Quran Apps in many lanuages:

Surah Al-Anaam Ayahs #121 Translated in Punjabi

إِنَّ رَبَّكَ هُوَ أَعْلَمُ مَنْ يَضِلُّ عَنْ سَبِيلِهِ ۖ وَهُوَ أَعْلَمُ بِالْمُهْتَدِينَ
ਬੇਸ਼ੱਕ ਤੁਹਾਡਾ ਰੱਬ ਉਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਹੜੇ ਉਸ ਦੇ ਰਾਹ ਤੋਂ ਭਟਕੇ ਹੋਏ ਹਨ ਅਤੇ ਉਨ੍ਹਾਂਨੂੰ ਵੀ ਚੰਗੀ ਤਰ੍ਹਾ ਜਾਣਦਾ ਹੈ, ਜਿਹੜੇ ਉਸ ਦੇ ਮਾਰਗ ਤੇ ਚੱਲਦੇ ਹਨ।
فَكُلُوا مِمَّا ذُكِرَ اسْمُ اللَّهِ عَلَيْهِ إِنْ كُنْتُمْ بِآيَاتِهِ مُؤْمِنِينَ
ਇਸ ਲਈ ਉਸ ਜਾਨਵਰ ਨੂੰ ਖਾ ਲਿਆ ਕਰੋ। ਜਿਸ ਤੇ ਅੱਲਾਹ ਦਾ ਨਾਮ ਲਿਆ ਗਿਆ ਹੈ। ਜੇਕਰ ਤੁਸੀਂ ਉਸ ਦੀਆਂ ਆਇਤਾਂ ਉੱਪਰ ਭਰੋਸਾ ਰੱਖਦੇ ਹੋ।
وَمَا لَكُمْ أَلَّا تَأْكُلُوا مِمَّا ذُكِرَ اسْمُ اللَّهِ عَلَيْهِ وَقَدْ فَصَّلَ لَكُمْ مَا حَرَّمَ عَلَيْكُمْ إِلَّا مَا اضْطُرِرْتُمْ إِلَيْهِ ۗ وَإِنَّ كَثِيرًا لَيُضِلُّونَ بِأَهْوَائِهِمْ بِغَيْرِ عِلْمٍ ۗ إِنَّ رَبَّكَ هُوَ أَعْلَمُ بِالْمُعْتَدِينَ
ਅਤੇ ਕੀ ਕਾਰਨ ਹੈ ਕਿ ਤੁਸੀਂ ਉਸ ਜਾਨਵਰ ਨੂੰ ਨਾ ਖਾਉਂ’ ਜਿਸ ਤੇ ਅੱਲਾਹ ਦਾ ਨਾਮ ਲਿਆ ਗਿਆ ਹੋਵੇ। ਹਾਲਾਂਕਿ ਅੱਲਾਹ ਨੇ ਉਹ ਢੀਜ਼ਾਂ ਵਿਸਥਾਰ ਨਾਲ ਬਿਆਨ ਕਰ ਦਿੱਤੀਆਂ ਹਨ ਜਿਹੜੀਆਂ ਉਸ ਨੇ ਤੁਹਾਡੇ ਲਈ ਹਰਾਮ ਕੀਤੀਆਂ ਹਨ। ਪਰੰਤੂ ਇਸ ਦੇ ਕਿ ਉਸ ਲਈ ਤੁਸੀਂ ਮਜਬੂਰ ਨਾ ਹੋਵੋ। ਅਤੇ ਨਿਸ਼ਚੇ ਹੀ ਬਹੁਤ ਸਾਰੇ ਲੋਕ ਬਿਨਾਂ ਕਿਸੇ ਗਿਆਨ ਦੇ ਆਪਣੀਆਂ ਇਛਾਵਾਂ ਨਾਲ ਕੁਰਾਹੇ ਪੈਂਦੇ ਹਨ। ਬੇਸ਼ੱਕ ਤੁਹਾਡਾ ਰੱਬ (ਅੱਲਾਹ ਦੀਆਂ ਨਿਸ਼ਚਿਤ ਕੀਤੀਆਂ) ਹੱਦਾਂ ਤੋਂ ਪਾਰ ਲੰਘਣ ਵਾਲਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
وَذَرُوا ظَاهِرَ الْإِثْمِ وَبَاطِنَهُ ۚ إِنَّ الَّذِينَ يَكْسِبُونَ الْإِثْمَ سَيُجْزَوْنَ بِمَا كَانُوا يَقْتَرِفُونَ
ਅਤੇ ਤੁਸੀਂ’ ਪ੍ਰਗਟ ਅਤੇ ਲੂਕਵੇਂ’ ਹਰ ਤਰ੍ਹਾਂ ਦੇ ਗੁਨਾਹਾਂ ਨੂੰ ਛੱਡ ਦਿਓ। ਜਿਹੜੇ ਲੋਕ ਪਾਪ ਕਮਾ ਰਹੇ ਹਨ। ਉਹ ਜਲਦੀ ਹੀ ਆਪਣੇ ਕੀਤੇ ਦੀ ਸਜ਼ਾ ਭੁਗਤਣਗੇ।
وَلَا تَأْكُلُوا مِمَّا لَمْ يُذْكَرِ اسْمُ اللَّهِ عَلَيْهِ وَإِنَّهُ لَفِسْقٌ ۗ وَإِنَّ الشَّيَاطِينَ لَيُوحُونَ إِلَىٰ أَوْلِيَائِهِمْ لِيُجَادِلُوكُمْ ۖ وَإِنْ أَطَعْتُمُوهُمْ إِنَّكُمْ لَمُشْرِكُونَ
ਅਤੇ ਜੇਕਰ ਤੁਸੀਂ ਉਸ ਪਸ਼ੂ ਨੂੰ ਨਾ ਖਾਓ ਤਾਂ ਜਿਸ ਤੇ ਅੱਲਾਹ ਦਾ ਨਾਮ ਨਾ ਲਿਆ ਗਿਆ ਹੋਵੇ। ਯਕੀਨਨ ਇਹ ਅਵੱਗਿਆ ਹੈ। ਸ਼ੈਤਾਨ (ਗਲਤ ਗੱਲਾਂ) ਆਪਣੇ ਸਾਥੀਆਂ ਦੇ ਮਨਾਂ ਵਿਚ ਪਾ ਰਿਹਾ ਹੈ ਤਾਂ ਕਿ ਉਹ ਤੁਹਾਡੇ ਨਾਲ ਲੜਣ। ਅਤੇ ਤੁਸੀਂ ਉਨ੍ਹਾਂ ਦਾ ਕਹਿਣਾ ਮੰਨੋਂਗੇ ਤਾਂ ਤੁਸੀਂ ਵੀ ਉਸ ਦਾ ਸ਼ਰੀਕ ਠਹਿਰਾਉਣ ਵਾਲਿਆਂ ਵਿਚ ਸ਼ਾਮਿਲ ਹੋ ਜਾਵੋਗੇ।

Choose other languages: