Quran Apps in many lanuages:

Surah At-Tawba Ayahs #100 Translated in Punjabi

يَحْلِفُونَ لَكُمْ لِتَرْضَوْا عَنْهُمْ ۖ فَإِنْ تَرْضَوْا عَنْهُمْ فَإِنَّ اللَّهَ لَا يَرْضَىٰ عَنِ الْقَوْمِ الْفَاسِقِينَ
ਉਹ ਤੁਹਾਡੇ ਸਾਹਮਣੇ ਸਹੁੰ ਖਾਣਗੇ ਕਿ ਤੁਸੀਂ ਉਨ੍ਹਾਂ ਤੋਂ ਖੁਸ਼ ਹੋ ਜਾਉਂ। ਜੇਕਰ ਤੁਸੀਂ ਉਨ੍ਹਾਂ ਤੋਂ ਖੁਸ਼ ਹੋ ਵੀ ਜਾਵੋ ਤਾਂ ਅੱਲਾਹ ਇਨਕਾਰੀਆਂ ਤੋਂ ਖੁਸ਼ ਹੋਣ ਵਾਲਾ ਨਹੀਂ।
الْأَعْرَابُ أَشَدُّ كُفْرًا وَنِفَاقًا وَأَجْدَرُ أَلَّا يَعْلَمُوا حُدُودَ مَا أَنْزَلَ اللَّهُ عَلَىٰ رَسُولِهِ ۗ وَاللَّهُ عَلِيمٌ حَكِيمٌ
ਪੇਂਡੂ ਇਨਕਾਰ ਅਤੇ ਕਪਟ ਵਿਚ ਜ਼ਿਆਦਾ ਕਠੋਰ ਹਨ ਅਤੇ ਉਹ ਇਸੇ ਯੋਗ ਹਨ ਕਿ ਅੱਲਾਹ ਨੇ ਆਪਣੇ ਰਸੂਲ ਉੱਪਰ ਜੋ ਕੁਝ ਉਤਾਰਿਆ ਹੈ ਉਹ ਉਸਦੀਆਂ ਹੱਦਾਂ ਤੋਂ ਅਗਿਆਨ ਰਹੇ। ਅਤੇ ਅੱਲਾਹ ਸਾਰਾ ਕੁਝ ਜਾਣਨ ਵਾਲਾ ਬਿਬੇਕ ਵਾਲਾ ਹੈ।
وَمِنَ الْأَعْرَابِ مَنْ يَتَّخِذُ مَا يُنْفِقُ مَغْرَمًا وَيَتَرَبَّصُ بِكُمُ الدَّوَائِرَ ۚ عَلَيْهِمْ دَائِرَةُ السَّوْءِ ۗ وَاللَّهُ سَمِيعٌ عَلِيمٌ
ਅਤੇ ਪੇਂਡੂਆਂ ਵਿਚ ਕੁਝ ਅਜਿਹੇ ਵੀ ਹਨ ਜਿਹੜੇ ਅੱਲਾਹ ਦੇ ਰਾਹ ਵਿਚ ਖਰਚ ਨੂੰ ਇਕ ਜੁਰਮਾਨਾ ਸਮਝਦੇ ਹਨ ਅਤੇ ਤੁਹਾਡੇ ਲਈ ਬੁਰੇ ਵਖ਼ਤ ਦੀ ਉਡੀਕ ਵਿਚ ਹਨ। ਬੁਰਾ ਵਕਤ ਖ਼ੁਦ ਉਨ੍ਹਾਂ ਤੇ ਹੈ। ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
وَمِنَ الْأَعْرَابِ مَنْ يُؤْمِنُ بِاللَّهِ وَالْيَوْمِ الْآخِرِ وَيَتَّخِذُ مَا يُنْفِقُ قُرُبَاتٍ عِنْدَ اللَّهِ وَصَلَوَاتِ الرَّسُولِ ۚ أَلَا إِنَّهَا قُرْبَةٌ لَهُمْ ۚ سَيُدْخِلُهُمُ اللَّهُ فِي رَحْمَتِهِ ۗ إِنَّ اللَّهَ غَفُورٌ رَحِيمٌ
ਅਤੇ ਪੇਂਡੂਆਂ ਵਿਚ ਉਹ ਵੀ ਹਨ ਜਿਹੜੇ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਦੇ ਹਨ। ਅਤੇ ਜਿਹੜਾ ਕੂਝ ਖਰਚ ਕਰਦੇ ਹਨ ਉਹ ਉਸ ਨੂੰ ਅੱਲਾਹ ਦੀ ਨੇੜਤਾ ਅਤੇ ਰਸੂਲ ਦੀ ਅਸੀਸ ਲੈਣ ਦਾ ਕਾਰਨ ਬਣਾਉਂਦੇ ਹਨ। ਹਾਂ, ਬੇਸ਼ੱਕ ਇਹ ਉਨ੍ਹਾਂ ਲਈ ਨਜ਼ਦੀਕੀ ਪ੍ਰਾਪਤ ਕਰਨ ਦਾ ਕਾਰਨ ਹੈ। ਅੱਲਾਹ ਉਨ੍ਹਾਂ ਨੂੰ ਆਪਣੀ ਰਹਿਮਤ ਵਿਚ ਦਾਖਿਲ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
وَالسَّابِقُونَ الْأَوَّلُونَ مِنَ الْمُهَاجِرِينَ وَالْأَنْصَارِ وَالَّذِينَ اتَّبَعُوهُمْ بِإِحْسَانٍ رَضِيَ اللَّهُ عَنْهُمْ وَرَضُوا عَنْهُ وَأَعَدَّ لَهُمْ جَنَّاتٍ تَجْرِي تَحْتَهَا الْأَنْهَارُ خَالِدِينَ فِيهَا أَبَدًا ۚ ذَٰلِكَ الْفَوْزُ الْعَظِيمُ
ਅਤੇ ਮੁਹਾਜ਼ਰੀਨ (ਪ੍ਰਵਾਸੀ) ਅਤੇ ਅੰਸਾਰਾਂ (ਸਹਾਇਤਾ ਕਰਨ ਵਾਲੇ) ਵਿਚ ਜਿਹੜੇ ਲੋਕ ਪਹਿਲਾਂ ਤੋਂ ਹਨ ਅਤੇ ਜਿਨ੍ਹਾਂ ਨੇ ਚੰਗਿਆਈ ਨਾਲ ਇਨ੍ਹਾਂ ਦਾ ਪਾਲਣ ਕੀਤਾ, ਅੱਲਾਹ ਉਨ੍ਹਾਂ ਤੋਂ ਖੁਸ਼ ਹੋਇਆ ਅਤੇ ਉਹ ਉਸ ਤੋਂ ਖੁਸ਼ ਹੋਏ। ਅਤੇ ਅੱਲਾਹ ਨੇ ਉਨ੍ਹਾਂ ਲਈ ਅਜਿਹੇ ਬਾਗ਼ ਤਿਆਰ ਕੀਤੇ ਹਨ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹਨ ਉਹ ਉਸ ਵਿਚ ਹਮੇਸ਼ਾਂ ਰਹਿਣਗੇ ਇਹੀ ਵੱਡੀ ਸਫ਼ਲਤਾ ਹੈ।

Choose other languages: