Quran Apps in many lanuages:

Surah Muhammad Ayahs #19 Translated in Punjabi

مَثَلُ الْجَنَّةِ الَّتِي وُعِدَ الْمُتَّقُونَ ۖ فِيهَا أَنْهَارٌ مِنْ مَاءٍ غَيْرِ آسِنٍ وَأَنْهَارٌ مِنْ لَبَنٍ لَمْ يَتَغَيَّرْ طَعْمُهُ وَأَنْهَارٌ مِنْ خَمْرٍ لَذَّةٍ لِلشَّارِبِينَ وَأَنْهَارٌ مِنْ عَسَلٍ مُصَفًّى ۖ وَلَهُمْ فِيهَا مِنْ كُلِّ الثَّمَرَاتِ وَمَغْفِرَةٌ مِنْ رَبِّهِمْ ۖ كَمَنْ هُوَ خَالِدٌ فِي النَّارِ وَسُقُوا مَاءً حَمِيمًا فَقَطَّعَ أَمْعَاءَهُمْ
ਜੰਨਤ ਦੀ ਮਿਸਾਲ ਜਿਸ ਦਾ ਵਾਅਦਾ ਡਰਨ ਵਾਲਿਆਂ ਲਈ ਕੀਤਾ ਗਿਆ ਸੀ ਅਤੇ ਜਿਸ ਵੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਜਿਹੇ ਜਲ ਦੀਆਂ ਨਹਿਰਾਂ ਵਗਦੀਆਂ ਹੋਣਗੀਆਂ ਜਿਸ ਵਿਚ ਤਬਦੀਲੀ ਨਹੀਂ ਹੋਵੇਗੀ ਅਤੇ ਨਹਿਰਾਂ ਹੋਣਗੀਆਂ ਦੁੱਧ ਦੀਆਂ, ਜਿਸ ਦਾ ਸਵਾਦ ਨਹੀਂ ਬਦਲੇਗਾ ਅਤੇ ਨਹਿਰਾਂ ਹੋਣਗੀਆਂ ਸ਼ਰਾਬ ਦੀਆਂ, ਜਿਹੜੀਆਂ ਪੀਣ ਵਾਲਿਆਂ ਲਈ ਸਵਾਦੀ ਹੋਣਗੀਆਂ। ਅਤੇ ਨਹਿਰਾਂ ਹੋਣਗੀਆਂ ਸਾਫ ਸੁਥਰੇ ਸ਼ਹਿਦ ਦੀਆਂ। ਅਤੇ ਇਨ੍ਹਾਂ ਲਈ ਹਰੇਕ ਪ੍ਰਕਾਰ ਦੇ ਫ਼ਲ ਹੋਣਗੇ। ਅਤੇ ਪਾਲਣਹਾਰ ਵੱਲੋਂ ਇਨ੍ਹਾਂ ਲਈ ਮੁਆਫ਼ੀ ਹੋਵੇਗੀ। ਕੀ ਇਹ ਲੋਕ ਉਨ੍ਹਾਂ ਵਰਗੇ ਹੋ ਸਕਦੇ ਹਨ ਜਿਹੜੇ ਹਮੇਸ਼ਾ ਅੱਗ ਵਿਚ ਰਹਿਣਗੇ?ਅਤੇ ਜਿਨ੍ਹਾ ਨੰ ਖੌਲ੍ਹਦਾ ਹੋਇਆ ਜਲ ਛਕਣ ਲਈ ਦਿੱਤਾ ਜਾਵੇਗਾ। ਇਹ (ਖੌਲ੍ਹਦਾ ਹੋਇਆ ਜਲ) ਉਨ੍ਹਾਂ ਦੀਆਂ ਆਂਦਰਾਂ ਦੇ ਟੁਕੜੇ-ਟੁਕੜੇ ਕਰ ਦੇਵੇਗਾ।
وَمِنْهُمْ مَنْ يَسْتَمِعُ إِلَيْكَ حَتَّىٰ إِذَا خَرَجُوا مِنْ عِنْدِكَ قَالُوا لِلَّذِينَ أُوتُوا الْعِلْمَ مَاذَا قَالَ آنِفًا ۚ أُولَٰئِكَ الَّذِينَ طَبَعَ اللَّهُ عَلَىٰ قُلُوبِهِمْ وَاتَّبَعُوا أَهْوَاءَهُمْ
ਅਤੇ ਉਨ੍ਹਾਂ ਵਿਚ ਕੁਝ ਲੋਕ ਅਜਿਹੇ ਹਨ, ਜਿਹੜੇ ਤੁਹਾਡੇ ਵੱਲ ਕੰਨ ਲਗਾਉਂਦੇ ਹਨ, ਇਥੋਂ ਤੱਕ ਕਿ ਜਦੋਂ’ ਤੁਹਾਡੇ ਤੋਂ (ਸੁਣ ਕੇ) ਬਾਹਰ ਆ ਜਾਂਦੇ ਹਨ ਤਾਂ ਗਿਆਨ ਵਾਲਿਆਂ ਨੂੰ ਪੁੱਛਦੇ ਹਨ ਕਿ ਉਨ੍ਹਾਂ ਨੇ ਹੁਣ ਕੀ ਆਖਿਆ ਹੈ?ਇਹ ਉਹ ਲੋਕ ਹਨ, ਜਿਨ੍ਹਾ ਦੇ ਦਿਲਾਂ ਤੇ ਅੱਲਾਹ ਨੇ ਮੁਹਰ ਲਾ ਦਿੱਤੀ ਹੈ। ਅਤੇ ਉਹ ਆਪਣੀਆਂ ਇੱਛਾਵਾਂ ਦਾ ਪਾਲਣ ਕਰਦੇ ਹਨ।
وَالَّذِينَ اهْتَدَوْا زَادَهُمْ هُدًى وَآتَاهُمْ تَقْوَاهُمْ
ਅਤੇ ਜਿਨ੍ਹਾ ਲੋਕਾਂ ਨੇ ਕੁਰਆਨ ਦੀ ਸਿਖਿਆ ਦਾ ਰਾਹ ਅਪਣਾਇਆ ਤਾਂ ਅੱਲਾਹ ਉਨ੍ਹਾਂ ਨੂੰ ਹੋਰ ਜ਼ਿਆਦਾ ਮਾਰਗ ਦਰਸਨ ਪ੍ਰਦਾਨ ਕਰਦਾ ਹੈ। ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਹੇਜ਼ਗਾਰੀ ਨਾਲ ਨਿਵਾਜ਼ਦਾ
فَهَلْ يَنْظُرُونَ إِلَّا السَّاعَةَ أَنْ تَأْتِيَهُمْ بَغْتَةً ۖ فَقَدْ جَاءَ أَشْرَاطُهَا ۚ فَأَنَّىٰ لَهُمْ إِذَا جَاءَتْهُمْ ذِكْرَاهُمْ
ਇਹ ਲੋਕ ਤਾਂ ਸਿਰਫ਼ ਇਸ ਦੀ ਉਡੀਕ ਵਿਚ ਹਨ ਕਿ ਇਨ੍ਹਾਂ ਤੇ ਅਚਾਨਕ ਕਿਆਮਤ ਆ ਜਾਵੇ। ਤਾਂ ਉਸ ਦੀਆਂ ਨਿਸ਼ਾਨੀਆ ਪ੍ਰਗਟ ਹੋ ਚੁੱਕੀਆਂ ਹਨ। ਤਾਂ ਜਦੋਂ ਉਹ ਆ ਜਾਵੇਗੀ, ਤਾਂ ਇਨ੍ਹਾਂ ਲਈ’ ਉਪਦੇਸ਼ ਪ੍ਰਾਪਤ ਕਰਨ ਦਾ ਮੌਕਾ ਕਿੱਥੇ ਰਹੇਗਾ
فَاعْلَمْ أَنَّهُ لَا إِلَٰهَ إِلَّا اللَّهُ وَاسْتَغْفِرْ لِذَنْبِكَ وَلِلْمُؤْمِنِينَ وَالْمُؤْمِنَاتِ ۗ وَاللَّهُ يَعْلَمُ مُتَقَلَّبَكُمْ وَمَثْوَاكُمْ
ਤਾਂ ਸਮਝ ਲਵੋ ਕਿ ਅੱਲਾਹ ਤੋਂ ਬਿਨਾਂ ਕੋਈ ਪੂਜਣ ਯੋਗ ਨਹੀਂ ਅਤੇ ਆਪਣੀਆਂ ਗਲਤੀਆਂ ਲਈ ਮੁਆਫ਼ੀ ਮੰਗੋ ਅਤੇ ਮੁਆਫ਼ੀ ਮੰਗੋ, ਈਮਾਨ ਵਾਲੇ ਆਦਮੀਆਂ ਅਤੇ ਈਮਾਨ ਵਾਲੀਆਂ ਔਰਤਾਂ ਲਈ। ਅਤੇ ਤੁਹਾਡੇ ਤੋਰੇ ਫੇਰੇ ਨੂੰ ਅਤੇ ਤੁਹਾਡੇ ਟਿਕਾਣਿਆਂ ਨੂੰ ਅੱਲਾਹ ਜਾਣਦਾ ਹੈ।

Choose other languages: