Quran Apps in many lanuages:

Surah Ta-Ha Ayahs #128 Translated in Punjabi

وَمَنْ أَعْرَضَ عَنْ ذِكْرِي فَإِنَّ لَهُ مَعِيشَةً ضَنْكًا وَنَحْشُرُهُ يَوْمَ الْقِيَامَةِ أَعْمَىٰ
ਅਤੇ ਜਿਹੜਾ ਬੰਦਾ ਮੇਰੇ ਉਪਦੇਸ਼ ਤੋਂ ਮੂੰਹ ਮੌੜੇਗਾ ਤਾਂ ਉਸ ਲਈ ਜੀਵਨ ਔਖਾ ਹੋ ਜਾਵੇਗਾ ਅਤੇ ਕਿਆਮਤ ਦੇ ਦਿਨ ਅਸੀਂ ਉਸ ਨੂੰ ਅੰਨ੍ਹਾ ਕਰਕੇ ਚੁੱਕਾਂਗੇ।
قَالَ رَبِّ لِمَ حَشَرْتَنِي أَعْمَىٰ وَقَدْ كُنْتُ بَصِيرًا
ਉਹ ਕਹੇਗਾ ਕਿ ਹੇ ਮੇਰੇ ਪਾਲਣਹਾਰ! ਤੂੰ ਮੈਨੂੰ ਅੰਨ੍ਹੇ ਨੂੰ ਕਿਉਂ ਚੁੱਕਿਆ ਮੈਂ’ ਤਾਂ ਅੱਖਾਂ ਵਾਲਾ ਸੀ।
قَالَ كَذَٰلِكَ أَتَتْكَ آيَاتُنَا فَنَسِيتَهَا ۖ وَكَذَٰلِكَ الْيَوْمَ تُنْسَىٰ
ਕਿਹਾ ਜਾਵੇਗਾ ਕਿ ਇਸੇ ਤਰ੍ਹਾਂ ਤੇਰੇ ਕੋਲ ਸਾਡੀਆਂ ਨਿਸ਼ਾਨੀਆਂ ਆਈਆਂ ਤਾਂ ਤੂੰ ਉਨ੍ਹਾਂ ਉੱਪਰ ਭੋਰਾ ਵੀ ਧਿਆਨ ਨਹੀਂ ਦਿੱਤਾ ਇਸ ਲਈ ਉਸੇ ਤਰ੍ਹਾਂ ਅੱਜ ਤੇਰੇ ਉੱਪਰ ਵੀ ਧਿਆਨ ਨਹੀਂ’ ਦਿੱਤਾ ਜਾਵੇਗਾ।
وَكَذَٰلِكَ نَجْزِي مَنْ أَسْرَفَ وَلَمْ يُؤْمِنْ بِآيَاتِ رَبِّهِ ۚ وَلَعَذَابُ الْآخِرَةِ أَشَدُّ وَأَبْقَىٰ
ਅਤੇ ਇਸ ਤਰ੍ਹਾਂ ਅਸੀਂ ਬਦਲਾ ਦੇਵਾਂਗੇ ਉਸ ਨੂੰ ਜਿਹੜੇ ਹੱਦਾਂ ਪਾਰ ਕਰ ਜਾਂਦੇ ਹਨ ਅਤੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਉੱਪਰ ਈਮਾਨ ਨਹੀਂ ਲਿਆਉਂਦੇ ਅਤੇ ਪ੍ਰਲੋਕ ਦੀ ਸਜ਼ਾ ਬਹੁਤ ਸਖ਼ਤ ਹੈ ਅਤੇ ਹਮੇਸ਼ਾ ਰਹਿਣ ਵਾਲੀ ਹੈ।
أَفَلَمْ يَهْدِ لَهُمْ كَمْ أَهْلَكْنَا قَبْلَهُمْ مِنَ الْقُرُونِ يَمْشُونَ فِي مَسَاكِنِهِمْ ۗ إِنَّ فِي ذَٰلِكَ لَآيَاتٍ لِأُولِي النُّهَىٰ
ਕੀ ਲੋਕਾਂ ਨੂੰ ਇਸ ਗੱਲ ਨਾਲ ਗਿਆਨ ਨਹੀਂ ਮਿਲਿਆ ਕਿ ਇਨ੍ਹਾਂ ਤੋਂ ਪਹਿਲਾਂ ਅਸੀਂ ਕਿੰਨੇ ਵਰਗ ਨਸ਼ਟ ਕਰ ਦਿੱਤੇ ਹਨ। ਇਹ ਉਨ੍ਹਾਂ ਦੇ ਸ਼ਹਿਰਾਂ ਵਿਚ ਰਹਿੰਦੇ ਹਨ। ਬੇਸ਼ੱਕ ਇਸ ਵਿਚ ਸ਼ੁੱਧੀ ਵਾਲਿਆਂ ਲਈ ਵੱਡੀਆਂ ਨਿਸ਼ਾਨੀਆਂ ਹਨ।

Choose other languages: