Quran Apps in many lanuages:

Surah An-Nisa Ayahs #23 Translated in Punjabi

يَا أَيُّهَا الَّذِينَ آمَنُوا لَا يَحِلُّ لَكُمْ أَنْ تَرِثُوا النِّسَاءَ كَرْهًا ۖ وَلَا تَعْضُلُوهُنَّ لِتَذْهَبُوا بِبَعْضِ مَا آتَيْتُمُوهُنَّ إِلَّا أَنْ يَأْتِينَ بِفَاحِشَةٍ مُبَيِّنَةٍ ۚ وَعَاشِرُوهُنَّ بِالْمَعْرُوفِ ۚ فَإِنْ كَرِهْتُمُوهُنَّ فَعَسَىٰ أَنْ تَكْرَهُوا شَيْئًا وَيَجْعَلَ اللَّهُ فِيهِ خَيْرًا كَثِيرًا
ਹੇ ਈਮਾਨ ਵਾਲਿਓ! ਤੁਹਾਡੇ ਲਈ ਜਾਇਜ਼ ਨਹੀਂ ਕਿ ਤੁਸੀਂ ਔਰਤਾਂ ਨੂੰ ਬਲਪੂਰਵਕ ਆਪਣੀ ਵਿਰਾਸਤ ਵਿਚ ਲੈ ਲਵੋ ਅਤੇ ਨਾ ਉਨ੍ਹਾਂ ਨੂੰ ਇਸ ਆਦੇਸ਼ ਨਾਲ ਰੋਕੀ ਰੱਖੋ ਕਿ ਤੁਸੀਂ ਜੋ ਕੁਝ ਉਨ੍ਹਾਂ ਨੂੰ ਦਿੱਤਾ ਹੈ, ਉਸ ਦਾ ਕੁਝ ਹਿੱਸਾ ਉਨ੍ਹਾਂ ਤੋਂ ਲੈ ਲਵੋ, ਪਰੰਤੂ ਉਸ ਸਥਿੱਤੀ ਵਿਚ ਕਿ ਜਦੋਂ ਉਹ ਸਪੱਸ਼ਟ ਰੂਪ ਨਾਲ ਅਸ਼ਲੀਲ ਕਰਮ ਕਰਨ | ਉਨ੍ਹਾਂ ਨਾਲ ਭਲੀਭਾਂਤ ਜੀ ਨ ਬਤੀਤ ਕਰੋ। ਤੁਹਾਨੂੰ ਨਾ ਪਸੰਦ ਹੋਣ ਤਾਂ ਹੋ ਸਕਦਾ ਹੈ ਕਿ ਇੱਕ ਚੀਜ਼ ਉਨ੍ਹਾਂ ਦੀ ਤੁਹਾਨੂੰ ਪਸੰਦ ਨਾ ਹੋਵੇ, ਪਰੰਤੂ ਅੱਲਾਹ ਨੇ ਉਸ ਵਿਚੋਂ ਬਹੁਤ ਵੱਡੀ ਨੇਕੀ ਰੱਖ ਦਿੱਤੀ ਹੋਵੇ।
وَإِنْ أَرَدْتُمُ اسْتِبْدَالَ زَوْجٍ مَكَانَ زَوْجٍ وَآتَيْتُمْ إِحْدَاهُنَّ قِنْطَارًا فَلَا تَأْخُذُوا مِنْهُ شَيْئًا ۚ أَتَأْخُذُونَهُ بُهْتَانًا وَإِثْمًا مُبِينًا
ਜੇਕਰ ਤੁਸੀਂ ਇੱਕ ਪਤਨੀ ਦੀ ਜਗ੍ਹਾ ਦੂਸਰੀ ਪਤਨੀ ਬਦਲਣਾ ਚਾਹੋਂ ਅਤੇ ਤੁਸੀਂ ਉਸ ਨੂੰ ਬਹੁਤ ਜ਼ਿਆਦਾ ਸੰਪਤੀ ਦੇ ਚੁੱਕੇ ਹੋਵੇ ਤਾਂ ਤੁਸੀਂ ਉਸ ਵਿਚੋਂ ਕੁਝ ਵੀ ਵਾਪਿਸ ਨਾ ਲਵੋ। ਕੀ ਤੁਸੀਂ ਦੋਸ਼ ਲਗਾ ਕੇ ਅਤੇ ਸਪੱਸ਼ਟ ਜ਼ੁਲਮ ਕਰ ਕੇ ਵਾਪਿਸ ਲਵੋਗੇ।
وَكَيْفَ تَأْخُذُونَهُ وَقَدْ أَفْضَىٰ بَعْضُكُمْ إِلَىٰ بَعْضٍ وَأَخَذْنَ مِنْكُمْ مِيثَاقًا غَلِيظًا
ਤੁਸੀਂ ਕਿਸ ਤਰ੍ਹਾਂ ਉਸ ਨੂੰ ਲਵੋਗੇ ਜਦ ਕਿ ਇੱਕ ਦੂਸਰੇ ਨਾਲ ਬਹੁਤ ਜ਼ਿਆਦਾ ਸਬੰਧ ਬਣਾ ਚੁੱਕੇ ਹੋ ਅਤੇ ਉਹ ਤੁਹਾਡੇ ਤੋਂ ਪੱਕਾ ਪਰਣ ਲੈ ਚੁੱਕੀ ਹੈ।
وَلَا تَنْكِحُوا مَا نَكَحَ آبَاؤُكُمْ مِنَ النِّسَاءِ إِلَّا مَا قَدْ سَلَفَ ۚ إِنَّهُ كَانَ فَاحِشَةً وَمَقْتًا وَسَاءَ سَبِيلًا
ਉਨ੍ਹਾਂ ਔਰਤਾਂ ਨਾਲ ਨਿਕਾਹ ਨਾ ਕਰੋਂ ਜਿਨ੍ਹਾਂ ਨਾਲ ਤੁਹਾਡੇ ਪਿਤਾ ਨਿਕਾਹ ਕਰ ਚੁੱਕੇ ਹਨ, ਪਰੰਤੂ ਜੋ ਪਹਿਲੇ ਹੋ ਚੁੱਕਾ। ਬੇਸ਼ੱਕ ਇਹ ਨਿਰਲੱਜਤਾ ਅਤੇ ਘਿਰਣਾ ਵਾਲੀ ਗੱਲ ਹੈ, ਇਹ ਬਹੁਤ ਸ਼ੁਰਾ ਚਲ੍ਹਣ ਹੈ।
حُرِّمَتْ عَلَيْكُمْ أُمَّهَاتُكُمْ وَبَنَاتُكُمْ وَأَخَوَاتُكُمْ وَعَمَّاتُكُمْ وَخَالَاتُكُمْ وَبَنَاتُ الْأَخِ وَبَنَاتُ الْأُخْتِ وَأُمَّهَاتُكُمُ اللَّاتِي أَرْضَعْنَكُمْ وَأَخَوَاتُكُمْ مِنَ الرَّضَاعَةِ وَأُمَّهَاتُ نِسَائِكُمْ وَرَبَائِبُكُمُ اللَّاتِي فِي حُجُورِكُمْ مِنْ نِسَائِكُمُ اللَّاتِي دَخَلْتُمْ بِهِنَّ فَإِنْ لَمْ تَكُونُوا دَخَلْتُمْ بِهِنَّ فَلَا جُنَاحَ عَلَيْكُمْ وَحَلَائِلُ أَبْنَائِكُمُ الَّذِينَ مِنْ أَصْلَابِكُمْ وَأَنْ تَجْمَعُوا بَيْنَ الْأُخْتَيْنِ إِلَّا مَا قَدْ سَلَفَ ۗ إِنَّ اللَّهَ كَانَ غَفُورًا رَحِيمًا
ਤੁਹਾਡੇ ਉੱਪਰ ਨਜਾਇਜ਼ ਕੀਤੀਆਂ ਗਈਆਂ ਤੁਹਾਡੀਆਂ ਮਾਂਵਾਂ, ਤੁਹਾਡੀਆਂ ਬੇਟੀਆਂ, ਤੁਹਾਡੀਆਂ ਭੈਣਾਂ, ਤੁਹਾਡੀਆਂ ਭੂਆ, ਤੁਹਾਡੀਆਂ ਮਾਸੀਆਂ (ਖਾਲਾ), ਤੁਹਾਡੀਆਂ ਭਤੀਜੀਆਂ, ਤੁਹਾਡੀਆਂ ਭਾਣਜੀਆਂ ਅਤੇ ਤੁਹਾਡੀਆਂ ਉਹ ਮਾਂਵਾਂ ਜਿਨ੍ਹਾਂ ਨੇ ਤੁਹਾਨੂੰ ਦੁੱਧ ਪਿਆਇਆ। ਤੁਹਾਡੇ ਦੁੱਧ ਵਿਚ ਸਾਂਝੀਦਾਰ ਭੈਣਾਂ, ਤੁਹਾਡੀਆਂ ਪਤਨੀਆਂ ਦੀਆਂ ਮਾਂਵਾਂ (ਸੱਸਾਂ) ਅਤੇ ਉਨ੍ਹਾਂ ਦੀਆਂ ਬੇਟੀਆਂ ਜੋ ਤੁਹਾਡੇ ਪਾਲਣ ਪੋਸ਼ਣ ਵਿਚ ਹਨ, ਜੋ ਤੁਹਾਡੀ ਉਨ੍ਹਾਂ ਪਤਨੀਆਂ ਵਿਚੋਂ’ ਹੋਣ ਜਿਨ੍ਹਾਂ ਨਾਲ ਤੁਸੀਂ ਸੰਭੋਗ ਕਰ ਚੁੱਕੇ ਹੋ, ਪਰ ਜੇਕਰ ਅਜੇ ਤੱਕ ਤੁਸੀ ਉਨ੍ਹਾਂ ਨਾਲ ਸੰਭੋਗ ਨਾ ਕੀਤਾ ਹੋਵੇ ਤਾਂ ਤੁਹਾਡੇ ਉੱਪਰ ਕੋਈ ਪਾਪ ਨਹੀਂ। ਤੁਹਾਡੇ ਸਕੇ ਬੇਟਿਆਂ ਦੀਆਂ ਪਤਨੀਆਂ ਅਤੇ ਇਹ ਕਿ ਤੁਸੀਂ ਇੱਕਠੇ ਕਰੋ ਦੋ ਭੈਣਾਂ ਨੂੰ ਪਰੰਤੂ ਜੋ ਪਹਿਲੇ ਹੋ ਚੁੱਕਾ ਹੈ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।

Choose other languages: