Quran Apps in many lanuages:

Surah An-Nisa Ayahs #162 Translated in Punjabi

بَلْ رَفَعَهُ اللَّهُ إِلَيْهِ ۚ وَكَانَ اللَّهُ عَزِيزًا حَكِيمًا
ਸਗੋਂ ਅੱਲਾਹ ਨੇ ਈਸਾ ਨੂੰ ਆਪਣੀ ਤਰਫ਼ ਉਠਾ (ਜ਼ੁੱਕ) ਲਿਆ ਹੈ ਅਤੇ ਅੱਲਾਹ ਬਹੁਤ ਤਕਤਵਾਰ ਅਤੇ ਤੱਤਵੇਤਾ ਹੈ।
وَإِنْ مِنْ أَهْلِ الْكِتَابِ إِلَّا لَيُؤْمِنَنَّ بِهِ قَبْلَ مَوْتِهِ ۖ وَيَوْمَ الْقِيَامَةِ يَكُونُ عَلَيْهِمْ شَهِيدًا
ਕਿਤਾਬ ਵਾਲਿਆਂ (ਯਹੂਦੀ ਅਤੇ ਇਸਾਈ) ਵਿਚੋਂ ਕੋਈ ਅਜਿਹਾ ਨਹੀਂ ਜਿਹੜਾ ਈਸਾ ਦੀ ਮੌਤ ਤੋਂ ਪਹਿਲਾਂ ਉਸ ਉੱਪਰ ਈਮਾਨ ਨਾ ਲਿਆਏ ਅਤੇ ਕਿਆਮਤ ਦੇ ਦਿਨ ਉਹ ਉਨ੍ਹਾਂ ਉੱਪਰ ਗਵਾਹ ਹੋਵੇਗਾ।
فَبِظُلْمٍ مِنَ الَّذِينَ هَادُوا حَرَّمْنَا عَلَيْهِمْ طَيِّبَاتٍ أُحِلَّتْ لَهُمْ وَبِصَدِّهِمْ عَنْ سَبِيلِ اللَّهِ كَثِيرًا
ਅਤੇ ਯਹੂਦੀਆਂ ਦੇ ਜ਼ੁਲਮਾਂ ਕਾਰਨ ਅਸੀਂ ਉਹ ਪਵਿੱਤਰ ਚੀਜ਼ਾਂ ਉਨ੍ਹਾਂ ਉੱਪਰ ਹਰਾਮ ਕਰ ਦਿੱਤੀਆਂ, ਜੋ ਉਨ੍ਹਾਂ ਲਈ ਹਲਾਲ ਸਨ। ਇਸ ਕਾਰਨ ਕਿ ਉਹ ਅੱਲਾਹ ਦੇ ਰਾਹ ਤੋਂ ਬਹੁਤ ਰੋਕਦੇ ਸਨ।
وَأَخْذِهِمُ الرِّبَا وَقَدْ نُهُوا عَنْهُ وَأَكْلِهِمْ أَمْوَالَ النَّاسِ بِالْبَاطِلِ ۚ وَأَعْتَدْنَا لِلْكَافِرِينَ مِنْهُمْ عَذَابًا أَلِيمًا
ਅਤੇ ਇਸ ਲਈ ਵੀ ਕਿ ਉਹ ਵਿਆਜ ਲੈਂਦੇ ਸਨ, ਹਾਲਾਂਕਿ ਇਸ ਤੋਂ ਉਨ੍ਹਾਂ ਨੂੰ ਮਨ੍ਹਾਂ ਕੀਤਾ ਗਿਆ ਸੀ ਅਤੇ ਇਸ ਲਈ ਵੀ ਕਿ ਉਹ ਲੋਕਾਂ ਦਾ ਮਾਲ ਨਜਾਇਜ਼ ਰੂਪ ਨਾਲ ਖਾਂਦੇ ਸਨ। ਅਤੇ ਅਸੀਂ ਉਨ੍ਹਾਂ ਵਿਚੋਂ ਅਵੱਗਿਆਕਾਰੀਆਂ ਦੇ ਲਈ ਪੀੜ ਦੇਣ ਵਾਲੀ ਸਜ਼ਾ ਤਿਆਰ ਕਰ ਰੱਖੀ ਹੈ।
لَٰكِنِ الرَّاسِخُونَ فِي الْعِلْمِ مِنْهُمْ وَالْمُؤْمِنُونَ يُؤْمِنُونَ بِمَا أُنْزِلَ إِلَيْكَ وَمَا أُنْزِلَ مِنْ قَبْلِكَ ۚ وَالْمُقِيمِينَ الصَّلَاةَ ۚ وَالْمُؤْتُونَ الزَّكَاةَ وَالْمُؤْمِنُونَ بِاللَّهِ وَالْيَوْمِ الْآخِرِ أُولَٰئِكَ سَنُؤْتِيهِمْ أَجْرًا عَظِيمًا
ਪਰੰਤੂ ਜਿਹੜੇ ਲੋਕ ਗਿਆਨ ਵਿਚ ਪੱਕੇ ਅਤੇ ਈਮਾਨ ਲਿਆਉਣ ਵਾਲੇ ਹਨ ਉਸ ਕਿਤਾਬ ਉੱਤੇ ਜਿਹੜੀ ਤੁਹਾਡੇ ਉੱਪਰ ਉਤਾਰੀ ਗਈ ਹੈ ਅਤੇ ਜਿਹੜੀਆਂ ਤੁਹਾਡੇ ਤੋਂ ਪਹਿਲਾਂ ਵੀ ਉਤਾਰੀਆਂ ਗਈਆਂ ਹਨ। ਉਹ ਨਮਾਜ਼ ਪੜ੍ਹਣ ਵਾਲੇ ਹਨ ਅਤੇ ਜ਼ਕਾਤ ਦੇਣ ਵਾਲੇ ਹਨ। ਅੱਲਾਹ ਉੱਪਰ ਅਤੇ ਕਿਆਮਤ ਦੇ ਦਿਨ ਉੱਪਰ ਭਰੋਸਾ ਰੱਖਣ ਵਾਲੇ ਹਨ। ਅਜਿਹੇ ਲੋਕਾਂ ਨੂੰ ਅਸੀਂ ਜ਼ਰੂਰ ਬਹੁਤ ਵੱਡਾ ਇਨਾਮ ਦੇਵਾਂਗੇ।

Choose other languages: