Quran Apps in many lanuages:

Surah At-Tawba Ayahs #103 Translated in Punjabi

وَمِنَ الْأَعْرَابِ مَنْ يُؤْمِنُ بِاللَّهِ وَالْيَوْمِ الْآخِرِ وَيَتَّخِذُ مَا يُنْفِقُ قُرُبَاتٍ عِنْدَ اللَّهِ وَصَلَوَاتِ الرَّسُولِ ۚ أَلَا إِنَّهَا قُرْبَةٌ لَهُمْ ۚ سَيُدْخِلُهُمُ اللَّهُ فِي رَحْمَتِهِ ۗ إِنَّ اللَّهَ غَفُورٌ رَحِيمٌ
ਅਤੇ ਪੇਂਡੂਆਂ ਵਿਚ ਉਹ ਵੀ ਹਨ ਜਿਹੜੇ ਅੱਲਾਹ ਅਤੇ ਪ੍ਰਲੋਕ ਦੇ ਦਿਨ ਉੱਪਰ ਭਰੋਸਾ ਰੱਖਦੇ ਹਨ। ਅਤੇ ਜਿਹੜਾ ਕੂਝ ਖਰਚ ਕਰਦੇ ਹਨ ਉਹ ਉਸ ਨੂੰ ਅੱਲਾਹ ਦੀ ਨੇੜਤਾ ਅਤੇ ਰਸੂਲ ਦੀ ਅਸੀਸ ਲੈਣ ਦਾ ਕਾਰਨ ਬਣਾਉਂਦੇ ਹਨ। ਹਾਂ, ਬੇਸ਼ੱਕ ਇਹ ਉਨ੍ਹਾਂ ਲਈ ਨਜ਼ਦੀਕੀ ਪ੍ਰਾਪਤ ਕਰਨ ਦਾ ਕਾਰਨ ਹੈ। ਅੱਲਾਹ ਉਨ੍ਹਾਂ ਨੂੰ ਆਪਣੀ ਰਹਿਮਤ ਵਿਚ ਦਾਖਿਲ ਕਰੇਗਾ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
وَالسَّابِقُونَ الْأَوَّلُونَ مِنَ الْمُهَاجِرِينَ وَالْأَنْصَارِ وَالَّذِينَ اتَّبَعُوهُمْ بِإِحْسَانٍ رَضِيَ اللَّهُ عَنْهُمْ وَرَضُوا عَنْهُ وَأَعَدَّ لَهُمْ جَنَّاتٍ تَجْرِي تَحْتَهَا الْأَنْهَارُ خَالِدِينَ فِيهَا أَبَدًا ۚ ذَٰلِكَ الْفَوْزُ الْعَظِيمُ
ਅਤੇ ਮੁਹਾਜ਼ਰੀਨ (ਪ੍ਰਵਾਸੀ) ਅਤੇ ਅੰਸਾਰਾਂ (ਸਹਾਇਤਾ ਕਰਨ ਵਾਲੇ) ਵਿਚ ਜਿਹੜੇ ਲੋਕ ਪਹਿਲਾਂ ਤੋਂ ਹਨ ਅਤੇ ਜਿਨ੍ਹਾਂ ਨੇ ਚੰਗਿਆਈ ਨਾਲ ਇਨ੍ਹਾਂ ਦਾ ਪਾਲਣ ਕੀਤਾ, ਅੱਲਾਹ ਉਨ੍ਹਾਂ ਤੋਂ ਖੁਸ਼ ਹੋਇਆ ਅਤੇ ਉਹ ਉਸ ਤੋਂ ਖੁਸ਼ ਹੋਏ। ਅਤੇ ਅੱਲਾਹ ਨੇ ਉਨ੍ਹਾਂ ਲਈ ਅਜਿਹੇ ਬਾਗ਼ ਤਿਆਰ ਕੀਤੇ ਹਨ ਜਿਨ੍ਹਾਂ ਦੇ ਥੱਲੇ ਨਹਿਰਾਂ ਵੱਗਦੀਆਂ ਹਨ ਉਹ ਉਸ ਵਿਚ ਹਮੇਸ਼ਾਂ ਰਹਿਣਗੇ ਇਹੀ ਵੱਡੀ ਸਫ਼ਲਤਾ ਹੈ।
وَمِمَّنْ حَوْلَكُمْ مِنَ الْأَعْرَابِ مُنَافِقُونَ ۖ وَمِنْ أَهْلِ الْمَدِينَةِ ۖ مَرَدُوا عَلَى النِّفَاقِ لَا تَعْلَمُهُمْ ۖ نَحْنُ نَعْلَمُهُمْ ۚ سَنُعَذِّبُهُمْ مَرَّتَيْنِ ثُمَّ يُرَدُّونَ إِلَىٰ عَذَابٍ عَظِيمٍ
ਅਤੇ ਤੁਹਾਡੇ ਆਸ ਪਾਸ ਜਿਹੜੇ ਪੇਂਡੂ ਹਨ ਉਨ੍ਹਾਂ ਵਿਚ ਧੋਖੋਬ਼ਾਜ਼ ਹਨ ਅਤੇ ਮਦੀਨੇ ਵਾਲਿਆਂ ਵਿਚ ਵੀ ਧੋਖੇਬਾਜ਼ ਹਨ। ਉਹ ਸੋਖੇਬਾਜ਼ੀ ਉੱਪਰ ਪੱਕੇ ਹੋ ਗਏ ਹਨ। ਤੁਸੀਂ ਉਨ੍ਹਾਂ ਨੂੰ ਨਹੀਂ ਜਾਣਦੇ ਅਸੀਂ ਉਨ੍ਹਾਂ ਨੂੰ ਜਾਣਦੇ ਹਾਂ। ਅਸੀਂ ਉਨ੍ਹਾਂ ਨੂੰ ਦੁੱਗਣੀ ਸਜ਼ਾ ਦੇਵਾਂਗੇ। ਫਿਰ ਉਹ ਇੱਕ ਵੱਡੀ ਸਜ਼ਾ ਵੱਲ ਧੱਕੇ ਜਾਣਗੇ।
وَآخَرُونَ اعْتَرَفُوا بِذُنُوبِهِمْ خَلَطُوا عَمَلًا صَالِحًا وَآخَرَ سَيِّئًا عَسَى اللَّهُ أَنْ يَتُوبَ عَلَيْهِمْ ۚ إِنَّ اللَّهَ غَفُورٌ رَحِيمٌ
ਕੁਝ ਹੋਰ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ ਲਿਆ, ਉਨ੍ਹਾਂ ਨੇ ਮਿਲੇ ਜੁਲੇ ਕੰਮ ਕੀਤੇ ਸਨ, ਕੂਝ ਚੰਗੇ ਅਤੇ ਕੁਝ ਮਾੜੇ। ਉਮੀਦ ਹੈ ਕਿ ਅੱਲਾਹ ਉਨ੍ਹਾਂ ਉੱਪਰ ਧਿਆਨ ਦੇਵੇ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
خُذْ مِنْ أَمْوَالِهِمْ صَدَقَةً تُطَهِّرُهُمْ وَتُزَكِّيهِمْ بِهَا وَصَلِّ عَلَيْهِمْ ۖ إِنَّ صَلَاتَكَ سَكَنٌ لَهُمْ ۗ وَاللَّهُ سَمِيعٌ عَلِيمٌ
ਤੁਸੀਂ ਉਨ੍ਹਾਂ ਦੀਆਂ ਜਾਇਦਾਦਾਂ ਵਿੱਚੋਂ ਦਾਨ ਲਵੇਂ ਇਸ ਨਾਲ ਤੁਸੀਂ ਉਨ੍ਹਾਂ ਨੂੰ ਪਵਿੱਤਰ ਕਰੋਗੇ ਅਤੇ ਉਨ੍ਹਾਂ ਦਾ ਸੁਧਾਰ ਕਰੋਗੇ ਅਤੇ ਤੁਸੀਂ ਉਨ੍ਹਾਂ ਲਈ ਅਰਦਾਸ ਕਰੋ। ਬੇਸ਼ੱਕ ਤੁਹਾਡੀ ਅਰਦਾਸ ਉਨ੍ਹਾਂ ਲਈ ਤਸੱਲੀ ਦਾ ਕਾਰਨ ਹੋਵੇਗੀ। ਅੱਲਾਹ ਸਾਰਾ ਕੁਝ ਸੁਣਨ ਅਤੇ ਜਾਣਨ ਵਾਲਾ ਹੈ।

Choose other languages: