Quran Apps in many lanuages:

Surah An-Nisa Ayahs #102 Translated in Punjabi

إِلَّا الْمُسْتَضْعَفِينَ مِنَ الرِّجَالِ وَالنِّسَاءِ وَالْوِلْدَانِ لَا يَسْتَطِيعُونَ حِيلَةً وَلَا يَهْتَدُونَ سَبِيلًا
ਪਰ ਉਹ ਮਜਬੂਰ ਮਰਦ, ਔਰਤਾਂ ਅਤੇ ਬੱਚੇ ਜਿਹੜੇ ਕੋਈ ਉਪਾਅ ਨਹੀਂ ਕਰ ਸਕਦੇ ਨਾ ਕੋਈ ਮਾਰਗ ਪਾ ਰਹੇ ਹਨ।
فَأُولَٰئِكَ عَسَى اللَّهُ أَنْ يَعْفُوَ عَنْهُمْ ۚ وَكَانَ اللَّهُ عَفُوًّا غَفُورًا
ਇਹ ਲੋਕ ਆਸਵੰਦ ਹਨ ਕਿ ਰਹਿਮਤ ਕਰਨ ਵਾਲਾ ਹੈ।
وَمَنْ يُهَاجِرْ فِي سَبِيلِ اللَّهِ يَجِدْ فِي الْأَرْضِ مُرَاغَمًا كَثِيرًا وَسَعَةً ۚ وَمَنْ يَخْرُجْ مِنْ بَيْتِهِ مُهَاجِرًا إِلَى اللَّهِ وَرَسُولِهِ ثُمَّ يُدْرِكْهُ الْمَوْتُ فَقَدْ وَقَعَ أَجْرُهُ عَلَى اللَّهِ ۗ وَكَانَ اللَّهُ غَفُورًا رَحِيمًا
ਜਿਹੜਾ ਕੋਈ ਅੱਲਾਹ ਦੇ ਰਾਹ ਵਿਚ ਦੇਸ਼ ਛੱਭੇਗਾ। ਉਹ ਧਰਤੀ ਵਿਚ ਬਹੁਤ ਟਿਕਾਣੇ ਅਤੇ ਵੱਡੀ ਵਿਆਪਕਤਾ ਪਾਏਗਾ। ਜਿਹੜਾ ਬੰਦਾ ਆਪਣੇ ਘਰ ਵਿੱਚੋਂ ਅੱਲਾਹ ਅਤੇ ਉਸ ਦੇ ਰਸੂਲ ਦੇ ਵੱਲ ਹਿਜਰਤ ਕਰ ਕੇ ਨਿਕਲੇ ਅਤੇ ਉਸ ਨੂੰ ਮੌਤ ਆ ਜਾਏ ਤਾਂ ਉਸ ਦਾ ਫ਼ਲ ਅੱਲਾਹ ਕੋਲ ਨਿਰਧਾਰਤ ਹੋ ਚੁੱਕਿਆ ਹੈ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
وَإِذَا ضَرَبْتُمْ فِي الْأَرْضِ فَلَيْسَ عَلَيْكُمْ جُنَاحٌ أَنْ تَقْصُرُوا مِنَ الصَّلَاةِ إِنْ خِفْتُمْ أَنْ يَفْتِنَكُمُ الَّذِينَ كَفَرُوا ۚ إِنَّ الْكَافِرِينَ كَانُوا لَكُمْ عَدُوًّا مُبِينًا
ਅਤੇ ਜਦੋਂ ਤੁਸੀਂ ਧਰਤੀ ਉੱਪਰ ਯਾਤਰਾ ਕਰੋ ਤਾਂ ਤੁਹਾਡੇ ਉੱਪਰ ਕੋਈ ਪਾਪ ਨਹੀਂ ਕਿ ਤੁਸੀਂ ਨਮਾਜ ਵਿਚ ਕਮੀ ਕਰੋ, ਜੇਕਰ ਤੁਹਾਨੂੰ ਡਰ ਹੋਵੇ ਕਿ ਇਨਕਾਰੀ ਤੁਹਾਨੂੰ ਸਤਾਉਣਗੇ। ਬੇਸ਼ੱਕ ਇਨਕਾਰੀ ਲੋਕ ਤੁਹਾਡੇ ਖੁੱਲ੍ਹੇਆਮ ਦੁਸ਼ਮਣ ਹਨ।
وَإِذَا كُنْتَ فِيهِمْ فَأَقَمْتَ لَهُمُ الصَّلَاةَ فَلْتَقُمْ طَائِفَةٌ مِنْهُمْ مَعَكَ وَلْيَأْخُذُوا أَسْلِحَتَهُمْ فَإِذَا سَجَدُوا فَلْيَكُونُوا مِنْ وَرَائِكُمْ وَلْتَأْتِ طَائِفَةٌ أُخْرَىٰ لَمْ يُصَلُّوا فَلْيُصَلُّوا مَعَكَ وَلْيَأْخُذُوا حِذْرَهُمْ وَأَسْلِحَتَهُمْ ۗ وَدَّ الَّذِينَ كَفَرُوا لَوْ تَغْفُلُونَ عَنْ أَسْلِحَتِكُمْ وَأَمْتِعَتِكُمْ فَيَمِيلُونَ عَلَيْكُمْ مَيْلَةً وَاحِدَةً ۚ وَلَا جُنَاحَ عَلَيْكُمْ إِنْ كَانَ بِكُمْ أَذًى مِنْ مَطَرٍ أَوْ كُنْتُمْ مَرْضَىٰ أَنْ تَضَعُوا أَسْلِحَتَكُمْ ۖ وَخُذُوا حِذْرَكُمْ ۗ إِنَّ اللَّهَ أَعَدَّ لِلْكَافِرِينَ عَذَابًا مُهِينًا
ਜਦੋਂ ਤੁਸੀਂ ਈਮਾਨ ਵਾਲਿਆਂ ਦੇ ਵਿਚ ਹੋਵੇਂ (ਯੁੱਧ ਦੀ ਹਾਲਤ ਵਿੱਚ) ਅਤੇ ਉਨ੍ਹਾਂ ਲਈ ਨਮਾਜ਼ ਪੜ੍ਹਾਉਣ ਖੜ੍ਹੇ ਹੋਵੋ, ਤਾਂ ਚਾਹੀਦਾ ਹੈ ਕਿ ਉਨ੍ਹਾਂ ਦਾ ਇਕ ਵਰਗ ਤੁਹਾਡੇ ਨਾਲ ਆਪਣੇ ਹਥਿਆਰਾਂ ਸਹਿਤ ਖੜ੍ਹਾ ਹੋਵੇ। ਫਿਰ ਜਦੋਂ ਉਹ ਸਿਜਦਾ ਕਰ ਚੁੱਕਣ ਤਾਂ ਉਹ ਤੁਹਾਡੇ ਪਾਸਿਓ ਹੱਟ ਜਾਣ ਅਤੇ ਦੂਸਰਾ ਸਮੂਹ ਆਵੇ, ਜਿਸਨੇ ਅਜੇ ਤੱਕ ਨਮਾਜ਼ ਨਹੀਂ ਪੜ੍ਹੀ। ਫਿਰ ਉਹ ਤੁਹਾਡੇ ਨਾਲ ਨਮਾਜ਼ ਪੜ੍ਹਣ। ਉਹ ਵੀ ਆਪਣੇ ਬਚਾਅ ਦਾ ਸਮਾਨ ਅਤੇ ਹਥਿਆਰਾਂ ਦੇ ਸਹਿਤ ਰਹਿਣ। ਅਵੱਗਿਆਕਰੀ ਲੋਕ ਚਾਹੁੰਦੇ ਹਨ ਕਿ ਤੁਸੀਂ ਆਪਣੇ ਹਥਿਆਰਾਂ ਅਤੇ ਬਚਾਅ ਦੇ ਸਮਾਨ ਵੱਲੋਂ ਕਿਸੇ ਤਰ੍ਹਾਂ ਆਸਾਵਧਾਨ ਹੋ ਜਾਵੋ ਅਤੇ ਉਹ ਤੁਹਾਡੇ ਉੱਪਰ ਅਚਾਨਕ ਟੁੱਟ ਪੈਣ। ਤੁਹਾਡੇ ਉੱਪਰ ਕੋਈ ਗੁਨਾਹ ਨਹੀ’ ਜੇਕਰ ਤੁਸੀਂ ਬਰਸਾਤ ਦੇ ਕਾਰਨ ਕਸ਼ਟ ਵਿਜ਼ ਹੋ, ਜਾਂ ਤੁਸੀਂ ਬਿਮਾਰ ਹੋ, ਤਾਂ ਆਪਣੇ ਹਥਿਆਰ ਉਤਾਰ ਦੇਵੋ ਅਤੇ ਬਚਾਅ ਦੇ ਸਮਾਨ ਸਹਿਤ ਰਹੋ। ਬੇਸ਼ੱਕ ਅੱਲਾਹ ਨੇ ਅਵੱਗਿਆਕਾਰੀਆਂ ਲਈ ਅਪਮਾਨ ਜਨਕ ਸਜ਼ਾ ਤਿਆਰ ਕਰ ਰੱਖੀ ਹੈ।

Choose other languages: