Quran Apps in many lanuages:

Surah Ta-Ha Ayahs #126 Translated in Punjabi

ثُمَّ اجْتَبَاهُ رَبُّهُ فَتَابَ عَلَيْهِ وَهَدَىٰ
ਫਿਰ ਉਸ ਦੇ ਰੱਬ ਨੇ ਉਨ੍ਹਾਂ ਉੱਪਰ ਕਿਰਪਾ ਕੀਤੀ ਫਿਰ ਉਨ੍ਹਾਂ ਦੀ ਤੌਬਾ ਸਵੀਕਾਰ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਨਸੀਹਤ ਬਖਸ਼ੀ।
قَالَ اهْبِطَا مِنْهَا جَمِيعًا ۖ بَعْضُكُمْ لِبَعْضٍ عَدُوٌّ ۖ فَإِمَّا يَأْتِيَنَّكُمْ مِنِّي هُدًى فَمَنِ اتَّبَعَ هُدَايَ فَلَا يَضِلُّ وَلَا يَشْقَىٰ
ਅੱਲਾਹ ਨੇ ਕਿਹਾ ਕਿ ਤੁਸੀਂ ਦੋਵੇਂ ਇੱਥੋਂ ਉਤਰੋ। ਤੁਸੀਂ ਇੱਕ ਦੂਸਰੇ ਦੇ ਦੁਸ਼ਮਨ ਹੋਵੋਂਗੇ। ਫਿਰ ਜੇਕਰ ਤੁਹਾਡੇ ਕੋਲ ਮੇਰੀ ਤਰਫੋਂ ਨਸੀਹਤ ਆਵੇ ਤਾਂ ਜਿਹੜਾ ਬੰਦਾ ਮੇਰੀ ਨਸੀਹਤ ਦਾ ਪਾਲਣ ਕਰੇਗਾ ਉਹ ਨਾ ਭਟਕੇਗਾ ਅਤੇ ਨਾ ਸੱਖਣਾ (ਖਾਲੀ) ਰਹੇਗਾ।
وَمَنْ أَعْرَضَ عَنْ ذِكْرِي فَإِنَّ لَهُ مَعِيشَةً ضَنْكًا وَنَحْشُرُهُ يَوْمَ الْقِيَامَةِ أَعْمَىٰ
ਅਤੇ ਜਿਹੜਾ ਬੰਦਾ ਮੇਰੇ ਉਪਦੇਸ਼ ਤੋਂ ਮੂੰਹ ਮੌੜੇਗਾ ਤਾਂ ਉਸ ਲਈ ਜੀਵਨ ਔਖਾ ਹੋ ਜਾਵੇਗਾ ਅਤੇ ਕਿਆਮਤ ਦੇ ਦਿਨ ਅਸੀਂ ਉਸ ਨੂੰ ਅੰਨ੍ਹਾ ਕਰਕੇ ਚੁੱਕਾਂਗੇ।
قَالَ رَبِّ لِمَ حَشَرْتَنِي أَعْمَىٰ وَقَدْ كُنْتُ بَصِيرًا
ਉਹ ਕਹੇਗਾ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਅੰਨ੍ਹੇ ਨੂੰ ਕਿਉਂ ਚੁੱਕਿਆ ਮੈਂ’ ਤਾਂ ਅੱਖਾਂ ਵਾਲਾ ਸੀ।
قَالَ كَذَٰلِكَ أَتَتْكَ آيَاتُنَا فَنَسِيتَهَا ۖ وَكَذَٰلِكَ الْيَوْمَ تُنْسَىٰ
ਕਿਹਾ ਜਾਵੇਗਾ ਕਿ ਇਸੇ ਤਰ੍ਹਾਂ ਤੇਰੇ ਕੋਲ ਸਾਡੀਆਂ ਨਿਸ਼ਾਨੀਆਂ ਆਈਆਂ ਤਾਂ ਤੂੰ ਉਨ੍ਹਾਂ ਉੱਪਰ ਭੋਰਾ ਵੀ ਧਿਆਨ ਨਹੀਂ ਦਿੱਤਾ ਇਸ ਲਈ ਉਸੇ ਤਰ੍ਹਾਂ ਅੱਜ ਤੇਰੇ ਉੱਪਰ ਵੀ ਧਿਆਨ ਨਹੀਂ’ ਦਿੱਤਾ ਜਾਵੇਗਾ।

Choose other languages: