Quran Apps in many lanuages:

Surah Ghafir Ayahs #43 Translated in Punjabi

يَا قَوْمِ إِنَّمَا هَٰذِهِ الْحَيَاةُ الدُّنْيَا مَتَاعٌ وَإِنَّ الْآخِرَةَ هِيَ دَارُ الْقَرَارِ
ਹੇ ਮੇਰੀ ਕੌਮ! ਇਹ ਸੰਸਾਰ ਦਾ ਜੀਵਨ ਸਿਰਫ਼ ਕੁਝ ਦਿਨਾਂ ਲਈ ਹੈ। ਅਸਲੀ ਬਸੇਰਾ ਪ੍ਰਲੋਕ ਵਿਚ ਹੈ।
مَنْ عَمِلَ سَيِّئَةً فَلَا يُجْزَىٰ إِلَّا مِثْلَهَا ۖ وَمَنْ عَمِلَ صَالِحًا مِنْ ذَكَرٍ أَوْ أُنْثَىٰ وَهُوَ مُؤْمِنٌ فَأُولَٰئِكَ يَدْخُلُونَ الْجَنَّةَ يُرْزَقُونَ فِيهَا بِغَيْرِ حِسَابٍ
ਜਿਹੜਾ ਬੰਦਾ ਬੁਰਾਈ ਕਰੇਗਾ ਤਾਂ ਉਹ ਉਸ ਦੇ ਬਰਾਬਰ ਫ਼ਲ ਪਾਵੇਗਾ ਅਤੇ ਜਿਹੜਾ ਬੰਦਾ ਚੰਗਾ ਕੰਮ ਕਰੇਗਾ ਚਾਹੇ ਉਹ ਮਰਦ ਹੋਵੇ ਜਾਂ ਔਰਤ ਬੱਸ ਸ਼ਰਤ ਹੈ ਕਿ ਉਹ ਸ਼ਰਧਾਵਾਨ ਹੋਵੇ। ਉਹ ਸਵਰਗ ਵਿਚ ਦਾਖ਼ਿਲ ਹੋਣਗੇ ਅਤੇ ਉਹ ਉੱਤੇ ਬੇਹੱਦ ਰਿਜ਼ਕ ਪ੍ਰਾਪਤ ਕਰਨਗੇ।
وَيَا قَوْمِ مَا لِي أَدْعُوكُمْ إِلَى النَّجَاةِ وَتَدْعُونَنِي إِلَى النَّارِ
ਹੇ ਮੇਰੀ ਕੌਮ! ਕੀ ਗੱਲ ਹੈ ਕਿ ਮੈ’ ਤਾਂ ਤੁਹਾਨੂੰ (ਅੱਲਾਹ ਦੀ) ਬਖਸ਼ਿਸ਼ ਵੱਲ ਬੁਲਾਉਂਦਾ ਹਾਂ ਅਤੇ ਤੁਸੀਂ’ ਮੈਨੂੰ ਅੱਗ ਵੱਲ ਸੱਦ ਰਹੇ ਹੋ।
تَدْعُونَنِي لِأَكْفُرَ بِاللَّهِ وَأُشْرِكَ بِهِ مَا لَيْسَ لِي بِهِ عِلْمٌ وَأَنَا أَدْعُوكُمْ إِلَى الْعَزِيزِ الْغَفَّارِ
ਤੁਸੀਂ ਮੈਨੂੰ ਸੱਦ ਰਹੇ ਹੋ ਕਿ ਮੈਂ ਅੱਲਾਹ ਦੀ ਅਵੱਗਿਆ ਕਰਾਂ ਅਤੇ ਅਜਿਹਿਆ ਚੀਜ਼ਾਂ ਨੂੰ ਉਸ ਦਾ ਸ਼ਰੀਕ ਬਣਾਵਾਂ ਜਿਸ ਦਾ ਮੈਨੂੰ ਕੋਈ ਗਿਆਨ ਨਹੀਂ। ਅਤੇ ਮੈਂ’ ਤੁਹਾਨੂੰ ਤਾਕਤਵਰ ਵੱਡੇ ਮੁਆਫ਼ੀ ਦੇਣ ਵਾਲੇ ਅੱਲਾਹ ਵੱਲ ਬੁਲਾ ਰਿਹਾ ਹਾਂ।
لَا جَرَمَ أَنَّمَا تَدْعُونَنِي إِلَيْهِ لَيْسَ لَهُ دَعْوَةٌ فِي الدُّنْيَا وَلَا فِي الْآخِرَةِ وَأَنَّ مَرَدَّنَا إِلَى اللَّهِ وَأَنَّ الْمُسْرِفِينَ هُمْ أَصْحَابُ النَّارِ
ਨਿਸ਼ਚਿਤ ਗੱਲ ਇਹ ਹੈ ਕਿ ਤੁਸੀਂ ਜਿਸ ਚੀਜ਼ ਵੱਲ ਮੈਨੂੰ ਸੱਦਦੇ ਹੋ ਉਸ ਦਾ ਨਾ ਕੋਈ ਸੰਸਾਰ ਵਿਚ ਜੋਰ ਚੱਲਦਾ ਹੈ ਅਤੇ ਨਾ ਪ੍ਰਲੋਕ ਵਿਚ ਚੱਲਦਾ ਹੈ। ਅਤੇ ਬੇਸ਼ੱਕ ਸਾਡੀ ਸਾਰਿਆਂ ਦੀ ਵਾਪਸੀ ਅੱਲਾਹ ਵੱਲ ਹੈ। ਅਤੇ ਹੱਦਾਂ ਦੀਆਂ ਉਲੰਘਣਾ ਕਰਨ ਵਾਲੇ ਨਰਕ ਦੀ ਅੱਗ ਵਿਚ ਪੈਣ ਵਾਲੇ ਹਨ।

Choose other languages: