Quran Apps in many lanuages:

Surah An-Nisa Ayahs #113 Translated in Punjabi

هَا أَنْتُمْ هَٰؤُلَاءِ جَادَلْتُمْ عَنْهُمْ فِي الْحَيَاةِ الدُّنْيَا فَمَنْ يُجَادِلُ اللَّهَ عَنْهُمْ يَوْمَ الْقِيَامَةِ أَمْ مَنْ يَكُونُ عَلَيْهِمْ وَكِيلًا
ਤੁਸੀਂ ਲੋਕਾਂ ਨੇ ਸੰਸਾਰਿਕ ਜੀਵਨ ਵਿਚ ਤਾਂ ਉਨ੍ਹਾਂ ਵੱਲੋਂ ਝਗੜਾ ਕਰ ਲਿਆ, ਪਰੰਤੂ ਕਿਆਮਤ ਦੇ ਦਿਨ ਉਨ੍ਹਾਂ ਵੱਲੋਂ ਅੱਲਾਹ ਨਾਲ ਝਗੜਾ ਕੌਣ ਕਰੇਗਾ ਜਾਂ ਕੌਣ ਹੋਏਗਾ ਉਨ੍ਹਾਂ ਦਾ ਕਾਰਜ ਰਾਸ ਕਰਨ ਵਾਲਾ।
وَمَنْ يَعْمَلْ سُوءًا أَوْ يَظْلِمْ نَفْسَهُ ثُمَّ يَسْتَغْفِرِ اللَّهَ يَجِدِ اللَّهَ غَفُورًا رَحِيمًا
ਜਿਹੜਾ ਬੰਦਾ ਸ਼ੁਰਾਈ ਕਰੇ ਜਾਂ ਆਪਣੇ ਆਪ ਉੱਪਰ ਅਤਿਆਚਾਰ ਕਰੇ ਅਤੇ ਫਿਰ ਅੱਲਾਹ ਤੋਂ ਮੁਆਫ਼ੀ ਮੰਗੇ ਤਾਂ ਉਹ ਅੱਲਾਹ ਨੂੰ ਮੁਆਫ਼ ਕਰਨ ਵਾਲਾ, ਰਹਿਮਤ ਕਰਨ ਵਾਲਾ ਪਾਏਗਾ।
وَمَنْ يَكْسِبْ إِثْمًا فَإِنَّمَا يَكْسِبُهُ عَلَىٰ نَفْسِهِ ۚ وَكَانَ اللَّهُ عَلِيمًا حَكِيمًا
ਜਿਹੜਾ ਵਿਅਕਤੀ ਕੋਈ ਗੁਨਾਹ ਕਰਦਾ ਹੈ, ਤਾਂ ਉਹ ਆਪਣੇ ਲਈ ਹੀ ਕਰਦਾ ਹੈ। ਅਤੇ ਅੱਲਾਹ ਜਾਨਣ ਵਾਲਾ ਬਿਬੇਕਸ਼ੀਲ ਹੈ।
وَمَنْ يَكْسِبْ خَطِيئَةً أَوْ إِثْمًا ثُمَّ يَرْمِ بِهِ بَرِيئًا فَقَدِ احْتَمَلَ بُهْتَانًا وَإِثْمًا مُبِينًا
ਅਤੇ ਜਿਹੜਾ ਵਿਅਕਤੀ ਕੋਈ ਗਲਤੀ ਜਾਂ ਗੁਨਾਹ ਕਰੇ ਅਤੇ ਉਸ ਦਾ ਦੋਸ਼ ਕਿਸੇ ਨਿਰਦੋਸ਼ ਉੱਪਰ ਲਗਾ ਦੇਵੇ ਤਾਂ ਉਸ ਨੇ ਇਕ ਵੱਡਾ ਦਾਗ ਅਤੇ ਸ਼ਰੇਆਮ ਗੁਨਾਹ ਆਪਣੇ ਸਿਰ ਲੈ ਲਿਆ।
وَلَوْلَا فَضْلُ اللَّهِ عَلَيْكَ وَرَحْمَتُهُ لَهَمَّتْ طَائِفَةٌ مِنْهُمْ أَنْ يُضِلُّوكَ وَمَا يُضِلُّونَ إِلَّا أَنْفُسَهُمْ ۖ وَمَا يَضُرُّونَكَ مِنْ شَيْءٍ ۚ وَأَنْزَلَ اللَّهُ عَلَيْكَ الْكِتَابَ وَالْحِكْمَةَ وَعَلَّمَكَ مَا لَمْ تَكُنْ تَعْلَمُ ۚ وَكَانَ فَضْلُ اللَّهِ عَلَيْكَ عَظِيمًا
ਜੇਕਰ ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾ ਹੁੰਦੀ ਤਾਂ ਉਨ੍ਹਾਂ ਵਿਚੋਂ ਇਕ ਵਰਗ ਨੇ ਯਕੀਨਨ ਹੀ ਇਹ ਤੈਅ ਕਰ ਲਿਆ ਸੀ, ਕਿ ਉਹ ਤੁਹਾਨੂੰ ਭਟਕਾਅ ਕੇ ਰਹਿਣਗੇ। ਹਾਲਾਂਕਿ ਉਹ ਆਪਣੇ ਆਪ ਨੂੰ ਭਟਕਾ ਰਹੇ ਹਨ। ਉਹ ਤੁਹਾਡਾ ਕੂਝ ਨਹੀਂ ਵਿਗਾੜ ਸਕਣਗੇ। ਅੱਲਾਹ ਨੇ ਤੁਹਾਡੇ ਉੱਪਰ ਕਿਤਾਬ ਅਤੇ ਹਿਕਮਤ (ਸੁੰਨਤ ਅਤੇ ਅਦਰਸ਼) ਉਤਾਰੀ ਹੈ। ਤੁਹਾਨੂੰ ਉਹ ਚੀਜ਼ ਸਿਖਾਈ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਸੀ। ਤੁਹਾਡੇ ਉੱਪਰ ਅੱਲਾਹ ਦੀ ਬਹੁਤ ਵੱਡੀ ਕਿਰਪਾ ਹੈ।

Choose other languages: