Quran Apps in many lanuages:

Surah An-Nisa Ayahs #25 Translated in Punjabi

وَكَيْفَ تَأْخُذُونَهُ وَقَدْ أَفْضَىٰ بَعْضُكُمْ إِلَىٰ بَعْضٍ وَأَخَذْنَ مِنْكُمْ مِيثَاقًا غَلِيظًا
ਤੁਸੀਂ ਕਿਸ ਤਰ੍ਹਾਂ ਉਸ ਨੂੰ ਲਵੋਗੇ ਜਦ ਕਿ ਇੱਕ ਦੂਸਰੇ ਨਾਲ ਬਹੁਤ ਜ਼ਿਆਦਾ ਸਬੰਧ ਬਣਾ ਚੁੱਕੇ ਹੋ ਅਤੇ ਉਹ ਤੁਹਾਡੇ ਤੋਂ ਪੱਕਾ ਪਰਣ ਲੈ ਚੁੱਕੀ ਹੈ।
وَلَا تَنْكِحُوا مَا نَكَحَ آبَاؤُكُمْ مِنَ النِّسَاءِ إِلَّا مَا قَدْ سَلَفَ ۚ إِنَّهُ كَانَ فَاحِشَةً وَمَقْتًا وَسَاءَ سَبِيلًا
ਉਨ੍ਹਾਂ ਔਰਤਾਂ ਨਾਲ ਨਿਕਾਹ ਨਾ ਕਰੋਂ ਜਿਨ੍ਹਾਂ ਨਾਲ ਤੁਹਾਡੇ ਪਿਤਾ ਨਿਕਾਹ ਕਰ ਚੁੱਕੇ ਹਨ, ਪਰੰਤੂ ਜੋ ਪਹਿਲੇ ਹੋ ਚੁੱਕਾ। ਬੇਸ਼ੱਕ ਇਹ ਨਿਰਲੱਜਤਾ ਅਤੇ ਘਿਰਣਾ ਵਾਲੀ ਗੱਲ ਹੈ, ਇਹ ਬਹੁਤ ਸ਼ੁਰਾ ਚਲ੍ਹਣ ਹੈ।
حُرِّمَتْ عَلَيْكُمْ أُمَّهَاتُكُمْ وَبَنَاتُكُمْ وَأَخَوَاتُكُمْ وَعَمَّاتُكُمْ وَخَالَاتُكُمْ وَبَنَاتُ الْأَخِ وَبَنَاتُ الْأُخْتِ وَأُمَّهَاتُكُمُ اللَّاتِي أَرْضَعْنَكُمْ وَأَخَوَاتُكُمْ مِنَ الرَّضَاعَةِ وَأُمَّهَاتُ نِسَائِكُمْ وَرَبَائِبُكُمُ اللَّاتِي فِي حُجُورِكُمْ مِنْ نِسَائِكُمُ اللَّاتِي دَخَلْتُمْ بِهِنَّ فَإِنْ لَمْ تَكُونُوا دَخَلْتُمْ بِهِنَّ فَلَا جُنَاحَ عَلَيْكُمْ وَحَلَائِلُ أَبْنَائِكُمُ الَّذِينَ مِنْ أَصْلَابِكُمْ وَأَنْ تَجْمَعُوا بَيْنَ الْأُخْتَيْنِ إِلَّا مَا قَدْ سَلَفَ ۗ إِنَّ اللَّهَ كَانَ غَفُورًا رَحِيمًا
ਤੁਹਾਡੇ ਉੱਪਰ ਨਜਾਇਜ਼ ਕੀਤੀਆਂ ਗਈਆਂ ਤੁਹਾਡੀਆਂ ਮਾਂਵਾਂ, ਤੁਹਾਡੀਆਂ ਬੇਟੀਆਂ, ਤੁਹਾਡੀਆਂ ਭੈਣਾਂ, ਤੁਹਾਡੀਆਂ ਭੂਆ, ਤੁਹਾਡੀਆਂ ਮਾਸੀਆਂ (ਖਾਲਾ), ਤੁਹਾਡੀਆਂ ਭਤੀਜੀਆਂ, ਤੁਹਾਡੀਆਂ ਭਾਣਜੀਆਂ ਅਤੇ ਤੁਹਾਡੀਆਂ ਉਹ ਮਾਂਵਾਂ ਜਿਨ੍ਹਾਂ ਨੇ ਤੁਹਾਨੂੰ ਦੁੱਧ ਪਿਆਇਆ। ਤੁਹਾਡੇ ਦੁੱਧ ਵਿਚ ਸਾਂਝੀਦਾਰ ਭੈਣਾਂ, ਤੁਹਾਡੀਆਂ ਪਤਨੀਆਂ ਦੀਆਂ ਮਾਂਵਾਂ (ਸੱਸਾਂ) ਅਤੇ ਉਨ੍ਹਾਂ ਦੀਆਂ ਬੇਟੀਆਂ ਜੋ ਤੁਹਾਡੇ ਪਾਲਣ ਪੋਸ਼ਣ ਵਿਚ ਹਨ, ਜੋ ਤੁਹਾਡੀ ਉਨ੍ਹਾਂ ਪਤਨੀਆਂ ਵਿਚੋਂ’ ਹੋਣ ਜਿਨ੍ਹਾਂ ਨਾਲ ਤੁਸੀਂ ਸੰਭੋਗ ਕਰ ਚੁੱਕੇ ਹੋ, ਪਰ ਜੇਕਰ ਅਜੇ ਤੱਕ ਤੁਸੀ ਉਨ੍ਹਾਂ ਨਾਲ ਸੰਭੋਗ ਨਾ ਕੀਤਾ ਹੋਵੇ ਤਾਂ ਤੁਹਾਡੇ ਉੱਪਰ ਕੋਈ ਪਾਪ ਨਹੀਂ। ਤੁਹਾਡੇ ਸਕੇ ਬੇਟਿਆਂ ਦੀਆਂ ਪਤਨੀਆਂ ਅਤੇ ਇਹ ਕਿ ਤੁਸੀਂ ਇੱਕਠੇ ਕਰੋ ਦੋ ਭੈਣਾਂ ਨੂੰ ਪਰੰਤੂ ਜੋ ਪਹਿਲੇ ਹੋ ਚੁੱਕਾ ਹੈ। ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।
وَالْمُحْصَنَاتُ مِنَ النِّسَاءِ إِلَّا مَا مَلَكَتْ أَيْمَانُكُمْ ۖ كِتَابَ اللَّهِ عَلَيْكُمْ ۚ وَأُحِلَّ لَكُمْ مَا وَرَاءَ ذَٰلِكُمْ أَنْ تَبْتَغُوا بِأَمْوَالِكُمْ مُحْصِنِينَ غَيْرَ مُسَافِحِينَ ۚ فَمَا اسْتَمْتَعْتُمْ بِهِ مِنْهُنَّ فَآتُوهُنَّ أُجُورَهُنَّ فَرِيضَةً ۚ وَلَا جُنَاحَ عَلَيْكُمْ فِيمَا تَرَاضَيْتُمْ بِهِ مِنْ بَعْدِ الْفَرِيضَةِ ۚ إِنَّ اللَّهَ كَانَ عَلِيمًا حَكِيمًا
ਉਹ ਇਸਤਰੀਆਂ ਵੀ ਨਜਾਇਜ਼ ਹਨ ਜਿਹੜੀਆਂ ਕਿਸੇ ਦੂਸਰੇ ਦੇ ਨਾਲ ਨਿਕਾਹ ਵਿਚ ਹੋਣ, ਪਰੰਤੂ ਇਹ ਕਿ (ਬਿਨਾ ਉਨ੍ਹਾਂ ਦੇ? ਜਿਹੜੀਆਂ ਲੜਾਈ ਵਿਚ ਤੁਹਾਡੇ ਹੱਥ ਆਉਣ। ਇਹ ਅੱਲਾਹ ਦਾ ਤੁਹਾਡੇ ਉੱਪਰ ਆਦੇਸ਼ ਹੈ। ਇਸ ਤੋਂ ਇਲਾਵਾ ਜੋ ਔਰਤਾਂ ਹਨ ਉਹ ਸਾਰੀਆਂ ਤੁਹਾਡੇ ਲਈ ਜਾਇਜ਼ ਹਨ। ਸ਼ਰਤ ਇਹ ਹੈ ਕਿ ਤੁਸੀਂ ਆਪਣੀ ਦੌਲਤ ਦੇ ਰਾਹੀ’ ਉਨ੍ਹਾਂ ਦੇ ਇੱਛੁਕ ਬਣੋਂ, ਉਨ੍ਹਾਂ ਨੂੰ ਨਿਕਾਹ ਦੇ ਬੰਧਨ ਵਿਚ ਬੰਨ ਕੇ। ਨਾ ਕਿ ਵਿਭਚਾਰ ਕਰਨ ਲੱਗੋ। ਫਿਰ ਉਨ੍ਹਾਂ ਔਰਤਾਂ ਵਿਚੋਂ ਜਿਨ੍ਹਾਂ ਨਾਲ ਤੁਸੀਂ ਪਤੀ ਪਤਨੀ ਵਾਲੇ ਜੀਵਨ ਦਾ ਜੌ ਲਾਭ ਉਠਾਇਆ ਹੈ, ਉਸ ਦੇ ਬਦਲੇ ਉਨ੍ਹਾਂ ਨੂੰ ਉਨ੍ਹਾਂ ਦਾ ਨਿਰਧਾਰਿਤ ਮਹਿਰ ਦੇ ਦੋਵੋ ਅਤੇ ਮਹਿਰ ਦੇ ਨਿਰਧਾਰਨ ਤੋਂ ਬਾਅਦ ਜੋ ਤੁਸੀਂ ਆਪਸੀ ਸਹਿਮਤੀ ਨਾਲ ਕੋਈ ਸਮਝੌਤਾ ਕੀਤਾ ਹੋਵੇ ਤਾਂ ਉਸ ਵਿਚ ਕੋਈ ਪਾਪ ਨਹੀਂ ਬੇਸ਼ੱਕ ਅੱਲਾਹ ਜਾਣਨ ਵਾਲਾ ਬਿਬੇਕਸ਼ੀਲ ਹੈ।)
وَمَنْ لَمْ يَسْتَطِعْ مِنْكُمْ طَوْلًا أَنْ يَنْكِحَ الْمُحْصَنَاتِ الْمُؤْمِنَاتِ فَمِنْ مَا مَلَكَتْ أَيْمَانُكُمْ مِنْ فَتَيَاتِكُمُ الْمُؤْمِنَاتِ ۚ وَاللَّهُ أَعْلَمُ بِإِيمَانِكُمْ ۚ بَعْضُكُمْ مِنْ بَعْضٍ ۚ فَانْكِحُوهُنَّ بِإِذْنِ أَهْلِهِنَّ وَآتُوهُنَّ أُجُورَهُنَّ بِالْمَعْرُوفِ مُحْصَنَاتٍ غَيْرَ مُسَافِحَاتٍ وَلَا مُتَّخِذَاتِ أَخْدَانٍ ۚ فَإِذَا أُحْصِنَّ فَإِنْ أَتَيْنَ بِفَاحِشَةٍ فَعَلَيْهِنَّ نِصْفُ مَا عَلَى الْمُحْصَنَاتِ مِنَ الْعَذَابِ ۚ ذَٰلِكَ لِمَنْ خَشِيَ الْعَنَتَ مِنْكُمْ ۚ وَأَنْ تَصْبِرُوا خَيْرٌ لَكُمْ ۗ وَاللَّهُ غَفُورٌ رَحِيمٌ
ਤੁਹਾਡੇ ਵਿਚੋਂ ਜੋ ਬੰਦਾ ਸਮਰੱਥਾ ਨਾ ਰੱਖਦਾ ਹੋਵੇ ਕਿ ਉਹ ਆਜ਼ਾਦ ਈਮਾਨ ਵਾਲੀਆਂ ਔਰਤਾਂ ਨਾਲ ਨਿਕਾਹ ਕਰ ਸਕੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਤੁਹਾਡੀਆਂ ਉਨ੍ਹਾਂ ਦਾਸੀਆਂ ਵਿਚੋਂ ਕਿਸੇ ਦੇ ਨਾਲ ਨਿਕਾਹ ਕਰ ਲਵੇ ਜੋ ਤੁਹਾਡੇ ਅਧਿਕਾਰ ਵਿਚ ਹੋਣ ਅਤੇ ਈਮਾਨ ਵਾਲੀਆਂ ਹੋਣ। ਅੱਲਾਹ ਤੁਹਾਡੇ ਈਮਾਨ ਨੂੰ ਚੰਗੀ ਤਰਾਂ ਜਾਣਦਾ ਹੈ, ਤੁਸੀਂ ਪ੍ਰਸਪਰ ਇੱਕ ਹੋ ਤਾਂ ਉਨ੍ਹਾਂ ਦੇ ਮਾਲਕਾਂ ਦੀ ਆਗਿਆ ਨਾਲ ਉਨ੍ਹਾਂ ਨਾਲ ਨਿਕਾਹ ਕਰ ਲਵੋਂ ਅਤੇ ਸਧਾਰਨ ਨਿਯਮ ਦੇ ਅਨੁਸਾਰ ਉਨ੍ਹਾਂ ਦੇ ਮਹਿਰ ਅਦਾ ਕਰੋ, ਇਸ ਤਰ੍ਹਾਂ ਕਿ ਉਹ ਨਿਕਾਹ ਦੇ ਬੰਧਨ ਵਿਚ ਲਿਆਂਦੀਆਂ ਜਾਣ ਨਾ ਕਿ ਵਿਭਚਾਰ ਕਰਨ ਵਾਲੀਆਂ ਹੋਣ ਅਤੇ ਨਾ ਜੋਰੀ ਛੁਪੇ ਅਯਾਸ਼ੀਆਂ ਕਰਨ। ਫਿਰ ਜਦੋਂ ਉਹ ਨਿਕਾਹ ਦੇ ਬੰਧਨ ਵਿਚ ਆ ਜਾਣ ਅਤੇ ਉਸ ਤੋਂ ਬਾਅਦ ਉਹ ਵਿਭਚਾਰ ਵਿਚ ਲਿਪਤ ਹੋਂ ਜਾਣ ਤਾਂ ਸੁਤੰਤਰ ਔਰਤਾਂ ਦੇ ਲਈ ਜੋ ਸਜ਼ਾ ਹੈ ਉਸ ਦੀ ਅੱਧੀ ਸਜ਼ਾ ਉਨ੍ਹਾਂ ਉੱਪਰ ਹੈ। ਇਹ ਤੁਹਾਡੇ ਵਿਚੋਂ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਬੁਰੇ ਕੰਮਾਂ ਵਿਚ ਪੈਣ ਦਾ ਡਰ ਹੋਵੇ। ਜੇਕਰ ਤੁਸੀਂ ਧੀਰਜ ਨਾਲ ਕੰਮ ਲਵੋ ਤਾਂ ਇਹ ਤੁਹਾਡੇ ਲਈ ਜ਼ਿਆਦਾ ਵਧੀਆ ਹੈ। ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਹੈ।

Choose other languages: