Quran Apps in many lanuages:

Surah At-Tawba Ayahs #99 Translated in Punjabi

سَيَحْلِفُونَ بِاللَّهِ لَكُمْ إِذَا انْقَلَبْتُمْ إِلَيْهِمْ لِتُعْرِضُوا عَنْهُمْ ۖ فَأَعْرِضُوا عَنْهُمْ ۖ إِنَّهُمْ رِجْسٌ ۖ وَمَأْوَاهُمْ جَهَنَّمُ جَزَاءً بِمَا كَانُوا يَكْسِبُونَ
ਇਹ ਲੋਕ ਹੀ ਤੁਹਾਡੀ ਵਾਪਸੀ ਤੇ ਤੁਹਾਡੇ ਸਾਹਮਣੇ ਅੱਲਾਹ ਦੀ ਸਹੁੰ ਖਾਣਗੇ ਤਾਂ ਕਿ ਤੁਸੀਂ ਉਨ੍ਹਾਂ ਨੂੰ ਜਾਣ ਦੇਵੋ । ਤਾਂ ਤੁਸੀਂ ਉਨ੍ਹਾਂ ਨੂੰ ਛੱਡ ਦਿਉ ਕਿਉਂਕਿ ਉਹ ਅਪਵਿੱਤਰ ਹਨ ਅਤੇ ਉਨ੍ਹਾਂ ਦਾ ਟਿਕਾਣਾ ਨਰਕ ਹੈ ਉਸ ਦੇ ਬਦਲੇ ਜੋ ਕੁਝ ਉਹ ਕਰਦੇ ਰਹੇ।
يَحْلِفُونَ لَكُمْ لِتَرْضَوْا عَنْهُمْ ۖ فَإِنْ تَرْضَوْا عَنْهُمْ فَإِنَّ اللَّهَ لَا يَرْضَىٰ عَنِ الْقَوْمِ الْفَاسِقِينَ
ਉਹ ਤੁਹਾਡੇ ਸਾਹਮਣੇ ਸਹੁੰ ਖਾਣਗੇ ਕਿ ਤੁਸੀਂ ਉਨ੍ਹਾਂ ਤੋਂ ਖੁਸ਼ ਹੋ ਜਾਉਂ। ਜੇਕਰ ਤੁਸੀਂ ਉਨ੍ਹਾਂ ਤੋਂ ਖੁਸ਼ ਹੋ ਵੀ ਜਾਵੋ ਤਾਂ ਅੱਲਾਹ ਇਨਕਾਰੀਆਂ ਤੋਂ ਖੁਸ਼ ਹੋਣ ਵਾਲਾ ਨਹੀਂ।
الْأَعْرَابُ أَشَدُّ كُفْرًا وَنِفَاقًا وَأَجْدَرُ أَلَّا يَعْلَمُوا حُدُودَ مَا أَنْزَلَ اللَّهُ عَلَىٰ رَسُولِهِ ۗ وَاللَّهُ عَلِيمٌ حَكِيمٌ
ਪੇਂਡੂ ਇਨਕਾਰ ਅਤੇ ਕਪਟ ਵਿਚ ਜ਼ਿਆਦਾ ਕਠੋਰ ਹਨ ਅਤੇ ਉਹ ਇਸੇ ਯੋਗ ਹਨ ਕਿ ਅੱਲਾਹ ਨੇ ਆਪਣੇ ਰਸੂਲ ਉੱਪਰ ਜੋ ਕੁਝ ਉਤਾਰਿਆ ਹੈ ਉਹ ਉਸਦੀਆਂ ਹੱਦਾਂ ਤੋਂ ਅਗਿਆਨ ਰਹੇ। ਅਤੇ ਅੱਲਾਹ ਸਾਰਾ ਕੁਝ ਜਾਣਨ ਵਾਲਾ ਬਿਬੇਕ ਵਾਲਾ ਹੈ।
وَمِنَ الْأَعْرَابِ مَنْ يَتَّخِذُ مَا يُنْفِقُ مَغْرَمًا وَيَتَرَبَّصُ بِكُمُ الدَّوَائِرَ ۚ عَلَيْهِمْ دَائِرَةُ السَّوْءِ ۗ وَاللَّهُ سَمِيعٌ عَلِيمٌ
ਅਤੇ ਪੇਂਡੂਆਂ ਵਿਚ ਕੁਝ ਅਜਿਹੇ ਵੀ ਹਨ ਜਿਹੜੇ ਅੱਲਾਹ ਦੇ ਰਾਹ ਵਿਚ ਖਰਚ ਨੂੰ ਇਕ ਜੁਰਮਾਨਾ ਸਮਝਦੇ ਹਨ ਅਤੇ ਤੁਹਾਡੇ ਲਈ ਬੁਰੇ ਵਖ਼ਤ ਦੀ ਉਡੀਕ ਵਿਚ ਹਨ। ਬੁਰਾ ਵਕਤ ਖ਼ੁਦ ਉਨ੍ਹਾਂ ਤੇ ਹੈ। ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
وَمِنَ الْأَعْرَابِ مَنْ يُؤْمِنُ بِاللَّهِ وَالْيَوْمِ الْآخِرِ وَيَتَّخِذُ مَا يُنْفِقُ قُرُبَاتٍ عِنْدَ اللَّهِ وَصَلَوَاتِ الرَّسُولِ ۚ أَلَا إِنَّهَا قُرْبَةٌ لَهُمْ ۚ سَيُدْخِلُهُمُ اللَّهُ فِي رَحْمَتِهِ ۗ إِنَّ اللَّهَ غَفُورٌ رَحِيمٌ
ਅਤੇ ਪੇਂਡੂਆਂ ਵਿਚ ਉਹ ਵੀ ਹਨ ਜਿਹੜੇ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਦੇ ਹਨ। ਅਤੇ ਜਿਹੜਾ ਕੂਝ ਖਰਚ ਕਰਦੇ ਹਨ ਉਹ ਉਸ ਨੂੰ ਅੱਲਾਹ ਦੀ ਨੇੜਤਾ ਅਤੇ ਰਸੂਲ ਦੀ ਅਸੀਸ ਲੈਣ ਦਾ ਕਾਰਨ ਬਣਾਉਂਦੇ ਹਨ। ਹਾਂ, ਬੇਸ਼ੱਕ ਇਹ ਉਨ੍ਹਾਂ ਲਈ ਨਜ਼ਦੀਕੀ ਪ੍ਰਾਪਤ ਕਰਨ ਦਾ ਕਾਰਨ ਹੈ। ਅੱਲਾਹ ਉਨ੍ਹਾਂ ਨੂੰ ਆਪਣੀ ਰਹਿਮਤ ਵਿਚ ਦਾਖਿਲ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।

Choose other languages: