Quran Apps in many lanuages:

Surah Al-Hajj Ayahs #35 Translated in Punjabi

حُنَفَاءَ لِلَّهِ غَيْرَ مُشْرِكِينَ بِهِ ۚ وَمَنْ يُشْرِكْ بِاللَّهِ فَكَأَنَّمَا خَرَّ مِنَ السَّمَاءِ فَتَخْطَفُهُ الطَّيْرُ أَوْ تَهْوِي بِهِ الرِّيحُ فِي مَكَانٍ سَحِيقٍ
ਅੱਲਾਹ ਵੱਲ ਇਕਾਗਰ ਚਿੱਤ ਹੋ ਕੇ ਰਹੋ, ਉਸ ਦੇ ਬਰਾਬਰ ਸ਼ਰੀਕ ਨਾ ਠਹਿਰਾਉ ਅਤੇ ਜਿਹੜਾ ਬੰਦਾ ਅੱਲਾਹ ਦਾ ਸ਼ਰੀਕ ਮੰਨਦਾ ਹੈ, ਤਾਂ ਸਮਝੋ ਉਹ ਅਸਮਾਨ ਤੋਂ ਥੱਲੇ ਡਿੱਗ ਪਿਆ। ਫਿਰ ਪੰਛੀ ਉਸ ਨੂੰ ਝਪੱਟਾ ਮਾਰ ਕੇ ਲੈ ਜਾਣ ਜਾਂ ਹਵਾ ਉੱਸ ਨੂੰ ਦੂਰ ਕਿਸੇ ਸਥਾਨ ਤੋ ਸੁੱਟ ਦੇਵੇ।
ذَٰلِكَ وَمَنْ يُعَظِّمْ شَعَائِرَ اللَّهِ فَإِنَّهَا مِنْ تَقْوَى الْقُلُوبِ
ਇਹ ਗੱਲ ਹੋਂ ਚੁੱਕੀ ਜਿਹੜਾ ਬੰਦਾ ਅੱਲਾਹ ਦੇ ਹੁਕਮਾਂ ਦਾ ਪੂਰਾ ਧਿਆਨ ਰੱਖੋਗਾ, ਤਾਂ ਇਹ ਦਿਲਾਂ ਦੇ ਸੰਜਮੀ ਹੋਣ ਦੀ ਗੱਲ ਹੈ।
لَكُمْ فِيهَا مَنَافِعُ إِلَىٰ أَجَلٍ مُسَمًّى ثُمَّ مَحِلُّهَا إِلَى الْبَيْتِ الْعَتِيقِ
ਤੁਹਾਨੂੰ ਇਨ੍ਹਾਂ ਤੋਂ ਇੱਕ ਨਿਸ਼ਚਿਤ ਸਮੇ ਤੱਕ ਲਾਭ ਉਠਾਉਣਾ ਹੈ। ਫਿਰ ਇਨ੍ਹਾਂ ਨੂੰ ਕੁਰਬਾਨੀ ਲਈ ਪ੍ਰਾਚੀਨ ਘਰ ਵੱਲ ਲੈ ਜਾਣਾ ਹੈ।
وَلِكُلِّ أُمَّةٍ جَعَلْنَا مَنْسَكًا لِيَذْكُرُوا اسْمَ اللَّهِ عَلَىٰ مَا رَزَقَهُمْ مِنْ بَهِيمَةِ الْأَنْعَامِ ۗ فَإِلَٰهُكُمْ إِلَٰهٌ وَاحِدٌ فَلَهُ أَسْلِمُوا ۗ وَبَشِّرِ الْمُخْبِتِينَ
ਅਤੇ ਅਸੀਂ ਹਰੇਕ (ਉੱਮਤ) ਸੰਪਰਦਾ ਦੇ ਲਈ ਕੁਰਬਾਨੀ ਕਰਨਾ ਜ਼ਰੂਰੀ ਕੀਤਾ ਹੈ। ਤਾਂ ਕਿ ਉਹ ਉਨ੍ਹਾਂ ਪਸ਼ੂਆਂ ਤੇ ਅੱਲਾਹ ਦਾ ਨਾਮ ਲੈਣ ਜਿਹੜੇ ਉਸਨੇ ਉਨ੍ਹਾਂ ਨੂੰ ਪ੍ਰਦਾਨ ਕੀਤੇ। ਤੁਹਾਡਾ ਪੂਜਣ ਯੋਗ ਬਸ ਇੱਕ ਹੀ ਹੈ। ਤਾਂ ਤੁਸੀਂ ਉਸ ਦੇ ਹੀ ਹੋ ਕੇ ਰਹੋਂ ਅਤੇ ਨਿਮਰਤਾ ਧਾਰਨ ਕਰਨ ਵਾਲਿਆਂ ਨੂੰ ਖੁਸ਼ਖਬਰੀ ਦੇਵੋ।
الَّذِينَ إِذَا ذُكِرَ اللَّهُ وَجِلَتْ قُلُوبُهُمْ وَالصَّابِرِينَ عَلَىٰ مَا أَصَابَهُمْ وَالْمُقِيمِي الصَّلَاةِ وَمِمَّا رَزَقْنَاهُمْ يُنْفِقُونَ
ਜਿਨ੍ਹਾਂ ਦੀ ਹਾਲਤ ਇਹ ਹੈ ਕਿ ਜਦੋਂ ਅੱਲਾਹ ਦਾ ਨਾਮ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਦਿਲ ਕੰਬ ਉਠਦੇ ਹਨ। ਜਿਹੜਾ ਉਨ੍ਹਾਂ ਤੇ ਡਿੱਗੇ, ਉਸਨੂੰ ਸਹਿਣ ਕਰਨ ਵਾਲੇ, ਨਮਾਜ਼ ਦੀ ਪਾਸ਼ੰਦੀ ਕਰਨ ਵਾਲੇ ਅਤੇ ਜਿਹੜਾ ਕੁਝ ਅਸੀਂ ਉਨ੍ਹਾਂ ਨੂੰ ਚਿੱਤਾ ਹੈ, ਉਹ ਉਸ ਵਿਚੋਂ ਹੀ ਖਰਚ ਕਰਦੇ ਹਨ।

Choose other languages: