Quran Apps in many lanuages:

Surah Al-Isra Ayahs #98 Translated in Punjabi

وَمَا مَنَعَ النَّاسَ أَنْ يُؤْمِنُوا إِذْ جَاءَهُمُ الْهُدَىٰ إِلَّا أَنْ قَالُوا أَبَعَثَ اللَّهُ بَشَرًا رَسُولًا
ਅਤੇ ਜਦੋਂ’ ਉਨ੍ਹਾਂ ਦੇ ਕੋਲ ਮਾਰਗ ਦਰਸ਼ਨ ਆ ਗਿਆ ਤਾਂ ਲੋਕਾਂ ਨੂੰ ਈਮਾਨ ਲਿਆਉਣ ਤੋਂ’ ਬਿਨ੍ਹਾਂ ਹੋਰ ਕੋਈ ਚੀਜ਼ ਰੁਕਾਵਟ ਨਾ ਬਣੀ ਕਿ ਉਨ੍ਹਾਂ ਨੇ ਆਖਿਆ ਕਿ ਕੀ ਰੱਬ ਨੇ ਮਨੁੱਖ ਨੂੰ ਰਸੂਲ ਬਣਾ ਕੇ ਭੇਜਿਆ ਹੈ।
قُلْ لَوْ كَانَ فِي الْأَرْضِ مَلَائِكَةٌ يَمْشُونَ مُطْمَئِنِّينَ لَنَزَّلْنَا عَلَيْهِمْ مِنَ السَّمَاءِ مَلَكًا رَسُولًا
ਆਖੋ ਕਿ ਜੇਕਰ ਧਰਤੀ ਉੱਪਰ ਫ਼ਰਿਸ਼ਤੇ ਹੁੰਦੇ ਤਾਂ ਉਹ ਸ਼ਾਂਤੀ ਨਾਲ ਧਰਤੀ ਤੇ ਚੱਲਦੇ ਫਿਰਦੇ। ਤਾਂ ਅਸੀਂ ਉਨ੍ਹਾਂ ਲਈ ਅਸਮਾਨ ਤੋਂ ਫ਼ਰਿਸ਼ਤੇ ਨੂੰ ਰਸੂਲ ਬਣਾ ਕੇ ਭੇਜਦੇ।
قُلْ كَفَىٰ بِاللَّهِ شَهِيدًا بَيْنِي وَبَيْنَكُمْ ۚ إِنَّهُ كَانَ بِعِبَادِهِ خَبِيرًا بَصِيرًا
ਆਖੋ, ਕਿ ਅੱਲਾਹ ਮੇਰੇ ਅਤੇ ਤੁਹਾਡੇ ਵਿਚਕਾਰ ਗਵਾਹੀ ਲਈ ਹਾਜ਼ਿਰ ਹੈ। ਬੇਸ਼ੱਕ ਉਹ ਆਪਣੇ ਬੰਦਿਆਂ ਨੂੰ ਜਾਣਨ ਵਾਲਾ ਅਤੇ ਦੇਖਣ ਵਾਲਾ ਹੈ।
وَمَنْ يَهْدِ اللَّهُ فَهُوَ الْمُهْتَدِ ۖ وَمَنْ يُضْلِلْ فَلَنْ تَجِدَ لَهُمْ أَوْلِيَاءَ مِنْ دُونِهِ ۖ وَنَحْشُرُهُمْ يَوْمَ الْقِيَامَةِ عَلَىٰ وُجُوهِهِمْ عُمْيًا وَبُكْمًا وَصُمًّا ۖ مَأْوَاهُمْ جَهَنَّمُ ۖ كُلَّمَا خَبَتْ زِدْنَاهُمْ سَعِيرًا
ਅੱਲਾਹ ਜਿਸ ਨੂੰ ਰਾਹ ਦਿਖਾਏ ਉਹੀ ਮਾਰਗ ਪਾਉਣ ਵਾਲਾ ਹੈ ਅਤੇ ਜਿਸ ਨੂੰ ਉਹ ਭਟਕਾ ਦੇਵੇ ਤਾਂ ਤੁਸੀਂ ਉਸ ਲਈ’ ਰੱਬ ਤੋਂ ਬਿਨਾਂ ਕਿਸੇ ਨੂੰ ਆਪਣਾ ਮਦਦਗਾਰ ਨਾ ਦੇਖੋਂਗੇ। ਅਤੇ ਅਸੀਂ ਕਿਆਮਤ ਦੇ ਦਿਨ ਉਨ੍ਹਾਂ ਨੂੰ ਉਨ੍ਹਾਂ ਦੇ ਮੂੰਹ ਦੇ ਭਾਰ ਅੰਨ੍ਹੇ, ਗੂੰਗੇ ਅਤੇ ਬੋਲੇ ਇਕੱਠੇ ਕਰਾਂਗੇ। ਉਨ੍ਹਾਂ ਦਾ ਟਿਕਾਣਾ ਨਰਕ ਹੈ। ਜਦੋਂ ਉਸ ਦੀ ਅੱਗ ਮੱਧਮ ਹੋਵੇਗੀ ਤਾਂ ਅਸੀਂ ਉਸ ਨੂੰ ਬਹੁਤ ਭਟਕਾ ਵੇਵਾਂਗੇ।
ذَٰلِكَ جَزَاؤُهُمْ بِأَنَّهُمْ كَفَرُوا بِآيَاتِنَا وَقَالُوا أَإِذَا كُنَّا عِظَامًا وَرُفَاتًا أَإِنَّا لَمَبْعُوثُونَ خَلْقًا جَدِيدًا
ਇਹ ਹੈ ਉਨ੍ਹਾਂ ਦਾ ਬਦਲਾ, ਇਸ ਲਈ ਕਿ ਉਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਤੋਂ ਇਨਕਾਰ ਕੀਤਾ। ਅਤੇ ਆਖਿਆ ਕਿ ਜਦੋਂ ਅਸੀਂ ਹੱਡੀ ਅਤੇ ਜੂਰਾ- ਜ਼ੂਰਾ ਹੋ ਜਾਵਾਂਗੇ ਤਾਂ ਕੀ ਅਸੀਂ ਨਵੇਂ ਸਿਰੇ ਤੋਂ ਪੈਦਾ ਕਰ ਕੇ ਚੁੱਕੇ ਜਾਵਾਂਗੇ।

Choose other languages: