Quran Apps in many lanuages:

Surah Ar-Rad Ayahs #40 Translated in Punjabi

وَالَّذِينَ آتَيْنَاهُمُ الْكِتَابَ يَفْرَحُونَ بِمَا أُنْزِلَ إِلَيْكَ ۖ وَمِنَ الْأَحْزَابِ مَنْ يُنْكِرُ بَعْضَهُ ۚ قُلْ إِنَّمَا أُمِرْتُ أَنْ أَعْبُدَ اللَّهَ وَلَا أُشْرِكَ بِهِ ۚ إِلَيْهِ أَدْعُو وَإِلَيْهِ مَآبِ
ਅਤੇ ਜਿਨ੍ਹਾਂ ਲੋਕਾਂ ਨੂੰ ਅਸੀ’ ਕਿਤਾਬ ਦਿੱਤੀ ਸੀ ਉਹ ਉਸ ਚੀਜ਼ ਤੋਂ’ ਖੁਸ਼ ਹਨ ਜੋ ਤੁਹਾਡੇ ਉੱਪਰ ਉਤਾਰੀ ਗਈ ਹੈ ਅਤੇ ਉਨ੍ਹਾਂ ਸੰਪਰਦਾਵਾਂ ਵਿਚ ਅਜਿਹੇ ਵੀ ਲੋਕ ਹਨ ਜਿਹੜੇ ਇਸ ਦੇ ਕੁਝ ਹਿੱਸੇ ਤੋਂ ਇਨਕਾਰੀ ਹਨ। ਆਖੋ, ਕਿ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਅੱਲਾਹ ਦੀ ਬੰਦਗੀ ਕਰਾਂ ਅਤੇ ਕਿਸੇ ਨੂੰ ਉਸ ਦਾ ਸ਼ਰੀਕ ਨਾ ਮੰਨਾ। ਮੈਂ ਉਸੇ ਵੱਲ ਬੁਲਾਉਂਦਾ ਹਾਂ ਅਤੇ ਉਸੇ ਵੱਲ ਮੈਂ ਵਾਪਿਸ ਜਾਣਾ ਹੈ।
وَكَذَٰلِكَ أَنْزَلْنَاهُ حُكْمًا عَرَبِيًّا ۚ وَلَئِنِ اتَّبَعْتَ أَهْوَاءَهُمْ بَعْدَمَا جَاءَكَ مِنَ الْعِلْمِ مَا لَكَ مِنَ اللَّهِ مِنْ وَلِيٍّ وَلَا وَاقٍ
ਅਤੇ ਇਸ ਤਰ੍ਹਾਂ ਅਸੀਂ ਇਸ ਨੂੰ ਇੱਕ ਹੁਕਮ ਦੀ ਹੈਸੀਅਤ ਵਿਚ ਅਰਬੀ ਭਾਸ਼ਾ ਵਿਚ ਉਤਾਰਿਆ ਅਤੇ ਜੇਕਰ ਤੁਸੀਂ ਉਨ੍ਹਾਂ ਦੀਆਂ ਇੱਛਾਵਾਂ ਦਾ ਪਾਲਣ ਕਰੋਂ (ਉਹ ਵੀ) ਇਸ ਦੇ ਬਾਅਦ ਕਿ ਤੁਹਾਡੇ ਪਾਸ ਗਿਆਨ ਆ ਚੁੱਕਿਆ ਹੈ ਤਾਂ ਅੱਲਾਹ ਦੇ ਮੁਕਾਬਲੇ ਤੁਹਾਡਾ ਨਾ ਕੋਈ ਸਹਾਇਕ ਹੋਵੇਗਾ ਅਤੇ ਨਾ ਤੁਹਾਨੂੰ ਕੋਈ ਬਚਾਵੇਗਾ।
وَلَقَدْ أَرْسَلْنَا رُسُلًا مِنْ قَبْلِكَ وَجَعَلْنَا لَهُمْ أَزْوَاجًا وَذُرِّيَّةً ۚ وَمَا كَانَ لِرَسُولٍ أَنْ يَأْتِيَ بِآيَةٍ إِلَّا بِإِذْنِ اللَّهِ ۗ لِكُلِّ أَجَلٍ كِتَابٌ
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਕਿੰਨੇ ਰਸੂਲ ਭੇਜੇ ਅਤੇ ਅਸੀਂ ਉਨ੍ਹਾਂ ਨੂੰ ਪਤਨੀਆਂ ਅਤੇ ਔਲਾਦ ਵੀ ਬਖਸ਼ੀ। ਕਿਸੇ ਰਸੂਲ ਲਈ ਇਹ ਸੰਭਵ ਨਹੀਂ ਕਿ ਉਹ ਅੱਲਾਹ ਦੀ ਆਗਿਆ ਤੋਂ ਬਿਨ੍ਹਾਂ ਪੈਗੰਬਰ ਹੋਣ ਦੀ ਕੋਈ ਨਿਸ਼ਾਨੀ ਲੈ ਆਵੇ। ਹਰ ਇਕ ਵਾਅਦਾ ਲਿਖਿਆ ਹੋਇਆ ਹੈ।
يَمْحُو اللَّهُ مَا يَشَاءُ وَيُثْبِتُ ۖ وَعِنْدَهُ أُمُّ الْكِتَابِ
ਅੱਲਾਹ ਜਿਸ ਨੂੰ ਚਾਹੁੰਦਾ ਹੈ ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਬਚਾ ਲੈਂਦਾ ਹੈ। ਮੂਲ ਕਿਤਾਬ ਉਸੇ ਕੋਲ ਹੈ।
وَإِنْ مَا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِنَّمَا عَلَيْكَ الْبَلَاغُ وَعَلَيْنَا الْحِسَابُ
ਅਤੇ ਜਿਸ ਦਾ ਅਸੀਂ ਉਸ ਨਾਲ ਵਾਅਦਾ ਕਰ ਰਹੇ ਹਾਂ ਉਸ ਦਾ ਕੁਝ ਹਿੱਸਾ ਤੁਹਾਨੂੰ ਦਿਖਾ ਦੇਈਏ ਜਾਂ ਅਸੀਂ ਤੁਹਾਨੂੰ ਮੌਤ ਦੇ ਦਈਏ। ਤੁਹਾਡੇ ਜ਼ਿੰਮੇ ਸਿਰਫ਼ ਪਹੁੰਚ ਦੇਣਾ ਹੈ ਅਤੇ ਸਾਡੇ ਜ਼ਿੰਮੇ ਹੈ ਹਿਸਾਬ ਲੈਣਾ।

Choose other languages: