Quran Apps in many lanuages:

Surah Al-Hajj Ayahs #37 Translated in Punjabi

لَكُمْ فِيهَا مَنَافِعُ إِلَىٰ أَجَلٍ مُسَمًّى ثُمَّ مَحِلُّهَا إِلَى الْبَيْتِ الْعَتِيقِ
ਤੁਹਾਨੂੰ ਇਨ੍ਹਾਂ ਤੋਂ ਇੱਕ ਨਿਸ਼ਚਿਤ ਸਮੇ ਤੱਕ ਲਾਭ ਉਠਾਉਣਾ ਹੈ। ਫਿਰ ਇਨ੍ਹਾਂ ਨੂੰ ਕੁਰਬਾਨੀ ਲਈ ਪ੍ਰਾਚੀਨ ਘਰ ਵੱਲ ਲੈ ਜਾਣਾ ਹੈ।
وَلِكُلِّ أُمَّةٍ جَعَلْنَا مَنْسَكًا لِيَذْكُرُوا اسْمَ اللَّهِ عَلَىٰ مَا رَزَقَهُمْ مِنْ بَهِيمَةِ الْأَنْعَامِ ۗ فَإِلَٰهُكُمْ إِلَٰهٌ وَاحِدٌ فَلَهُ أَسْلِمُوا ۗ وَبَشِّرِ الْمُخْبِتِينَ
ਅਤੇ ਅਸੀਂ ਹਰੇਕ (ਉੱਮਤ) ਸੰਪਰਦਾ ਦੇ ਲਈ ਕੁਰਬਾਨੀ ਕਰਨਾ ਜ਼ਰੂਰੀ ਕੀਤਾ ਹੈ। ਤਾਂ ਕਿ ਉਹ ਉਨ੍ਹਾਂ ਪਸ਼ੂਆਂ ਤੇ ਅੱਲਾਹ ਦਾ ਨਾਮ ਲੈਣ ਜਿਹੜੇ ਉਸਨੇ ਉਨ੍ਹਾਂ ਨੂੰ ਪ੍ਰਦਾਨ ਕੀਤੇ। ਤੁਹਾਡਾ ਪੂਜਣ ਯੋਗ ਬਸ ਇੱਕ ਹੀ ਹੈ। ਤਾਂ ਤੁਸੀਂ ਉਸ ਦੇ ਹੀ ਹੋ ਕੇ ਰਹੋਂ ਅਤੇ ਨਿਮਰਤਾ ਧਾਰਨ ਕਰਨ ਵਾਲਿਆਂ ਨੂੰ ਖੁਸ਼ਖਬਰੀ ਦੇਵੋ।
الَّذِينَ إِذَا ذُكِرَ اللَّهُ وَجِلَتْ قُلُوبُهُمْ وَالصَّابِرِينَ عَلَىٰ مَا أَصَابَهُمْ وَالْمُقِيمِي الصَّلَاةِ وَمِمَّا رَزَقْنَاهُمْ يُنْفِقُونَ
ਜਿਨ੍ਹਾਂ ਦੀ ਹਾਲਤ ਇਹ ਹੈ ਕਿ ਜਦੋਂ ਅੱਲਾਹ ਦਾ ਨਾਮ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਦਿਲ ਕੰਬ ਉਠਦੇ ਹਨ। ਜਿਹੜਾ ਉਨ੍ਹਾਂ ਤੇ ਡਿੱਗੇ, ਉਸਨੂੰ ਸਹਿਣ ਕਰਨ ਵਾਲੇ, ਨਮਾਜ਼ ਦੀ ਪਾਸ਼ੰਦੀ ਕਰਨ ਵਾਲੇ ਅਤੇ ਜਿਹੜਾ ਕੁਝ ਅਸੀਂ ਉਨ੍ਹਾਂ ਨੂੰ ਚਿੱਤਾ ਹੈ, ਉਹ ਉਸ ਵਿਚੋਂ ਹੀ ਖਰਚ ਕਰਦੇ ਹਨ।
وَالْبُدْنَ جَعَلْنَاهَا لَكُمْ مِنْ شَعَائِرِ اللَّهِ لَكُمْ فِيهَا خَيْرٌ ۖ فَاذْكُرُوا اسْمَ اللَّهِ عَلَيْهَا صَوَافَّ ۖ فَإِذَا وَجَبَتْ جُنُوبُهَا فَكُلُوا مِنْهَا وَأَطْعِمُوا الْقَانِعَ وَالْمُعْتَرَّ ۚ كَذَٰلِكَ سَخَّرْنَاهَا لَكُمْ لَعَلَّكُمْ تَشْكُرُونَ
ਅਤੇ ਕੁਰਬਾਨੀ ਦੇ ਊਠਾਂ ਨੂੰ ਅਸੀਂ ਤੁਹਾਡੇ ਲਈ ਅੱਲਾਹ ਦੀ ਹੋਂਦ ਦੀ ਨਿਸ਼ਾਨੀ ਬਣਇਆ ਹੈ। ਇਸ ਵਿਚ ਤੁਹਾਡੇ ਲਈ ਨੇਕੀ ਹੈ। ਇਸ ਲਈ ਉਨ੍ਹਾਂ ਨੂੰ ਖੜ੍ਹਾ ਕਰਕੇ ਉਨ੍ਹਾਂ ਉੱਪਰ ਅੱਲਾਹ ਦਾ ਨਾਮ ਲਵੋ। ਫਿਰ ਜਦੋਂ ਉਹ ਪਾਸੇ ਭਾਰ ਡਿੱਗ ਪੈਣ ਤਾਂ ਉਸ ਵਿਚੋਂ ਖਾਉ। ਮੰਗਣ ਵਾਲੇ ਅਤੇ ਨਾ ਮੰਗਣ ਵਾਲੇ ਕੰਗਾਲਾਂ ਨੂੰ ਵੀ ਖੁਵਾਉ। ਤਾਂ ਅਸੀਂ ਉਨ੍ਹਾਂ ਪਸ਼ੂਆਂ ਨੂੰ ਤੁਹਾਡੇ ਅਧਿਕਾਰ ਵਿਜ਼ ਦੇ ਦਿੱਤਾ ਹੈ, ਤਾਂ ਕਿ ਤੁਸੀਂ ਸ਼ੁਕਰ ਗੁਜ਼ਾਰ ਬਣੇ।
لَنْ يَنَالَ اللَّهَ لُحُومُهَا وَلَا دِمَاؤُهَا وَلَٰكِنْ يَنَالُهُ التَّقْوَىٰ مِنْكُمْ ۚ كَذَٰلِكَ سَخَّرَهَا لَكُمْ لِتُكَبِّرُوا اللَّهَ عَلَىٰ مَا هَدَاكُمْ ۗ وَبَشِّرِ الْمُحْسِنِينَ
ਅਤੇ ਅੱਲਾਹ ਨੂੰ ਨਾ ਉਨ੍ਹਾਂ ਦਾ ਮਾਸ ਪਹੁੰਚਦਾ ਹੈ, ਤੇ ਨਾ ਉਸ ਦਾ ਖੂਨ। ਸਗੋਂ ਅੱਲਾਹ ਨੂੰ ਤਾਂ ਸਿਰਫ਼ ਤੁਹਾਡਾ ਤਕਵਾ (ਅੱਲਾਹ ਵਿਚ ਸੱਚੀ ਭਾਵਨਾ) ਪਹੁੰਚਦਾ ਹੈ। ਇਸ ਤਰਾਂ ਅੱਲਾਹ ਨੇ ਉਨ੍ਹਾਂ ਨੂੰ ਤੁਹਾਡੇ ਵੱਸ ਵਿਚ ਕਰ ਦਿੱਤਾ ਹੈ। ਤਾਂ ਕਿ ਤੁਸੀਂ ਅੱਲਾਹ ਦੇ ਬਖਸ਼ੇ ਮਾਰਗ ਦਰਸ਼ਨ ਲਈ ਉਸ ਦੀ ਵਡਿਆਈ ਕਰੋਂ। ਅਤੇ ਨੇਕੀ ਕਰਨ ਵਾਲਿਆਂ ਨੂੰ ਖੁਸ਼ਖ਼ਬਰੀ ਦੇ ਦੇਵੋ।

Choose other languages: