Quran Apps in many lanuages:

Surah Ta-Ha Ayahs #123 Translated in Punjabi

وَأَنَّكَ لَا تَظْمَأُ فِيهَا وَلَا تَضْحَىٰ
ਅਤੇ ਇੱਥੇ ਨਾ ਤੁਸੀਂ ਪਿਆਸੇ ਹੋਵੋਂਗੇ ਅਤੇ ਨਾ ਤੁਹਾਨੂੰ ਧੁੱਪ ਲੱਗੇਗੀ।
فَوَسْوَسَ إِلَيْهِ الشَّيْطَانُ قَالَ يَا آدَمُ هَلْ أَدُلُّكَ عَلَىٰ شَجَرَةِ الْخُلْدِ وَمُلْكٍ لَا يَبْلَىٰ
ਫਿਰ ਸ਼ੈਤਾਨ ਨੇ ਉਨ੍ਹਾਂ ਨੂੰ ਬਹਿਕਾਇਆ। ਉਸ ਨੇ ਕਿਹਾ ਕਿ ਹੇ ਆਦਮ! ਕੀ ਮੈ ਤੁਹਾਨੂੰ ਹਮੇਸ਼ਾਂ ਰਹਿਣ ਵਾਲੇ ਦਰੱਖਤ ਦਾ ਪਤਾ ਦੱਸਾਂ। ਅਤੇ ਇੱਕ ਰਾਜ ਦਾ ਵੀ ਜਿਸ ਦਾ ਕਦੇ ਨਾਸ਼ ਨਹੀਂ’ ਹੁੰਦਾ।
فَأَكَلَا مِنْهَا فَبَدَتْ لَهُمَا سَوْآتُهُمَا وَطَفِقَا يَخْصِفَانِ عَلَيْهِمَا مِنْ وَرَقِ الْجَنَّةِ ۚ وَعَصَىٰ آدَمُ رَبَّهُ فَغَوَىٰ
ਇਸ ਲਈ ਉਨ੍ਹਾਂ ਦੋਵਾਂ ਨੇ ਉਸ ਦਰੱਖਤ ਦਾ ਫ਼ਲ ਖਾ ਲਿਆ ਤਾਂ ਉਨ੍ਹਾਂ ਦੋਵਾਂ ਦੇ ਗੁਪਤ ਅੰਗ ਇੱਕ ਦੂਸਰੇ ਦੇ ਸਾਹਮਣੇ ਖੁੱਲ੍ਹ ਗਏ। ਅਤੇ ਦੋਵੇਂ ਆਪਣੇ ਨੂੰ ਜੰਨਤ ਦੇ ਬਾਗ਼ਾਂ ਦੇ ਪੱਤਿਆਂ ਦੇ ਨਾਲ ਢੱਕਣ ਲੱਗ ਪਏ। ਅਤੇ ਆਦਮ ਨੇ ਆਪਣੇ ਰੱਬ ਦੇ ਹੁਕਮ ਦੀ ਉਲੰਘਣਾ ਕੀਤੀ ਤਾਂ ਉਹ ਭਟਕ ਗਏ।
ثُمَّ اجْتَبَاهُ رَبُّهُ فَتَابَ عَلَيْهِ وَهَدَىٰ
ਫਿਰ ਉਸ ਦੇ ਰੱਬ ਨੇ ਉਨ੍ਹਾਂ ਉੱਪਰ ਕਿਰਪਾ ਕੀਤੀ ਫਿਰ ਉਨ੍ਹਾਂ ਦੀ ਤੌਬਾ ਸਵੀਕਾਰ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਨਸੀਹਤ ਬਖਸ਼ੀ।
قَالَ اهْبِطَا مِنْهَا جَمِيعًا ۖ بَعْضُكُمْ لِبَعْضٍ عَدُوٌّ ۖ فَإِمَّا يَأْتِيَنَّكُمْ مِنِّي هُدًى فَمَنِ اتَّبَعَ هُدَايَ فَلَا يَضِلُّ وَلَا يَشْقَىٰ
ਅੱਲਾਹ ਨੇ ਕਿਹਾ ਕਿ ਤੁਸੀਂ ਦੋਵੇਂ ਇੱਥੋਂ ਉਤਰੋ। ਤੁਸੀਂ ਇੱਕ ਦੂਸਰੇ ਦੇ ਦੁਸ਼ਮਨ ਹੋਵੋਂਗੇ। ਫਿਰ ਜੇਕਰ ਤੁਹਾਡੇ ਕੋਲ ਮੇਰੀ ਤਰਫੋਂ ਨਸੀਹਤ ਆਵੇ ਤਾਂ ਜਿਹੜਾ ਬੰਦਾ ਮੇਰੀ ਨਸੀਹਤ ਦਾ ਪਾਲਣ ਕਰੇਗਾ ਉਹ ਨਾ ਭਟਕੇਗਾ ਅਤੇ ਨਾ ਸੱਖਣਾ (ਖਾਲੀ) ਰਹੇਗਾ।

Choose other languages: