Quran Apps in many lanuages:

Surah Muhammad Ayahs #20 Translated in Punjabi

وَمِنْهُمْ مَنْ يَسْتَمِعُ إِلَيْكَ حَتَّىٰ إِذَا خَرَجُوا مِنْ عِنْدِكَ قَالُوا لِلَّذِينَ أُوتُوا الْعِلْمَ مَاذَا قَالَ آنِفًا ۚ أُولَٰئِكَ الَّذِينَ طَبَعَ اللَّهُ عَلَىٰ قُلُوبِهِمْ وَاتَّبَعُوا أَهْوَاءَهُمْ
ਅਤੇ ਉਨ੍ਹਾਂ ਵਿਚ ਕੁਝ ਲੋਕ ਅਜਿਹੇ ਹਨ, ਜਿਹੜੇ ਤੁਹਾਡੇ ਵੱਲ ਕੰਨ ਲਗਾਉਂਦੇ ਹਨ, ਇਥੋਂ ਤੱਕ ਕਿ ਜਦੋਂ’ ਤੁਹਾਡੇ ਤੋਂ (ਸੁਣ ਕੇ) ਬਾਹਰ ਆ ਜਾਂਦੇ ਹਨ ਤਾਂ ਗਿਆਨ ਵਾਲਿਆਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਨੇ ਹੁਣ ਕੀ ਆਖਿਆ ਹੈ?ਇਹ ਉਹ ਲੋਕ ਹਨ, ਜਿਨ੍ਹਾ ਦੇ ਦਿਲਾਂ ਤੇ ਅੱਲਾਹ ਨੇ ਮੁਹਰ ਲਾ ਦਿੱਤੀ ਹੈ। ਅਤੇ ਉਹ ਆਪਣੀਆਂ ਇੱਛਾਵਾਂ ਦਾ ਪਾਲਣ ਕਰਦੇ ਹਨ।
وَالَّذِينَ اهْتَدَوْا زَادَهُمْ هُدًى وَآتَاهُمْ تَقْوَاهُمْ
ਅਤੇ ਜਿਨ੍ਹਾ ਲੋਕਾਂ ਨੇ ਕੁਰਆਨ ਦੀ ਸਿਖਿਆ ਦਾ ਰਾਹ ਅਪਣਾਇਆ ਤਾਂ ਅੱਲਾਹ ਉਨ੍ਹਾਂ ਨੂੰ ਹੋਰ ਜ਼ਿਆਦਾ ਮਾਰਗ ਦਰਸਨ ਪ੍ਰਦਾਨ ਕਰਦਾ ਹੈ। ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਹੇਜ਼ਗਾਰੀ ਨਾਲ ਨਿਵਾਜ਼ਦਾ
فَهَلْ يَنْظُرُونَ إِلَّا السَّاعَةَ أَنْ تَأْتِيَهُمْ بَغْتَةً ۖ فَقَدْ جَاءَ أَشْرَاطُهَا ۚ فَأَنَّىٰ لَهُمْ إِذَا جَاءَتْهُمْ ذِكْرَاهُمْ
ਇਹ ਲੋਕ ਤਾਂ ਸਿਰਫ਼ ਇਸ ਦੀ ਉਡੀਕ ਵਿਚ ਹਨ ਕਿ ਇਨ੍ਹਾਂ ਤੇ ਅਚਾਨਕ ਕਿਆਮਤ ਆ ਜਾਵੇ। ਤਾਂ ਉਸ ਦੀਆਂ ਨਿਸ਼ਾਨੀਆ ਪ੍ਰਗਟ ਹੋ ਚੁੱਕੀਆਂ ਹਨ। ਤਾਂ ਜਦੋਂ ਉਹ ਆ ਜਾਵੇਗੀ, ਤਾਂ ਇਨ੍ਹਾਂ ਲਈ’ ਉਪਦੇਸ਼ ਪ੍ਰਾਪਤ ਕਰਨ ਦਾ ਮੌਕਾ ਕਿੱਥੇ ਰਹੇਗਾ
فَاعْلَمْ أَنَّهُ لَا إِلَٰهَ إِلَّا اللَّهُ وَاسْتَغْفِرْ لِذَنْبِكَ وَلِلْمُؤْمِنِينَ وَالْمُؤْمِنَاتِ ۗ وَاللَّهُ يَعْلَمُ مُتَقَلَّبَكُمْ وَمَثْوَاكُمْ
ਤਾਂ ਸਮਝ ਲਵੋ ਕਿ ਅੱਲਾਹ ਤੋਂ ਬਿਨਾਂ ਕੋਈ ਪੂਜਣ ਯੋਗ ਨਹੀਂ ਅਤੇ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗੋ ਅਤੇ ਮੁਆਫ਼ੀ ਮੰਗੋ, ਈਮਾਨ ਵਾਲੇ ਆਦਮੀਆਂ ਅਤੇ ਈਮਾਨ ਵਾਲੀਆਂ ਔਰਤਾਂ ਲਈ। ਅਤੇ ਤੁਹਾਡੇ ਤੋਰੇ ਫੇਰੇ ਨੂੰ ਅਤੇ ਤੁਹਾਡੇ ਟਿਕਾਣਿਆਂ ਨੂੰ ਅੱਲਾਹ ਜਾਣਦਾ ਹੈ।
وَيَقُولُ الَّذِينَ آمَنُوا لَوْلَا نُزِّلَتْ سُورَةٌ ۖ فَإِذَا أُنْزِلَتْ سُورَةٌ مُحْكَمَةٌ وَذُكِرَ فِيهَا الْقِتَالُ ۙ رَأَيْتَ الَّذِينَ فِي قُلُوبِهِمْ مَرَضٌ يَنْظُرُونَ إِلَيْكَ نَظَرَ الْمَغْشِيِّ عَلَيْهِ مِنَ الْمَوْتِ ۖ فَأَوْلَىٰ لَهُمْ
ਅਤੇ ਜਿਹੜੇ ਲੋਕ ਈਮਾਨ ਲਿਆਏ ਹਨ, ਉਹ ਆਖਦੇ ਹਨ ਕਿ ਕੋਈ ਸੂਰਤ ਕਿਉਂ ਨਹੀਂ ਉਤਾਰੀ ਜਾਂਦੀ। ਤਾਂ ਜਦੋਂ ਸਪੱਸ਼ਟ ਸੂਰਤ ਉਨ੍ਹਾਂ ਤੇ ਉਤਾਰੀ ਗਈ ਅਤੇ ਉਸ ਵਿਚ ਯੁੱਧ ਦਾ ਉਲੇਖ ਵੀ ਸੀ। ਤਾਂ ਤੁਸੀਂ ਦੇਖਿਆ ਕਿ ਜਿਨ੍ਹਾਂ ਦੇ ਦਿਲਾਂ ਵਿਚ ਖੋਟ ਹੈ, ਉਹ ਤੁਹਾਡੇ ਵੱਲ ਇਸ ਤਰਾਂ ਦੇਖ ਰਹੇ ਹਨ, ਜਿਵੇਂ ਕਿਸੇ ਤੇ ਮੌਤ (ਵਾਂਗ ਬੇਹੋਸ਼ੀ) ਛਾ ਗਈ ਹੋਵੇ। ਸੋ ਉਨ੍ਹਾਂ ਦਾ ਵਿਨਾਸ਼ ਹੈ।

Choose other languages: