Quran Apps in many lanuages:

Surah An-Nisa Ayahs #16 Translated in Punjabi

وَلَكُمْ نِصْفُ مَا تَرَكَ أَزْوَاجُكُمْ إِنْ لَمْ يَكُنْ لَهُنَّ وَلَدٌ ۚ فَإِنْ كَانَ لَهُنَّ وَلَدٌ فَلَكُمُ الرُّبُعُ مِمَّا تَرَكْنَ ۚ مِنْ بَعْدِ وَصِيَّةٍ يُوصِينَ بِهَا أَوْ دَيْنٍ ۚ وَلَهُنَّ الرُّبُعُ مِمَّا تَرَكْتُمْ إِنْ لَمْ يَكُنْ لَكُمْ وَلَدٌ ۚ فَإِنْ كَانَ لَكُمْ وَلَدٌ فَلَهُنَّ الثُّمُنُ مِمَّا تَرَكْتُمْ ۚ مِنْ بَعْدِ وَصِيَّةٍ تُوصُونَ بِهَا أَوْ دَيْنٍ ۗ وَإِنْ كَانَ رَجُلٌ يُورَثُ كَلَالَةً أَوِ امْرَأَةٌ وَلَهُ أَخٌ أَوْ أُخْتٌ فَلِكُلِّ وَاحِدٍ مِنْهُمَا السُّدُسُ ۚ فَإِنْ كَانُوا أَكْثَرَ مِنْ ذَٰلِكَ فَهُمْ شُرَكَاءُ فِي الثُّلُثِ ۚ مِنْ بَعْدِ وَصِيَّةٍ يُوصَىٰ بِهَا أَوْ دَيْنٍ غَيْرَ مُضَارٍّ ۚ وَصِيَّةً مِنَ اللَّهِ ۗ وَاللَّهُ عَلِيمٌ حَلِيمٌ
ਤੁਹਾਡੇ ਲਈ ਉਸ ਪੂੰਜੀ ਦਾ ਅੱਧਾ ਹਿੱਸਾ ਹੈ ਜਿਹੜਾ ਤੁਹਾਡੀਆਂ ਪਤਨੀਆਂ ਛੱਡਣ, ਸ਼ਰਤ ਇਹ ਹੈ ਕਿ ਉਨ੍ਹਾਂ ਦੇ ਔਲਾਦ ਨਾ ਹੋਵੇ। ਜੇਕਰ ਉਨ੍ਹਾਂ ਦੇ ਔਲਾਦ ਹੋਵੇ ਤਾਂ ਤੁਹਾਡੇ ਲਈ ਪਤਨੀਆਂ ਦੀ ਵਿਰਾਸਤ ਦਾ ਚ਼ੌਥਾਈ ਹਿੱਸਾ ਹੈ, ਵਸੀਅਤ ਨਿਕਲਣ ਤੋਂ ਬਾਅਦ ਜਿਸ ਦੀ ਉਹ ਵਸੀਅਤ ਕਰ ਜਾਏ ਜਾਂ ਰਿਣ ਅਦਾ ਕਰਨ ਤੋਂ ਬਾਅਦ। ਉਨ੍ਹਾਂ ਪਤਨੀਆਂ ਦੇ ਲਈ ਚੌਥਾਈ ਹਿੱਸਾ ਹੈ ਤੁਹਾਡੀ ਵਿਰਾਸਤ ਦਾ ਜੇਕਰ ਤੁਹਾਡੇ ਔਲਾਦ ਨਹੀਂ ਹੈ। ਜੇਕਰ ਤੁਹਾਡੇ ਔਲਾਦ ਹੈ ਤਾਂ ਉਨ੍ਹਾਂ ਦੇ ਲਈ ਅੱਠਵਾਂ ਹਿੱਸਾ ਹੈ ਤੁਹਾਡੀ ਵਿਰਾਸਤ ਦਾ, ਵਿਰਾਸਤ ਨਿਕਲਣ ਤੋਂ ਬਾਅਦ ਜਿਸਦੀ ਤੁਸੀਂ ਵਿਰਾਸਤ ਕਰ ਜਾਉ ਜਾਂ ਰਿਣ ਅਦਾ ਕਰਨ ਤੋਂ ਬਾਅਦ। ਜੇਕਰ ਕੋਈ ਮ੍ਰਿਤਕ ਮਰਦ ਹੋਵੇ ਜਾਂ ਇਸਤਰੀ ਅਜਿਹੀ ਹੋਵੇ ਜਿਨ੍ਹਾਂ ਦੇ ਨਾ ਮਾਂ-ਬਾਪ (ਉਸੂਲ) ਹੋਵੇ ਨਾ ਸੰਤਾਨ (ਫੂਰੂ), ਉਨ੍ਹਾਂ ਦੇ ਇੱਕ ਭਰਾ ਜਾਂ ਇੱਕ ਭੈਣ ਹੋਵੇ ਤਾਂ ਦੋਵਾਂ ਵਿਚੋ ਹਰੇਕ ਦੇ ਲਈ ਛੇਵਾਂ ਹਿੱਸਾ ਹੈ। ਜੇਕਰ ਉਹ ਇਸ ਤੋਂ ਜ਼ਿਆਦਾ ਹੋਣ ਤਾਂ ਉਹ ਇੱਕ ਤਿਹਾਈ ਦੇ ਸਾਂਝੀਦਾਰ ਹੋਣਗੇ। ਵਸੀਅਤ ਨਿਕਲਣ ਤੋਂ ਬਾਅਦ ਜਿਸ ਦੀ ਵਸੀਅਤ ਕੀਤੀ ਗਈ ਹੋਵੇ ਜਾਂ ਰਿਣ ਅਦਾ ਕਰਨ ਤੋ ਬਾਅਦ ਬਿਨ੍ਹਾਂ ਕਿਸੇ ਨੂੰ ਨੁਕਸਾਨ ਪਹੁੰਚਾਏ। ਇਹ ਹੁਕਮ ਅੱਲਾਹ ਵੱਲੋਂ ਹੈ ਅਤੇ ਅੱਲਾਹ ਨਰਮ ਅਤੇ ਬੇ-ਖ਼ਬਰ ਹੈ।
تِلْكَ حُدُودُ اللَّهِ ۚ وَمَنْ يُطِعِ اللَّهَ وَرَسُولَهُ يُدْخِلْهُ جَنَّاتٍ تَجْرِي مِنْ تَحْتِهَا الْأَنْهَارُ خَالِدِينَ فِيهَا ۚ وَذَٰلِكَ الْفَوْزُ الْعَظِيمُ
ਇਹ ਅੱਲਾਹ ਦੀਆਂ ਨਿਰਧਾਰਿਤ ਕੀਤੀਆਂ ਹੋਈਆਂ ਹੱਦਾਂ ਹਨ। ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੀ ਆਗਿਆ ਦਾ ਪਾਲਣ ਕਰੇਗਾ, ਅੱਲਾਹ ਉਸ ਨੂੰ ਅਜਿਹੇ ਉਹ ਉਸ ਵਿਚ ਹਮੇਸ਼ਾ ਰਹਿਣਗੇ, ਇਹ ਹੀ ਵੱਡੀ ਸਫ਼ਲਤਾ ਹੈ।
وَمَنْ يَعْصِ اللَّهَ وَرَسُولَهُ وَيَتَعَدَّ حُدُودَهُ يُدْخِلْهُ نَارًا خَالِدًا فِيهَا وَلَهُ عَذَابٌ مُهِينٌ
ਜਿਹੜਾ ਬੰਦਾ ਅੱਲਾਹ ਅਤੇ ਉਸ ਦੇ ਰਸੂਲ ਦੀ ਅਵੱਗਿਆ ਕਰੇਗਾ, ਉਸ ਦੇ ਨਿਰਧਾਰਿਤ ਕੀਤੇ ਹੋਏ ਨਿਯਮਾਂ ਤੋਂ ਬਾਹਰ ਨਿਕਲ ਜਾਏਗਾ ਉਸ ਨੂੰ ਉਹ ਅੱਗ ਵਿਚ ਸੁੱਟੇਗਾ। ਜਿਸ ਵਿਚ ਉਹ ਸਦੀਵੀ ਰਹੇਗਾ ਅਤੇ ਉਸ ਦੇ ਲਈ ਇਹ ਅਪਮਾਣ ਜਨਕ ਸਜ਼ਾ ਹੈ।
وَاللَّاتِي يَأْتِينَ الْفَاحِشَةَ مِنْ نِسَائِكُمْ فَاسْتَشْهِدُوا عَلَيْهِنَّ أَرْبَعَةً مِنْكُمْ ۖ فَإِنْ شَهِدُوا فَأَمْسِكُوهُنَّ فِي الْبُيُوتِ حَتَّىٰ يَتَوَفَّاهُنَّ الْمَوْتُ أَوْ يَجْعَلَ اللَّهُ لَهُنَّ سَبِيلًا
ਤੁਹਾਡੀਆਂ ਔਰਤਾਂ ਵਿਚੋ ਜਿਹੜੀ ਕੋਈ ਵਿਭਚ਼ਾਰ ਕਰੇ ਤਾਂ ਉਨ੍ਹਾਂ ਉੱਪਰ ਆਪਣੇ ਵਿਚੋਂ ਚਾਰ ਮਰਦਾਂ ਨੂੰ ਗਵਾਹ ਬਣਾਉਂ। ਜੇਕਰ ਉਹ ਗਵਾਹੀ ਦੇ ਦੇਣ ਲਵੇ ਜਾਂ ਅੱਲਾਹ ਉਨ੍ਹਾਂ ਲਈ ਕੋਈ ਰਸਤਾ ਕੱਢ ਦੇਵੇ
وَاللَّذَانِ يَأْتِيَانِهَا مِنْكُمْ فَآذُوهُمَا ۖ فَإِنْ تَابَا وَأَصْلَحَا فَأَعْرِضُوا عَنْهُمَا ۗ إِنَّ اللَّهَ كَانَ تَوَّابًا رَحِيمًا
ਤੁਹਾਡੇ ਵਿਚੋਂ ਜੇ ਦੋਂ ਮਰਦ ਵਿਭਚ਼ਾਰ ਕਰਨ ਤਾਂ ਉਨ੍ਹਾਂ ਨੂੰ ਸਜ਼ਾ ਦੇ ਦੋਂਵੋ। ਜੇਕਰ ਉਹ ਦੋਵੇਂ ਤੌਬਾ ਕਰਨ ਅਤੇ ਆਪਣਾ ਸੁਧਾਰ ਕਰ ਲੈਣ ਤਾਂ ਉਨ੍ਹਾਂ ਦਾ ਵਿਚਾਰ ਛੱਡ ਦਿਉ। ਬੇਸ਼ੱਕ ਅੱਲਾਹ ਤੌਬਾ ਸਵੀਕਾਰ ਕਰਨ ਵਾਲਾ ਮਿਹਰਬਾਨ ਹੈ।

Choose other languages: