Quran Apps in many lanuages:

Surah Ghafir Ayahs #42 Translated in Punjabi

وَقَالَ الَّذِي آمَنَ يَا قَوْمِ اتَّبِعُونِ أَهْدِكُمْ سَبِيلَ الرَّشَادِ
ਅਤੇ ਜਿਹੜਾ ਬੰਦਾ ਈਮਾਨ ਲਿਆਇਆ ਸੀ ਅਤੇ ਉਸ ਨੇ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਮੇਰਾ ਪਾਲਣ ਕਰੋ ਮੈ’ ਤੁਹਾਨੂੰ ਯੋਗ ਰਾਹ ਦੱਸ ਰਿਹਾ ਹਾਂ।
يَا قَوْمِ إِنَّمَا هَٰذِهِ الْحَيَاةُ الدُّنْيَا مَتَاعٌ وَإِنَّ الْآخِرَةَ هِيَ دَارُ الْقَرَارِ
ਹੇ ਮੇਰੀ ਕੌਮ! ਇਹ ਸੰਸਾਰ ਦਾ ਜੀਵਨ ਸਿਰਫ਼ ਕੁਝ ਦਿਨਾਂ ਲਈ ਹੈ। ਅਸਲੀ ਬਸੇਰਾ ਪ੍ਰਲੋਕ ਵਿਚ ਹੈ।
مَنْ عَمِلَ سَيِّئَةً فَلَا يُجْزَىٰ إِلَّا مِثْلَهَا ۖ وَمَنْ عَمِلَ صَالِحًا مِنْ ذَكَرٍ أَوْ أُنْثَىٰ وَهُوَ مُؤْمِنٌ فَأُولَٰئِكَ يَدْخُلُونَ الْجَنَّةَ يُرْزَقُونَ فِيهَا بِغَيْرِ حِسَابٍ
ਜਿਹੜਾ ਬੰਦਾ ਬੁਰਾਈ ਕਰੇਗਾ ਤਾਂ ਉਹ ਉਸ ਦੇ ਬਰਾਬਰ ਫ਼ਲ ਪਾਵੇਗਾ ਅਤੇ ਜਿਹੜਾ ਬੰਦਾ ਚੰਗਾ ਕੰਮ ਕਰੇਗਾ ਚਾਹੇ ਉਹ ਮਰਦ ਹੋਵੇ ਜਾਂ ਔਰਤ ਬੱਸ ਸ਼ਰਤ ਹੈ ਕਿ ਉਹ ਸ਼ਰਧਾਵਾਨ ਹੋਵੇ। ਉਹ ਸਵਰਗ ਵਿਚ ਦਾਖ਼ਿਲ ਹੋਣਗੇ ਅਤੇ ਉਹ ਉੱਤੇ ਬੇਹੱਦ ਰਿਜ਼ਕ ਪ੍ਰਾਪਤ ਕਰਨਗੇ।
وَيَا قَوْمِ مَا لِي أَدْعُوكُمْ إِلَى النَّجَاةِ وَتَدْعُونَنِي إِلَى النَّارِ
ਹੇ ਮੇਰੀ ਕੌਮ! ਕੀ ਗੱਲ ਹੈ ਕਿ ਮੈ’ ਤਾਂ ਤੁਹਾਨੂੰ (ਅੱਲਾਹ ਦੀ) ਬਖਸ਼ਿਸ਼ ਵੱਲ ਬੁਲਾਉਂਦਾ ਹਾਂ ਅਤੇ ਤੁਸੀਂ’ ਮੈਨੂੰ ਅੱਗ ਵੱਲ ਸੱਦ ਰਹੇ ਹੋ।
تَدْعُونَنِي لِأَكْفُرَ بِاللَّهِ وَأُشْرِكَ بِهِ مَا لَيْسَ لِي بِهِ عِلْمٌ وَأَنَا أَدْعُوكُمْ إِلَى الْعَزِيزِ الْغَفَّارِ
ਤੁਸੀਂ ਮੈਨੂੰ ਸੱਦ ਰਹੇ ਹੋ ਕਿ ਮੈਂ ਅੱਲਾਹ ਦੀ ਅਵੱਗਿਆ ਕਰਾਂ ਅਤੇ ਅਜਿਹਿਆ ਚੀਜ਼ਾਂ ਨੂੰ ਉਸ ਦਾ ਸ਼ਰੀਕ ਬਣਾਵਾਂ ਜਿਸ ਦਾ ਮੈਨੂੰ ਕੋਈ ਗਿਆਨ ਨਹੀਂ। ਅਤੇ ਮੈਂ’ ਤੁਹਾਨੂੰ ਤਾਕਤਵਰ ਵੱਡੇ ਮੁਆਫ਼ੀ ਦੇਣ ਵਾਲੇ ਅੱਲਾਹ ਵੱਲ ਬੁਲਾ ਰਿਹਾ ਹਾਂ।

Choose other languages: