Quran Apps in many lanuages:

Surah At-Tawba Ayahs #117 Translated in Punjabi

مَا كَانَ لِلنَّبِيِّ وَالَّذِينَ آمَنُوا أَنْ يَسْتَغْفِرُوا لِلْمُشْرِكِينَ وَلَوْ كَانُوا أُولِي قُرْبَىٰ مِنْ بَعْدِ مَا تَبَيَّنَ لَهُمْ أَنَّهُمْ أَصْحَابُ الْجَحِيمِ
ਰਸੂਲ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਉਣ ਉਨ੍ਹਾਂ ਲਈ ਯੋਗ ਨਹੀਂ ਕਿ ਉਹ ਬੁੱਤ ਪ੍ਰਸਤੀ ਕਰਨ ਵਾਲਿਆਂ ਲਈ ਮੁਆਫ਼ੀ ਦੀ ਅਰਦਾਸ ਕਰਨ ਭਾਵੇਂ ਉਹ ਉਨ੍ਹਾਂ ਦੇ ਰਿਸ਼ਤੇਦਾਰ ਹੀ ਕਿਉਂ ਨਾ ਹੌਣ, ਜਦੋਂ ਕਿ ਉਨ੍ਹਾਂ ਲਈ ਸਪੱਸ਼ਟ ਹੋ ਚੁੱਕਿਆ ਹੈ ਕਿ ਇਹ ਨਰਕ ਵਿਚ ਜਾਣ ਵਾਲੇ ਲੋਕ ਹਨ।
وَمَا كَانَ اسْتِغْفَارُ إِبْرَاهِيمَ لِأَبِيهِ إِلَّا عَنْ مَوْعِدَةٍ وَعَدَهَا إِيَّاهُ فَلَمَّا تَبَيَّنَ لَهُ أَنَّهُ عَدُوٌّ لِلَّهِ تَبَرَّأَ مِنْهُ ۚ إِنَّ إِبْرَاهِيمَ لَأَوَّاهٌ حَلِيمٌ
ਅਤੇ ਇਬਰਾਹੀਮ ਦਾ ਆਪਣੇ ਬਾਪ ਲਈ ਮੁਆਫ਼ੀ ਦੀ ਅਰਦਾਸ ਕਰਨਾ ਸਿਰਫ਼ ਉਸ ਵਾਅਦੇ ਲਈ ਸੀ, ਜੋ ਉਸ ਨੇ ਉਸ ਤੋਂ ਕਰ ਲਿਆ ਸੀ। ਫਿਰ ਜਦੋਂ ਉਸ ਉੱਪਰ ਸਪੱਸ਼ਟ ਹੋ ਗਿਆ ਕਿ ਉਹ ਅੱਲਾਹ ਦਾ ਦੁਸ਼ਮਨ ਹੈ, ਤਾਂ ਉਹ ਉਸ ਤੋਂ ਵੱਖਰਾ ਹੋ ਗਿਆ। ਬੇਸ਼ੱਕ ਇਬਰਾਹੀਮ ਬੜਾ ਕੋਮਲ ਦਿਲ ਵਾਲਾ ਸ਼ਹਿਣਸ਼ੀਲ ਸੀ।
وَمَا كَانَ اللَّهُ لِيُضِلَّ قَوْمًا بَعْدَ إِذْ هَدَاهُمْ حَتَّىٰ يُبَيِّنَ لَهُمْ مَا يَتَّقُونَ ۚ إِنَّ اللَّهَ بِكُلِّ شَيْءٍ عَلِيمٌ
ਅਤੇ ਅੱਲਾਹ ਕਿਸੇ ਕੌਮ ਨੂੰ ਚੰਗਾ ਰਾਹ ਬਖਸ਼ਣ ਤੋਂ ਬਾਅਦ ਬੂਰੇ ਰਾਹ ਵੱਲ ਨਹੀ” ਧੱਕਦਾ ਜਿਨ੍ਹਾਂ ਚਿਰ ਉਨ੍ਹਾਂ ਨੂੰ ਸਪੱਸ਼ਟ ਉਹ ਚੀਜ਼ਾਂ ਦੱਸ ਨਾ ਦੇਵੇ ਜਿਨ੍ਹਾਂ ਤੋਂ ਉਨ੍ਹਾਂ ਨੇ ਬਚਨਾ ਹੈ। ਬੇਸ਼ੱਕ ਅੱਲਾਹ ਹਰ ਚੀਜ਼ ਦਾ ਗਿਆਨ ਰੱਖਦਾ ਹੈ।
إِنَّ اللَّهَ لَهُ مُلْكُ السَّمَاوَاتِ وَالْأَرْضِ ۖ يُحْيِي وَيُمِيتُ ۚ وَمَا لَكُمْ مِنْ دُونِ اللَّهِ مِنْ وَلِيٍّ وَلَا نَصِيرٍ
ਅੱਲਾਹ ਦੀ ਸੱਤਾ ਹੀ ਆਕਾਸ਼ਾਂ ਅਤੇ ਧਰਤੀ ਉੱਪਰ ਹੈ ਉਹੀ ਜੀਵਨ ਅਤੇ ਮੌਤ ਬਖਸ਼ਦਾ ਹੈ। ਅਤੇ ਅੱਲਾਹ ਤੋਂ` ਬਿਨ੍ਹਾਂ ਤੁਹਾਡਾ ਨਾ ਕੋਈ ਮਿੱਤਰ ਅਤੇ ਨਾ ਕੋਈ ਸਹਾਇਕ ਹੈ।
لَقَدْ تَابَ اللَّهُ عَلَى النَّبِيِّ وَالْمُهَاجِرِينَ وَالْأَنْصَارِ الَّذِينَ اتَّبَعُوهُ فِي سَاعَةِ الْعُسْرَةِ مِنْ بَعْدِ مَا كَادَ يَزِيغُ قُلُوبُ فَرِيقٍ مِنْهُمْ ثُمَّ تَابَ عَلَيْهِمْ ۚ إِنَّهُ بِهِمْ رَءُوفٌ رَحِيمٌ
ਅੱਲਾਹ ਨੇ ਰਸੂਲ, ਮੁਹਾਜਰੀਨ (ਪ੍ਰਵਾਸੀ), ਅੰਸਾਰ (ਸਹਾਇਤਾ ਕਰਨ ਵਾਲੇ? ਉੱਪਰ ਮਿਹਰ ਭਰੀ ਨਜ਼ਰ ਕੀਤੀ। ਜਿਨ੍ਹਾਂ ਨੇ ਮੁਸੀਬਤ ਦੇ ਸਮੇਂ ਰਸੂਲ ਦਾ ਸਾਥ ਦਿੱਤਾ ਸੀ ਜਦ ਕਿ ਉਨ੍ਹਾਂ ਵਿਜ਼ੋੱ ਕੁਝ ਲੋਕਾਂ ਦੇ ਦਿਲ ਟੁੱਟਣ ਲੱਗੇ ਸਨ। ਫਿਰ ਅੱਲਾਹ ਨੇ ਉਨ੍ਹਾਂ ਉੱਪਰ ਰਹਿਮਤ ਕੀਤੀ। ਬੇਸ਼ੱਕ ਅੱਲਾਹ ਉਨ੍ਹਾਂ ਤੇ ਕਿਰਪਾਲੂ ਹੈ, ਰਹਿਮ ਕਰਨ ਵਾਲਾ ਹੈ।)

Choose other languages: