Quran Apps in many lanuages:

Surah An-Nisa Ayahs #101 Translated in Punjabi

إِنَّ الَّذِينَ تَوَفَّاهُمُ الْمَلَائِكَةُ ظَالِمِي أَنْفُسِهِمْ قَالُوا فِيمَ كُنْتُمْ ۖ قَالُوا كُنَّا مُسْتَضْعَفِينَ فِي الْأَرْضِ ۚ قَالُوا أَلَمْ تَكُنْ أَرْضُ اللَّهِ وَاسِعَةً فَتُهَاجِرُوا فِيهَا ۚ فَأُولَٰئِكَ مَأْوَاهُمْ جَهَنَّمُ ۖ وَسَاءَتْ مَصِيرًا
ਜਿਹੜੇ ਲੋਕ ਆਪਣਾ ਬੁਰਾ ਕਰ ਰਹੇ ਹਨ ਜਦੋਂ’ ਉਨ੍ਹਾਂ ਦੇ ਪ੍ਰਾਣ ਫ਼ਰਿਸ਼ਤੇ ਕੱਢਣਗੇ ਤਾਂ ਉਨ੍ਹਾਂ ਨੂੰ ਪੁੱਛਣਗੇ ਕਿ ਤੁਸੀਂ ਕਿਸ ਹਾਲਤ ਵਿਚ ਸੀ। ਤਾਂ ਉਹ ਕਹਿਣਗੇ, ਕਿ ਅਸੀਂ ਪ੍ਰਿਥਵੀ ਉੱਪਰ ਸ਼ਕਤੀਹੀਣ ਸੀ। ਫ਼ਰਿਸ਼ਤੇ ਕਹਿਣਗੇ ਕਿ ਕੀ ਅੱਲਾਹ ਦੀ ਜ਼ਮੀਨ ਵੱਡੀ ਨਹੀਂ ਸੀ, ਕਿ ਤੁਸੀਂ ਪ੍ਰਵਾਸ ਕਰਕੇ ਕਿਤੇ ਚਲੇ ਜਾਂਦੇ। ਇਹ ਉਹ ਲੋਕ ਹਨ ਜਿਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਇਹ ਬਹੁਤ ਬ਼ੁਰਾ ਟਿਕਾਣਾ ਹੈ
إِلَّا الْمُسْتَضْعَفِينَ مِنَ الرِّجَالِ وَالنِّسَاءِ وَالْوِلْدَانِ لَا يَسْتَطِيعُونَ حِيلَةً وَلَا يَهْتَدُونَ سَبِيلًا
ਪਰ ਉਹ ਮਜਬੂਰ ਮਰਦ, ਔਰਤਾਂ ਅਤੇ ਬੱਚੇ ਜਿਹੜੇ ਕੋਈ ਉਪਾਅ ਨਹੀਂ ਕਰ ਸਕਦੇ ਨਾ ਕੋਈ ਮਾਰਗ ਪਾ ਰਹੇ ਹਨ।
فَأُولَٰئِكَ عَسَى اللَّهُ أَنْ يَعْفُوَ عَنْهُمْ ۚ وَكَانَ اللَّهُ عَفُوًّا غَفُورًا
ਇਹ ਲੋਕ ਆਸਵੰਦ ਹਨ ਕਿ ਰਹਿਮਤ ਕਰਨ ਵਾਲਾ ਹੈ।
وَمَنْ يُهَاجِرْ فِي سَبِيلِ اللَّهِ يَجِدْ فِي الْأَرْضِ مُرَاغَمًا كَثِيرًا وَسَعَةً ۚ وَمَنْ يَخْرُجْ مِنْ بَيْتِهِ مُهَاجِرًا إِلَى اللَّهِ وَرَسُولِهِ ثُمَّ يُدْرِكْهُ الْمَوْتُ فَقَدْ وَقَعَ أَجْرُهُ عَلَى اللَّهِ ۗ وَكَانَ اللَّهُ غَفُورًا رَحِيمًا
ਜਿਹੜਾ ਕੋਈ ਅੱਲਾਹ ਦੇ ਰਾਹ ਵਿਚ ਦੇਸ਼ ਛੱਭੇਗਾ। ਉਹ ਧਰਤੀ ਵਿਚ ਬਹੁਤ ਟਿਕਾਣੇ ਅਤੇ ਵੱਡੀ ਵਿਆਪਕਤਾ ਪਾਏਗਾ। ਜਿਹੜਾ ਬੰਦਾ ਆਪਣੇ ਘਰ ਵਿੱਚੋਂ ਅੱਲਾਹ ਅਤੇ ਉਸ ਦੇ ਰਸੂਲ ਦੇ ਵੱਲ ਹਿਜਰਤ ਕਰ ਕੇ ਨਿਕਲੇ ਅਤੇ ਉਸ ਨੂੰ ਮੌਤ ਆ ਜਾਏ ਤਾਂ ਉਸ ਦਾ ਫ਼ਲ ਅੱਲਾਹ ਕੋਲ ਨਿਰਧਾਰਤ ਹੋ ਚੁੱਕਿਆ ਹੈ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
وَإِذَا ضَرَبْتُمْ فِي الْأَرْضِ فَلَيْسَ عَلَيْكُمْ جُنَاحٌ أَنْ تَقْصُرُوا مِنَ الصَّلَاةِ إِنْ خِفْتُمْ أَنْ يَفْتِنَكُمُ الَّذِينَ كَفَرُوا ۚ إِنَّ الْكَافِرِينَ كَانُوا لَكُمْ عَدُوًّا مُبِينًا
ਅਤੇ ਜਦੋਂ ਤੁਸੀਂ ਧਰਤੀ ਉੱਪਰ ਯਾਤਰਾ ਕਰੋ ਤਾਂ ਤੁਹਾਡੇ ਉੱਪਰ ਕੋਈ ਪਾਪ ਨਹੀਂ ਕਿ ਤੁਸੀਂ ਨਮਾਜ ਵਿਚ ਕਮੀ ਕਰੋ, ਜੇਕਰ ਤੁਹਾਨੂੰ ਡਰ ਹੋਵੇ ਕਿ ਇਨਕਾਰੀ ਤੁਹਾਨੂੰ ਸਤਾਉਣਗੇ। ਬੇਸ਼ੱਕ ਇਨਕਾਰੀ ਲੋਕ ਤੁਹਾਡੇ ਖੁੱਲ੍ਹੇਆਮ ਦੁਸ਼ਮਣ ਹਨ।

Choose other languages: