Quran Apps in many lanuages:

Surah An-Nisa Ayah #11 Translated in Punjabi

يُوصِيكُمُ اللَّهُ فِي أَوْلَادِكُمْ ۖ لِلذَّكَرِ مِثْلُ حَظِّ الْأُنْثَيَيْنِ ۚ فَإِنْ كُنَّ نِسَاءً فَوْقَ اثْنَتَيْنِ فَلَهُنَّ ثُلُثَا مَا تَرَكَ ۖ وَإِنْ كَانَتْ وَاحِدَةً فَلَهَا النِّصْفُ ۚ وَلِأَبَوَيْهِ لِكُلِّ وَاحِدٍ مِنْهُمَا السُّدُسُ مِمَّا تَرَكَ إِنْ كَانَ لَهُ وَلَدٌ ۚ فَإِنْ لَمْ يَكُنْ لَهُ وَلَدٌ وَوَرِثَهُ أَبَوَاهُ فَلِأُمِّهِ الثُّلُثُ ۚ فَإِنْ كَانَ لَهُ إِخْوَةٌ فَلِأُمِّهِ السُّدُسُ ۚ مِنْ بَعْدِ وَصِيَّةٍ يُوصِي بِهَا أَوْ دَيْنٍ ۗ آبَاؤُكُمْ وَأَبْنَاؤُكُمْ لَا تَدْرُونَ أَيُّهُمْ أَقْرَبُ لَكُمْ نَفْعًا ۚ فَرِيضَةً مِنَ اللَّهِ ۗ إِنَّ اللَّهَ كَانَ عَلِيمًا حَكِيمًا
ਅੱਲਾਹ ਤੁਹਾਨੂੰ ਤੁਹਾਡੀ ਔਲਾਦ ਦੇ ਸਬੰਧ ਵਿਚ ਆਦੇਸ਼ ਦਿੰਦਾ ਹੈ, ਕਿ ਮਰਦ ਦਾ ਹਿੱਸਾ ਦੋ ਔਰਤਾਂ ਦੇ ਬਰਾਬਰ ਹੈ। ਜੇਕਰ ਔਰਤਾਂ ਦੋ ਤੋਂ ਜ਼ਿਆਦਾ ਹਨ ਤਾਂ ਉਨ੍ਹਾਂ ਲਈ ਦੋ ਤਿਹਾਈ ਹੈ, ਉਸ ਸੰਪਤੀ ਵਿਚੋਂ ਜਿਹੜੀ (ਮ੍ਰਿਤਕ) ਛੱਡ ਗਿਆ ਹੈ। ਜੇਕਰ ਉਹ ਇਕੱਲੀ ਹੈ ਤਾਂ ਉਸ ਲਈ ਅੱਧਾ ਹੈ। ਮ੍ਰਿਤਕ ਦੇ ਮਾਤਾ-ਪਿਤਾ ਨੂੰ ਦੋਵਾਂ ਵਿਚੋਂ ਹਰੇਕ ਦੇ ਲਈ ਉਸ ਸੰਪਤੀ ਦਾ ਛੇਵਾਂ ਹਿੱਸਾ ਹੈ। ਜਿਹੜੀ ਉਹ ਛੱਡ ਕੇ ਗਿਆ ਹੈ। ਸ਼ਰਤ ਇਹ ਹੈ ਕਿ ਮ੍ਰਿਤਕ ਦੀ ਔਲਾਦ ਹੋਵੇ। ਜੇਕਰ ਮ੍ਰਿਤਕ ਦੇ ਔਲਾਦ ਨਾ ਹੋਵੇ ਅਤੇ ਉਸ ਦੇ ਮਾਤਾ-ਪਿਤਾ ਉਸ ਦੇ ਵਾਰਿਸ ਹੌਣ ਤਾਂ ਉਸ ਦੀ ਮਾਂ ਦਾ ਤਿਹਾਈ ਹਿੱਸਾ ਹੈ। ਜੇਕਰ ਉਸ ਦੇ ਭਰਾ ਭੈਣ ਹੌਣ ਤਾਂ ਉਸ ਦੀ ਮਾਂ ਦੇ ਲਈ ਛੇਵਾਂ ਹਿੱਸਾ ਹੈ। ਇਹ ਹਿੱਸੇ ਵਸੀਅਤ ਕੱਢਣ ਤੋਂ ਬਾਅਦ ਜਾਂ ਰਿਣ ਅਦਾ ਕਰਨ ਤੋਂ ਬਾਅਦ ਹਨ ਜੋ ਉਹ ਕਰ ਜਾਂਦਾ ਹੈ। ਤੁਹਾਡੇ ਬਾਪ ਜਾਂ ਤੁਹਾਡੇ ਬੇਟੇ ਹੋਣ, ਤੁਸੀਂ ਨਹੀਂ ਜਾਣਦੇ ਕਿ ਉਨ੍ਹਾਂ ਵਿਚੋਂ ਤੁਹਾਡੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਕੌਣ ਹੈ। ਇਹ ਅੱਲਾਹ ਦਾ ਨਿਰਧਾਰਤ ਕੀਤਾ ਹੋਇਆ ਹਿੱਸਾ ਹੈ। ਬੇਸ਼ੱਕ ਅੱਲਾਹ ਗਿਆਨ ਵਾਲਾ ਬਿਬੇਕ ਵਾਲਾ ਹੈ।

Choose other languages: