Quran Apps in many lanuages:

Surah At-Tawba Ayahs #69 Translated in Punjabi

وَلَئِنْ سَأَلْتَهُمْ لَيَقُولُنَّ إِنَّمَا كُنَّا نَخُوضُ وَنَلْعَبُ ۚ قُلْ أَبِاللَّهِ وَآيَاتِهِ وَرَسُولِهِ كُنْتُمْ تَسْتَهْزِئُونَ
ਅਤੇ ਜੇਕਰ ਤੁਸੀਂ ਉਨਹਾਂ ਤੋਂ ਪੁੱਛੋ ਤਾਂ ਉਹ ਕਹਿਣਗੇ ਕਿ ਅਸੀਂ ਤਾਂ ਮਜ਼ਾਕ ਹੀ ਕਰ ਰਹੇ ਸੀ। ਆਖੋ, ਕੀ ਤੁਸੀਂ ਅੱਲਾਹ ਨਾਲ ਅਤੇ ਉਸ ਦੀਆਂ ਆਇਤਾਂ ਨਾਲ ਅਤੇ ਉਸਦੇ ਰਸੂਲ ਨਾਲ ਮਜ਼ਾਕ ਕਰਦੇ ਸੀ।
لَا تَعْتَذِرُوا قَدْ كَفَرْتُمْ بَعْدَ إِيمَانِكُمْ ۚ إِنْ نَعْفُ عَنْ طَائِفَةٍ مِنْكُمْ نُعَذِّبْ طَائِفَةً بِأَنَّهُمْ كَانُوا مُجْرِمِينَ
ਬਹਾਨੇ ਨਾ ਬਣਾਉ, ਤੁਸੀਂ ਈਮਾਨ ਲਿਆਉਣ ਦੇ ਬਾਅਦ, ਇਨਕਾਰ ਕੀਤਾ ਹੈ। ਅਸੀਂ ਤੁਹਾਡੇ ਵਿੱਚੋਂ ਇੱਕ ਦਲ ਨੂੰ ਮੁਆਫ਼ ਕਰ ਦੇਵਾਂਗੇ ਤਾਂ ਦੂਜੇ ਦਲ ਨੂੰ ਜ਼ਰੂਰ ਸਜ਼ਾ ਦੇਵਾਂਗੇ ਕਿਉਂਕਿ ਉਹ ਪਾਪੀ ਹਨ।
الْمُنَافِقُونَ وَالْمُنَافِقَاتُ بَعْضُهُمْ مِنْ بَعْضٍ ۚ يَأْمُرُونَ بِالْمُنْكَرِ وَيَنْهَوْنَ عَنِ الْمَعْرُوفِ وَيَقْبِضُونَ أَيْدِيَهُمْ ۚ نَسُوا اللَّهَ فَنَسِيَهُمْ ۗ إِنَّ الْمُنَافِقِينَ هُمُ الْفَاسِقُونَ
ਕਪਟੀ ਆਦਮੀ ਅਤੇ ਔਰਤਾਂ ਸਭ ਬਰਾਬਰ ਹਨ। ਇਹ ਬੁਰਾਈ ਦਾ ਹੁਕਮ ਦਿੰਦੇ ਹਨ ਅਤੇ ਭਲਾਈ ਤੋਂ ਰੋਕਦੇ ਹਨ ਅਤੇ ਆਪਣੇ ਹੱਥਾਂ ਨੂੰ ਘੁੱਟ ਕੇ ਰੱਖਦੇ ਹਨ। ਉਨ੍ਹਾਂ ਨੇ ਅੱਲਾਹ ਨੂੰ ਭੁਲਾ ਦਿੱਤਾ ਤਾਂ ਅੱਲਾਹ ਨੇ ਵੀ ਉਨ੍ਹਾਂ ਨੂੰ ਭੁਲਾ ਦਿੱਤਾ। ਬੇਸ਼ੱਕ ਧੋਖੇਬਾਜ਼ ਬਹੂਤ ਅਵੱਗਿਆ ਕਰਨ ਵਾਲੇ ਹਨ।
وَعَدَ اللَّهُ الْمُنَافِقِينَ وَالْمُنَافِقَاتِ وَالْكُفَّارَ نَارَ جَهَنَّمَ خَالِدِينَ فِيهَا ۚ هِيَ حَسْبُهُمْ ۚ وَلَعَنَهُمُ اللَّهُ ۖ وَلَهُمْ عَذَابٌ مُقِيمٌ
ਧੋਖੇਬਾਜ਼ ਆਦਮੀਆਂ, ਔਰਤਾਂ ਅਤੇ ਹੱਕ ਦਾ ਇਨਕਾਰ ਕਰਨ ਵਾਲਿਆਂ ਨਾਲ ਅੱਲਾਹ ਨੇ ਨਰਕ ਦੀ ਅੱਗ ਦਾ ਵਾਅਦਾ ਕਰ ਰੱਖਿਆ ਹੈ। ਜਿਸ ਵਿਚ ਉਹ ਹਮੇਸ਼ਾ ਰਹਿਣਗੇ। ਇਹੀ ਉਨ੍ਹਾਂ ਲਈ ਕਾਫ਼ੀ ਹੈ। ਉਨ੍ਹਾਂ ਉੱਪਰ ਅੱਲਾਹ ਦੀ ਲਾਹਣਤ ਅਤੇ ਹਮੇਸ਼ਾ ਰਹਿਣ ਵਾਲੀ ਸਜ਼ਾ ਹੈ।
كَالَّذِينَ مِنْ قَبْلِكُمْ كَانُوا أَشَدَّ مِنْكُمْ قُوَّةً وَأَكْثَرَ أَمْوَالًا وَأَوْلَادًا فَاسْتَمْتَعُوا بِخَلَاقِهِمْ فَاسْتَمْتَعْتُمْ بِخَلَاقِكُمْ كَمَا اسْتَمْتَعَ الَّذِينَ مِنْ قَبْلِكُمْ بِخَلَاقِهِمْ وَخُضْتُمْ كَالَّذِي خَاضُوا ۚ أُولَٰئِكَ حَبِطَتْ أَعْمَالُهُمْ فِي الدُّنْيَا وَالْآخِرَةِ ۖ وَأُولَٰئِكَ هُمُ الْخَاسِرُونَ
ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਦੇ ਲੋਕ ਤਾਕਤ ਵਿਚ ਤੁਹਾਡੇ ਤੋਂ ਜ਼ਿਆਦਾ ਸਨ ਅਤੇ ਜਾਇਦਾਦ ਤੇ ਸੰਤਾਨ ਵਿਚ ਵੀ ਤੁਹਾਡੇ ਤੋਂ ਅੱਗੇ ਸਨ ਤਾਂ ਉਨ੍ਹਾਂ ਨੇ ਆਪਣੇ ਹਿੱਸੇ ਨਾਲ ਲਾਭ ਉਠਾਇਆ ਅਤੇ ਤੁਸੀਂ ਵੀ ਆਪਣੇ ਹਿੱਸੇ ਨਾਲ ਲਾਭ ਉਠਾਇਆ। ਜਿਵੇਂ’ ਕਿ ਤੁਹਾਡੇ ਤੋਂ ਪਹਿਲਾਂ ਵਾਲੇ ਲੋਕਾਂ ਨੇ ਵੀ ਲਾਭ ਉਠਾਇਆ ਸੀ।

Choose other languages: