Quran Apps in many lanuages:

Surah Ar-Rad Ayahs #42 Translated in Punjabi

وَلَقَدْ أَرْسَلْنَا رُسُلًا مِنْ قَبْلِكَ وَجَعَلْنَا لَهُمْ أَزْوَاجًا وَذُرِّيَّةً ۚ وَمَا كَانَ لِرَسُولٍ أَنْ يَأْتِيَ بِآيَةٍ إِلَّا بِإِذْنِ اللَّهِ ۗ لِكُلِّ أَجَلٍ كِتَابٌ
ਅਤੇ ਅਸੀਂ ਤੁਹਾਡੇ ਤੋਂ ਪਹਿਲਾਂ ਕਿੰਨੇ ਰਸੂਲ ਭੇਜੇ ਅਤੇ ਅਸੀਂ ਉਨ੍ਹਾਂ ਨੂੰ ਪਤਨੀਆਂ ਅਤੇ ਔਲਾਦ ਵੀ ਬਖਸ਼ੀ। ਕਿਸੇ ਰਸੂਲ ਲਈ ਇਹ ਸੰਭਵ ਨਹੀਂ ਕਿ ਉਹ ਅੱਲਾਹ ਦੀ ਆਗਿਆ ਤੋਂ ਬਿਨ੍ਹਾਂ ਪੈਗੰਬਰ ਹੋਣ ਦੀ ਕੋਈ ਨਿਸ਼ਾਨੀ ਲੈ ਆਵੇ। ਹਰ ਇਕ ਵਾਅਦਾ ਲਿਖਿਆ ਹੋਇਆ ਹੈ।
يَمْحُو اللَّهُ مَا يَشَاءُ وَيُثْبِتُ ۖ وَعِنْدَهُ أُمُّ الْكِتَابِ
ਅੱਲਾਹ ਜਿਸ ਨੂੰ ਚਾਹੁੰਦਾ ਹੈ ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਬਚਾ ਲੈਂਦਾ ਹੈ। ਮੂਲ ਕਿਤਾਬ ਉਸੇ ਕੋਲ ਹੈ।
وَإِنْ مَا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِنَّمَا عَلَيْكَ الْبَلَاغُ وَعَلَيْنَا الْحِسَابُ
ਅਤੇ ਜਿਸ ਦਾ ਅਸੀਂ ਉਸ ਨਾਲ ਵਾਅਦਾ ਕਰ ਰਹੇ ਹਾਂ ਉਸ ਦਾ ਕੁਝ ਹਿੱਸਾ ਤੁਹਾਨੂੰ ਦਿਖਾ ਦੇਈਏ ਜਾਂ ਅਸੀਂ ਤੁਹਾਨੂੰ ਮੌਤ ਦੇ ਦਈਏ। ਤੁਹਾਡੇ ਜ਼ਿੰਮੇ ਸਿਰਫ਼ ਪਹੁੰਚ ਦੇਣਾ ਹੈ ਅਤੇ ਸਾਡੇ ਜ਼ਿੰਮੇ ਹੈ ਹਿਸਾਬ ਲੈਣਾ।
أَوَلَمْ يَرَوْا أَنَّا نَأْتِي الْأَرْضَ نَنْقُصُهَا مِنْ أَطْرَافِهَا ۚ وَاللَّهُ يَحْكُمُ لَا مُعَقِّبَ لِحُكْمِهِ ۚ وَهُوَ سَرِيعُ الْحِسَابِ
ਕੀ ਉਹ ਦੇਖਦੇ ਨਹੀਂ ਕਿ ਅਸੀਂ ਧਰਤੀ ਨੂੰ ਉਸ ਦੇ ਕਿਨਾਰਿਆਂ ਤੋਂ ਘਟਾਉਂਦੇ ਚਲੇ ਆ ਰਹੇ ਹਾਂ। ਅਤੇ ਅੱਲਾਹ ਫੈਸਲਾ ਕਰਦਾ ਹੈ, ਕੋਈ ਉਸ ਦੇ ਫੈਸਲੇ ਨੂੰ ਟਾਲਣ ਵਾਲਾ ਨਹੀ’ ਅਤੇ ਉਹ ਜਲਦੀ ਹੀ ਹਿਸਾਬ ਲੈਣ ਵਾਲਾ ਹੈ।
وَقَدْ مَكَرَ الَّذِينَ مِنْ قَبْلِهِمْ فَلِلَّهِ الْمَكْرُ جَمِيعًا ۖ يَعْلَمُ مَا تَكْسِبُ كُلُّ نَفْسٍ ۗ وَسَيَعْلَمُ الْكُفَّارُ لِمَنْ عُقْبَى الدَّارِ
ਜੋ ਇਨ੍ਹਾਂ ਤੋਂ ਪਹਿਲਾਂ ਸਨ ਉਨ੍ਹਾਂ ਨੇ ਵੀ ਤਦਬੀਰਾਂ ਕੀਤੀਆਂ ਪਰੰਤੂ ਸਾਰੀਆਂ ਤਦਬੀਰਾਂ ਅੱਲਾਹ ਦੇ ਅਧਿਕਾਰ ਵਿਚ ਹਨ। ਉਹ ਜਾਣਦਾ ਹੈ ਕਿ ਹਰ ਕੋਈ ਕੀ ਕਰ ਰਿਹਾ ਹੈ। ਅਤੇ ਇਨਕਾਰੀ ਜਲਦੀ ਜਾਣ ਲੈਣਗੇ ਕਿ ਪ੍ਰਲੋਕ ਦਾ ਘਰ ਕਿਸ ਲਈ ਹੈ।

Choose other languages: