Quran Apps in many lanuages:

Surah At-Tawba Ayahs #71 Translated in Punjabi

الْمُنَافِقُونَ وَالْمُنَافِقَاتُ بَعْضُهُمْ مِنْ بَعْضٍ ۚ يَأْمُرُونَ بِالْمُنْكَرِ وَيَنْهَوْنَ عَنِ الْمَعْرُوفِ وَيَقْبِضُونَ أَيْدِيَهُمْ ۚ نَسُوا اللَّهَ فَنَسِيَهُمْ ۗ إِنَّ الْمُنَافِقِينَ هُمُ الْفَاسِقُونَ
ਕਪਟੀ ਆਦਮੀ ਅਤੇ ਔਰਤਾਂ ਸਭ ਬਰਾਬਰ ਹਨ। ਇਹ ਬੁਰਾਈ ਦਾ ਹੁਕਮ ਦਿੰਦੇ ਹਨ ਅਤੇ ਭਲਾਈ ਤੋਂ ਰੋਕਦੇ ਹਨ ਅਤੇ ਆਪਣੇ ਹੱਥਾਂ ਨੂੰ ਘੁੱਟ ਕੇ ਰੱਖਦੇ ਹਨ। ਉਨ੍ਹਾਂ ਨੇ ਅੱਲਾਹ ਨੂੰ ਭੁਲਾ ਦਿੱਤਾ ਤਾਂ ਅੱਲਾਹ ਨੇ ਵੀ ਉਨ੍ਹਾਂ ਨੂੰ ਭੁਲਾ ਦਿੱਤਾ। ਬੇਸ਼ੱਕ ਧੋਖੇਬਾਜ਼ ਬਹੂਤ ਅਵੱਗਿਆ ਕਰਨ ਵਾਲੇ ਹਨ।
وَعَدَ اللَّهُ الْمُنَافِقِينَ وَالْمُنَافِقَاتِ وَالْكُفَّارَ نَارَ جَهَنَّمَ خَالِدِينَ فِيهَا ۚ هِيَ حَسْبُهُمْ ۚ وَلَعَنَهُمُ اللَّهُ ۖ وَلَهُمْ عَذَابٌ مُقِيمٌ
ਧੋਖੇਬਾਜ਼ ਆਦਮੀਆਂ, ਔਰਤਾਂ ਅਤੇ ਹੱਕ ਦਾ ਇਨਕਾਰ ਕਰਨ ਵਾਲਿਆਂ ਨਾਲ ਅੱਲਾਹ ਨੇ ਨਰਕ ਦੀ ਅੱਗ ਦਾ ਵਾਅਦਾ ਕਰ ਰੱਖਿਆ ਹੈ। ਜਿਸ ਵਿਚ ਉਹ ਹਮੇਸ਼ਾ ਰਹਿਣਗੇ। ਇਹੀ ਉਨ੍ਹਾਂ ਲਈ ਕਾਫ਼ੀ ਹੈ। ਉਨ੍ਹਾਂ ਉੱਪਰ ਅੱਲਾਹ ਦੀ ਲਾਹਣਤ ਅਤੇ ਹਮੇਸ਼ਾ ਰਹਿਣ ਵਾਲੀ ਸਜ਼ਾ ਹੈ।
كَالَّذِينَ مِنْ قَبْلِكُمْ كَانُوا أَشَدَّ مِنْكُمْ قُوَّةً وَأَكْثَرَ أَمْوَالًا وَأَوْلَادًا فَاسْتَمْتَعُوا بِخَلَاقِهِمْ فَاسْتَمْتَعْتُمْ بِخَلَاقِكُمْ كَمَا اسْتَمْتَعَ الَّذِينَ مِنْ قَبْلِكُمْ بِخَلَاقِهِمْ وَخُضْتُمْ كَالَّذِي خَاضُوا ۚ أُولَٰئِكَ حَبِطَتْ أَعْمَالُهُمْ فِي الدُّنْيَا وَالْآخِرَةِ ۖ وَأُولَٰئِكَ هُمُ الْخَاسِرُونَ
ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਦੇ ਲੋਕ ਤਾਕਤ ਵਿਚ ਤੁਹਾਡੇ ਤੋਂ ਜ਼ਿਆਦਾ ਸਨ ਅਤੇ ਜਾਇਦਾਦ ਤੇ ਸੰਤਾਨ ਵਿਚ ਵੀ ਤੁਹਾਡੇ ਤੋਂ ਅੱਗੇ ਸਨ ਤਾਂ ਉਨ੍ਹਾਂ ਨੇ ਆਪਣੇ ਹਿੱਸੇ ਨਾਲ ਲਾਭ ਉਠਾਇਆ ਅਤੇ ਤੁਸੀਂ ਵੀ ਆਪਣੇ ਹਿੱਸੇ ਨਾਲ ਲਾਭ ਉਠਾਇਆ। ਜਿਵੇਂ’ ਕਿ ਤੁਹਾਡੇ ਤੋਂ ਪਹਿਲਾਂ ਵਾਲੇ ਲੋਕਾਂ ਨੇ ਵੀ ਲਾਭ ਉਠਾਇਆ ਸੀ।
أَلَمْ يَأْتِهِمْ نَبَأُ الَّذِينَ مِنْ قَبْلِهِمْ قَوْمِ نُوحٍ وَعَادٍ وَثَمُودَ وَقَوْمِ إِبْرَاهِيمَ وَأَصْحَابِ مَدْيَنَ وَالْمُؤْتَفِكَاتِ ۚ أَتَتْهُمْ رُسُلُهُمْ بِالْبَيِّنَاتِ ۖ فَمَا كَانَ اللَّهُ لِيَظْلِمَهُمْ وَلَٰكِنْ كَانُوا أَنْفُسَهُمْ يَظْلِمُونَ
ਅਤੇ ਤੁਸੀਂ ਵੀ ਉਹ ਹੀ ਤਰਕ ਬ-ਤਰਕ ਕੀਤੇ ਜਿਵੇਂ ਉਨ੍ਹਾਂ ਨੇ ਕੀਤੇ ਸਨ। ਇਹੀ ਉਹ ਲੋਕ ਹਨ ਜਿਨ੍ਹਾਂ ਦੇ ਕਰਮ ਸੰਸਾਰ ਅਤੇ ਪ੍ਰਲੋਕ ਵਿਚ ਸ਼ਰਬਾਦ ਹੋ ਗਏ ਅਤੇ ਇਹ ਲੋਕ ਹੀ ਘਾਟੇ ਵਿਚ ਰਹਿਣ ਵਾਲੇ ਹਨ। ਕੀ ਇਨ੍ਹਾਂ ਨੂੰ ਉਨ੍ਹਾਂ ਲੋਕਾਂ ਦੀ ਸੂਚਨਾ ਨਹੀਂ ਪਹੁੰਚੀ, ਜਿਹੜੇ ਉਨ੍ਹਾਂ ਤੋਂ ਪਹਿਲਾਂ ਹੋ ਚੁੱਕੇ ਸਨ। ਨੂੰਹ, ਆਦ, ਸਮੂਦ, ਅਤੇ ਇਬਰਾਹੀਮ ਦੀ ਕੌਮ ਅਤੇ ਮਦਯਨ ਦੇ ਲੋਕਾਂ ਅਤੇ ਪੁੱਠੀਆਂ ਹੋਈਆਂ ਬਸਤੀਆਂ ਦੀ। ਉਨ੍ਹਾਂ ਦੇ ਕੋਲ ਉਨ੍ਹਾਂ ਦੇ ਨਬੀ ਪ੍ਰਮਾਣਾਂ ਦੇ ਨਾਲ ਆਏ ਤਾਂ ਅਜਿਹਾ ਨਹੀਂ ਸੀ ਕਿ ਅੱਲਾਹ ਉਨ੍ਹਾਂ ਤੇ ਜ਼ੁਲਮ ਕਰਦਾ। ਪਰੰਤੂ ਉਹ ਖੁਦ ਆਪਣੇ ਆਪ ਤੇ ਜ਼ੁਲਮ ਕਰਦੇ ਰਹੇ।
وَالْمُؤْمِنُونَ وَالْمُؤْمِنَاتُ بَعْضُهُمْ أَوْلِيَاءُ بَعْضٍ ۚ يَأْمُرُونَ بِالْمَعْرُوفِ وَيَنْهَوْنَ عَنِ الْمُنْكَرِ وَيُقِيمُونَ الصَّلَاةَ وَيُؤْتُونَ الزَّكَاةَ وَيُطِيعُونَ اللَّهَ وَرَسُولَهُ ۚ أُولَٰئِكَ سَيَرْحَمُهُمُ اللَّهُ ۗ إِنَّ اللَّهَ عَزِيزٌ حَكِيمٌ
ਮੋਮਿਨ ਆਦਮੀ ਅਤੇ ਔਰਤਾਂ ਇਕ ਦੂਜੇ ਦੇ ਸਹਾਇਕ ਹਨ। ਇਹ ਚੰਗਿਆਈ ਦਾ ਹੁਕਮ ਦਿੰਦੇ ਹਨ ਅਤੇ ਸ਼ੁਰਾਈ ਤੋਂ ਰੋਕਦੇ ਹਨ। ਨਮਾਜ਼ ਸਥਾਪਿਤ ਕਰਦੇ ਹਨ ਅਤੇ ਜ਼ਕਾਤ ਅਦਾ ਕਰਦੇ ਹਨ। ਅੱਲਾਹ ਅਤੇ ਉਸਦੇ ਰਸੂਲ ਦੀ ਆਗਿਆ ਦਾ ਪਾਲਣ ਕਰਦੇ ਹਨ। ਇਹੀ ਉਹ ਲੋਕ ਹਨ, ਜਿਨ੍ਹਾਂ “ਤੇ ਅੱਲਾਹ ਰਹਿਮਤ ਕਰੇਗਾ, ਬੇਸ਼ੱਕ ਅੱਲਾਹ ਪ੍ਰਭਾਵੀ ਅਤੇ ਤੱਤਵੇਤਾ ਹੈ।

Choose other languages: