Quran Apps in many lanuages:

Surah At-Tawba Ayahs #116 Translated in Punjabi

التَّائِبُونَ الْعَابِدُونَ الْحَامِدُونَ السَّائِحُونَ الرَّاكِعُونَ السَّاجِدُونَ الْآمِرُونَ بِالْمَعْرُوفِ وَالنَّاهُونَ عَنِ الْمُنْكَرِ وَالْحَافِظُونَ لِحُدُودِ اللَّهِ ۗ وَبَشِّرِ الْمُؤْمِنِينَ
ਉਹ ਤੌਬਾ ਕਰਨ ਵਾਲੇ ਹਨ। ਇਬਾਦਤ ਕਰਨ ਵਾਲੇ ਹਨ। ਗੁਨਗਾਣ ਕਰਨ ਵਾਲੇ ਹਨ। ਅੱਲਾਹ ਦੇ ਰਾਹ ਵਿਚ ਸੰਘਰਸ਼ ਕਰਨ ਵਾਲੇ ਹਨ। ਝੁਕਣ ਵਾਲੇ ਹਨ। ਸਿਜ਼ਦਾ ਕਰਨ ਵਾਲੇ ਹਨ। ਨੇਕੀ ਦਾ ਹੁਕਮ ਕਰਨ ਵਾਲੇ ਹਨ। ਬੁਰਾਈ ਤੋਂ ਰੋਕਣ ਵਾਲੇ ਹਨ। ਅੱਲਾਹ ਦੀਆਂ ਹੱਦਾਂ ਦਾ ਧਿਆਨ ਰੱਖਣ ਵਾਲੇ ਹਨ। ਮੌਮਿਨਾਂ ਨੂੰ ਖੁਸ਼ਖਬਰੀ ਦੇ ਦਿਉ।
مَا كَانَ لِلنَّبِيِّ وَالَّذِينَ آمَنُوا أَنْ يَسْتَغْفِرُوا لِلْمُشْرِكِينَ وَلَوْ كَانُوا أُولِي قُرْبَىٰ مِنْ بَعْدِ مَا تَبَيَّنَ لَهُمْ أَنَّهُمْ أَصْحَابُ الْجَحِيمِ
ਰਸੂਲ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਉਣ ਉਨ੍ਹਾਂ ਲਈ ਯੋਗ ਨਹੀਂ ਕਿ ਉਹ ਬੁੱਤ ਪ੍ਰਸਤੀ ਕਰਨ ਵਾਲਿਆਂ ਲਈ ਮੁਆਫ਼ੀ ਦੀ ਅਰਦਾਸ ਕਰਨ ਭਾਵੇਂ ਉਹ ਉਨ੍ਹਾਂ ਦੇ ਰਿਸ਼ਤੇਦਾਰ ਹੀ ਕਿਉਂ ਨਾ ਹੌਣ, ਜਦੋਂ ਕਿ ਉਨ੍ਹਾਂ ਲਈ ਸਪੱਸ਼ਟ ਹੋ ਚੁੱਕਿਆ ਹੈ ਕਿ ਇਹ ਨਰਕ ਵਿਚ ਜਾਣ ਵਾਲੇ ਲੋਕ ਹਨ।
وَمَا كَانَ اسْتِغْفَارُ إِبْرَاهِيمَ لِأَبِيهِ إِلَّا عَنْ مَوْعِدَةٍ وَعَدَهَا إِيَّاهُ فَلَمَّا تَبَيَّنَ لَهُ أَنَّهُ عَدُوٌّ لِلَّهِ تَبَرَّأَ مِنْهُ ۚ إِنَّ إِبْرَاهِيمَ لَأَوَّاهٌ حَلِيمٌ
ਅਤੇ ਇਬਰਾਹੀਮ ਦਾ ਆਪਣੇ ਬਾਪ ਲਈ ਮੁਆਫ਼ੀ ਦੀ ਅਰਦਾਸ ਕਰਨਾ ਸਿਰਫ਼ ਉਸ ਵਾਅਦੇ ਲਈ ਸੀ, ਜੋ ਉਸ ਨੇ ਉਸ ਤੋਂ ਕਰ ਲਿਆ ਸੀ। ਫਿਰ ਜਦੋਂ ਉਸ ਉੱਪਰ ਸਪੱਸ਼ਟ ਹੋ ਗਿਆ ਕਿ ਉਹ ਅੱਲਾਹ ਦਾ ਦੁਸ਼ਮਨ ਹੈ, ਤਾਂ ਉਹ ਉਸ ਤੋਂ ਵੱਖਰਾ ਹੋ ਗਿਆ। ਬੇਸ਼ੱਕ ਇਬਰਾਹੀਮ ਬੜਾ ਕੋਮਲ ਦਿਲ ਵਾਲਾ ਸ਼ਹਿਣਸ਼ੀਲ ਸੀ।
وَمَا كَانَ اللَّهُ لِيُضِلَّ قَوْمًا بَعْدَ إِذْ هَدَاهُمْ حَتَّىٰ يُبَيِّنَ لَهُمْ مَا يَتَّقُونَ ۚ إِنَّ اللَّهَ بِكُلِّ شَيْءٍ عَلِيمٌ
ਅਤੇ ਅੱਲਾਹ ਕਿਸੇ ਕੌਮ ਨੂੰ ਚੰਗਾ ਰਾਹ ਬਖਸ਼ਣ ਤੋਂ ਬਾਅਦ ਬੂਰੇ ਰਾਹ ਵੱਲ ਨਹੀ” ਧੱਕਦਾ ਜਿਨ੍ਹਾਂ ਚਿਰ ਉਨ੍ਹਾਂ ਨੂੰ ਸਪੱਸ਼ਟ ਉਹ ਚੀਜ਼ਾਂ ਦੱਸ ਨਾ ਦੇਵੇ ਜਿਨ੍ਹਾਂ ਤੋਂ ਉਨ੍ਹਾਂ ਨੇ ਬਚਨਾ ਹੈ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਗਿਆਨ ਰੱਖਦਾ ਹੈ।
إِنَّ اللَّهَ لَهُ مُلْكُ السَّمَاوَاتِ وَالْأَرْضِ ۖ يُحْيِي وَيُمِيتُ ۚ وَمَا لَكُمْ مِنْ دُونِ اللَّهِ مِنْ وَلِيٍّ وَلَا نَصِيرٍ
ਅੱਲਾਹ ਦੀ ਸੱਤਾ ਹੀ ਆਕਾਸ਼ਾਂ ਅਤੇ ਧਰਤੀ ਉੱਪਰ ਹੈ ਉਹੀ ਜੀਵਨ ਅਤੇ ਮੌਤ ਬਖਸ਼ਦਾ ਹੈ। ਅਤੇ ਅੱਲਾਹ ਤੋਂ` ਬਿਨ੍ਹਾਂ ਤੁਹਾਡਾ ਨਾ ਕੋਈ ਮਿੱਤਰ ਅਤੇ ਨਾ ਕੋਈ ਸਹਾਇਕ ਹੈ।

Choose other languages: