Quran Apps in many lanuages:

Surah Al-Isra Ayahs #97 Translated in Punjabi

أَوْ يَكُونَ لَكَ بَيْتٌ مِنْ زُخْرُفٍ أَوْ تَرْقَىٰ فِي السَّمَاءِ وَلَنْ نُؤْمِنَ لِرُقِيِّكَ حَتَّىٰ تُنَزِّلَ عَلَيْنَا كِتَابًا نَقْرَؤُهُ ۗ قُلْ سُبْحَانَ رَبِّي هَلْ كُنْتُ إِلَّا بَشَرًا رَسُولًا
ਜਾਂ ਤੁਹਾਡੇ ਕੋਲ ਕੋਈ ਸੋਨੇ ਦਾ ਕੋਈ ਘਰ ਹੋ ਜਾਵੇ ਜਾਂ ਤੁਸੀਂ ਅਸਮਾਨ ਉੱਪਰ ਚੜ੍ਹ ਜਾਵੇਂ ਅਤੇ ਅਸੀਂ ਤੁਹਾਡੇ ਚੜ੍ਹਣ ਨੂੰ ਵੀ ਨਹੀਂ’ ਮੰਨਾਂਗੇ। ਜਿਨਾਂ ਚਿਰ ਤੁਸੀਂ ਉਕੋਂ ਸਾਡੇ ਲਈ ਕੋਈ ਕਿਤਾਬ ਨਾ ਲਿਆ ਦੇਵੋਂ ਜਿਸਨੂੰ ਅਸੀਂ ਪੜ੍ਹ ਸਕੀਏ। ਆਖੋ, ਕਿ ਮੇਰਾ ਰੱਬ ਪਾਕ ਹੈ। ਮੈ’ ਤਾਂ ਸਿਰਫ਼ ਇੱਕ ਮਨੁੱਖ ਹਾਂ ਅੱਲਾਹ ਵਾ ਰਸੂਲ।
وَمَا مَنَعَ النَّاسَ أَنْ يُؤْمِنُوا إِذْ جَاءَهُمُ الْهُدَىٰ إِلَّا أَنْ قَالُوا أَبَعَثَ اللَّهُ بَشَرًا رَسُولًا
ਅਤੇ ਜਦੋਂ’ ਉਨ੍ਹਾਂ ਦੇ ਕੋਲ ਮਾਰਗ ਦਰਸ਼ਨ ਆ ਗਿਆ ਤਾਂ ਲੋਕਾਂ ਨੂੰ ਈਮਾਨ ਲਿਆਉਣ ਤੋਂ’ ਬਿਨ੍ਹਾਂ ਹੋਰ ਕੋਈ ਚੀਜ਼ ਰੁਕਾਵਟ ਨਾ ਬਣੀ ਕਿ ਉਨ੍ਹਾਂ ਨੇ ਆਖਿਆ ਕਿ ਕੀ ਰੱਬ ਨੇ ਮਨੁੱਖ ਨੂੰ ਰਸੂਲ ਬਣਾ ਕੇ ਭੇਜਿਆ ਹੈ।
قُلْ لَوْ كَانَ فِي الْأَرْضِ مَلَائِكَةٌ يَمْشُونَ مُطْمَئِنِّينَ لَنَزَّلْنَا عَلَيْهِمْ مِنَ السَّمَاءِ مَلَكًا رَسُولًا
ਆਖੋ ਕਿ ਜੇਕਰ ਧਰਤੀ ਉੱਪਰ ਫ਼ਰਿਸ਼ਤੇ ਹੁੰਦੇ ਤਾਂ ਉਹ ਸ਼ਾਂਤੀ ਨਾਲ ਧਰਤੀ ਤੇ ਚੱਲਦੇ ਫਿਰਦੇ। ਤਾਂ ਅਸੀਂ ਉਨ੍ਹਾਂ ਲਈ ਅਸਮਾਨ ਤੋਂ ਫ਼ਰਿਸ਼ਤੇ ਨੂੰ ਰਸੂਲ ਬਣਾ ਕੇ ਭੇਜਦੇ।
قُلْ كَفَىٰ بِاللَّهِ شَهِيدًا بَيْنِي وَبَيْنَكُمْ ۚ إِنَّهُ كَانَ بِعِبَادِهِ خَبِيرًا بَصِيرًا
ਆਖੋ, ਕਿ ਅੱਲਾਹ ਮੇਰੇ ਅਤੇ ਤੁਹਾਡੇ ਵਿਚਕਾਰ ਗਵਾਹੀ ਲਈ ਹਾਜ਼ਿਰ ਹੈ। ਬੇਸ਼ੱਕ ਉਹ ਆਪਣੇ ਬੰਦਿਆਂ ਨੂੰ ਜਾਣਨ ਵਾਲਾ ਅਤੇ ਦੇਖਣ ਵਾਲਾ ਹੈ।
وَمَنْ يَهْدِ اللَّهُ فَهُوَ الْمُهْتَدِ ۖ وَمَنْ يُضْلِلْ فَلَنْ تَجِدَ لَهُمْ أَوْلِيَاءَ مِنْ دُونِهِ ۖ وَنَحْشُرُهُمْ يَوْمَ الْقِيَامَةِ عَلَىٰ وُجُوهِهِمْ عُمْيًا وَبُكْمًا وَصُمًّا ۖ مَأْوَاهُمْ جَهَنَّمُ ۖ كُلَّمَا خَبَتْ زِدْنَاهُمْ سَعِيرًا
ਅੱਲਾਹ ਜਿਸ ਨੂੰ ਰਾਹ ਦਿਖਾਏ ਉਹੀ ਮਾਰਗ ਪਾਉਣ ਵਾਲਾ ਹੈ ਅਤੇ ਜਿਸ ਨੂੰ ਉਹ ਭਟਕਾ ਦੇਵੇ ਤਾਂ ਤੁਸੀਂ ਉਸ ਲਈ’ ਰੱਬ ਤੋਂ ਬਿਨਾਂ ਕਿਸੇ ਨੂੰ ਆਪਣਾ ਮਦਦਗਾਰ ਨਾ ਦੇਖੋਂਗੇ। ਅਤੇ ਅਸੀਂ ਕਿਆਮਤ ਦੇ ਦਿਨ ਉਨ੍ਹਾਂ ਨੂੰ ਉਨ੍ਹਾਂ ਦੇ ਮੂੰਹ ਦੇ ਭਾਰ ਅੰਨ੍ਹੇ, ਗੂੰਗੇ ਅਤੇ ਬੋਲੇ ਇਕੱਠੇ ਕਰਾਂਗੇ। ਉਨ੍ਹਾਂ ਦਾ ਟਿਕਾਣਾ ਨਰਕ ਹੈ। ਜਦੋਂ ਉਸ ਦੀ ਅੱਗ ਮੱਧਮ ਹੋਵੇਗੀ ਤਾਂ ਅਸੀਂ ਉਸ ਨੂੰ ਬਹੁਤ ਭਟਕਾ ਵੇਵਾਂਗੇ।

Choose other languages: