Quran Apps in many lanuages:

Surah Al-Mumtahana Ayahs #4 Translated in Punjabi

يَا أَيُّهَا الَّذِينَ آمَنُوا لَا تَتَّخِذُوا عَدُوِّي وَعَدُوَّكُمْ أَوْلِيَاءَ تُلْقُونَ إِلَيْهِمْ بِالْمَوَدَّةِ وَقَدْ كَفَرُوا بِمَا جَاءَكُمْ مِنَ الْحَقِّ يُخْرِجُونَ الرَّسُولَ وَإِيَّاكُمْ ۙ أَنْ تُؤْمِنُوا بِاللَّهِ رَبِّكُمْ إِنْ كُنْتُمْ خَرَجْتُمْ جِهَادًا فِي سَبِيلِي وَابْتِغَاءَ مَرْضَاتِي ۚ تُسِرُّونَ إِلَيْهِمْ بِالْمَوَدَّةِ وَأَنَا أَعْلَمُ بِمَا أَخْفَيْتُمْ وَمَا أَعْلَنْتُمْ ۚ وَمَنْ يَفْعَلْهُ مِنْكُمْ فَقَدْ ضَلَّ سَوَاءَ السَّبِيلِ
ਹੇ ਈਮਾਨ ਵਾਲਿਓ! ਤੁਸੀਂ’ ਮੇਰੇ ਦੁਸ਼ਮਨਾਂ ਅਤੇ ਆਪਣੇ ਦੁਸ਼ਮਨਾ ਨੂੰ ਮਿੱਤਰ ਨਾ ਬਣਾਉ। ਤੁਸੀਂ ਉਨ੍ਹਾਂ ਨਾਲ ਮਿੱਤਰਤਾ ਪ੍ਰਗਟ ਕਰਦੇ ਹੋ ਜਦੋਂ’ ਕਿ ਉਨ੍ਹਾਂ ਨੇ ਉਸਨੂੰ ਝੁਠਲਾਇਆ, ਜਿਹੜਾ ਤੁਹਾਡੇ ਕੋਲ ਆਇਆ ਹੈ। ਉਹ ਰਸੂਲ ਨੂੰ ਅਤੇ ਤੁਹਾਨੂੰ ਇਸ ਕਾਰਨ ਦੇਸ਼-ਨਿਕਾਲਾ ਦਿੰਦੇ ਹਨ ਕਿ ਤੁਸੀਂ ਆਪਣੇ ਰੱਬ ਅੱਲਾਹ ਤੇ ਈਮਾਨ ਲਿਆਏ, ਜੇਕਰ ਤੁਸੀਂ ਮੇਰੇ ਰਾਹ ਵਿਚ ਜਿਹਾਦ ਕਰਨ ਅਤੇ ਮੇਰੀ ਖੁਸ਼ੀ ਚਾਹੁਣ ਲਈ ਨਿਕਲੇ ਹੋ। ਤੁਸੀਂ ਲੂਕ ਕੇ ਉਨ੍ਹਾਂ ਨੂੰ ਦੋਸਤੀ ਦਾ ਪੈਗਾਮ ਭੇਜਦੇ ਹੋ। ਅਤੇ ਮੈਂ ਜਾਣਦਾ ਹਾਂ ਜੋ ਕੁਝ ਤੁਸੀਂ ਛੁਪਾਉਂਦੇ ਹੋ ਅਤੇ ਜੋ ਕੁਝ ਤੁਸੀਂ ਪ੍ਰਗਟ ਕਰਦੇ ਰੋ। ਅਤੇ ਜਿਹੜਾ ਬੰਦਾ ਤੁਹਾਡੇ ਵਿਚੋਂ ਅਜਿਹਾ ਕਰੇਗਾ ਉਹ ਚੰਗੇ ਰਾਹ ਤੋਂ ਭਟਕ ਗਿਆ।
إِنْ يَثْقَفُوكُمْ يَكُونُوا لَكُمْ أَعْدَاءً وَيَبْسُطُوا إِلَيْكُمْ أَيْدِيَهُمْ وَأَلْسِنَتَهُمْ بِالسُّوءِ وَوَدُّوا لَوْ تَكْفُرُونَ
ਜੇਕਰ ਉਹ ਤੁਹਾਡੇ ਉੱਤੇ ਕਾਬੂ ਪਾ ਜਾਣ ਤਾਂ ਉਹ ਤੁਹਾਡੇ ਦੁਸ਼ਮਣ ਬਣ ਜਾਣਗੇ। ਅਤੇ ਉਹ ਆਪਣੇ ਹੱਥਾਂ ਅਤੇ ਆਪਣੀ ਜੁਬਾਨ ਦੇ ਨਾਲ ਤੁਹਾਨੂੰ ਦੁੱਖ ਪਹੁੰਚਾਉਣਗੇ। ਅਤੇ ਚਾਹੁੰਣਗੇ ਕਿ ਤੁਸੀਂ ਵੀ ਕਿਸੇ ਤਰ੍ਹਾਂ ਅਵੱਗਿਆਕਾਰੀ ਹੋ ਜਾਓ।
لَنْ تَنْفَعَكُمْ أَرْحَامُكُمْ وَلَا أَوْلَادُكُمْ ۚ يَوْمَ الْقِيَامَةِ يَفْصِلُ بَيْنَكُمْ ۚ وَاللَّهُ بِمَا تَعْمَلُونَ بَصِيرٌ
ਤੁਹਾਡੇ ਸਕੇ ਸੰਬੰਧੀ ਅਤੇ ਤੁਹਾਡੀ ਔਲਾਦ ਕਿਆਮਤ ਦੇ ਦਿਨ ਤੁਹਾਡੇ ਕੰਮ ਨਹੀਂ ਆਉਣਗੇ। ਉਹ ਤੁਹਾਡੇ ਵਿਚ ਫ਼ੈਸਲਾ ਕਰੇਗਾ। ਅੱਲਾਹ ਦੇਖਣ ਵਾਲਾ ਹੈ ਜੋ ਕੁਝ ਤੁਸੀਂ ਕਰਦੇ ਹੋ।
قَدْ كَانَتْ لَكُمْ أُسْوَةٌ حَسَنَةٌ فِي إِبْرَاهِيمَ وَالَّذِينَ مَعَهُ إِذْ قَالُوا لِقَوْمِهِمْ إِنَّا بُرَآءُ مِنْكُمْ وَمِمَّا تَعْبُدُونَ مِنْ دُونِ اللَّهِ كَفَرْنَا بِكُمْ وَبَدَا بَيْنَنَا وَبَيْنَكُمُ الْعَدَاوَةُ وَالْبَغْضَاءُ أَبَدًا حَتَّىٰ تُؤْمِنُوا بِاللَّهِ وَحْدَهُ إِلَّا قَوْلَ إِبْرَاهِيمَ لِأَبِيهِ لَأَسْتَغْفِرَنَّ لَكَ وَمَا أَمْلِكُ لَكَ مِنَ اللَّهِ مِنْ شَيْءٍ ۖ رَبَّنَا عَلَيْكَ تَوَكَّلْنَا وَإِلَيْكَ أَنَبْنَا وَإِلَيْكَ الْمَصِيرُ
ਤੁਹਾਡੇ ਲਈ ਇਬਰਾਹੀਮ ਅਤੇ ਉਸ ਦੇ ਸਾਥੀਆਂ ਵਿਚੋਂ ਉੱਤਮ ਅਦਰਸ਼ ਹੈ, ਜਦੋਂ ਉਸਨੇ ਆਪਣੀ ਕੌਮ ਨੂੰ ਕਿਹਾ, ਕਿ ਅਸੀਂ ਤੁਹਾਡੇ ਤੋਂ ਅਲੱਗ ਹਾਂ ਅਤੇ ਉਨ੍ਹਾਂ ਚੀਜ਼ਾਂ ਤੋਂ ਵੀ ਜਿਸ ਦੀ ਤੁਸੀਂ ਅੱਲਾਹ ਤੋਂ ਬਿਨ੍ਹਾਂ ਇਬਾਦਤ ਕਰਦੇ ਹੋ। ਅਸੀਂ ਤੁਹਾਡੇ ਅਵੱਗਿਆਕਾਰੀ ਹਾਂ ਅਤੇ ਸਾਡੇ ਅਤੇ ਤੁਹਾਡੇ ਵਿਚ ਹਮੇਸ਼ਾਂ ਲਈ ਦੁਸ਼ਮਣੀ ਅਤੇ ਖੁੱਲ੍ਹੀ ਵਿਰੋਧਤਾ ਹੋ ਗਈ ਹੈ, ਇਥੋਂ ਤੱਕ ਕਿ ਤੁਸੀਂ ਸਿਰਫ਼ ਇੱਕ ਅੱਲਾਹ ਤੇ ਈਮਾਨ ਲਿਆਉ। ਪਰੰਤੂ ਇਬਰਾਹੀਮ ਦਾ ਆਪਣੇ ਪਿਤਾ ਨੂੰ ਇਹ ਕਹਿਣਾ ਕਿ ਮੈਂ ਆਪਣੇ ਲਈ ਖਿਖ੍ਹਾਂ ਜਾਚਨਾਂ ਕਰਾਂਗਾ, ਅਤੇ ਮੈਂ ਆਪ ਲਈ ਅੱਲਾਹ ਦੇ ਸਾਹਮਣੇ ਕਿਸੇ ਗੱਲ ਦਾ ਕੋਈ ਅਧਿਕਾਰ ਨਹੀਂ ਰੱਖਦਾ। ਹੇ ਸਾਡੇ ਪਾਲਣਹਾਰ! ਅਸੀਂ ਤੇਰੇ ਉੱਤੇ ਭਰੋਸਾ ਕੀਤਾ ਅਤੇ ਅਸੀਂ ਤੇਰੇ ਵੱਲ ਵਾਪਿਸ ਮੁੜੇ ਅਤੇ ਤੇਰੇ ਵੱਲ ਹੀ ਵਾਪਿਸ ਮੁੜਨਾ ਹੈ।

Choose other languages: