Quran Apps in many lanuages:

Surah Al-Hajj Ayahs #40 Translated in Punjabi

وَالْبُدْنَ جَعَلْنَاهَا لَكُمْ مِنْ شَعَائِرِ اللَّهِ لَكُمْ فِيهَا خَيْرٌ ۖ فَاذْكُرُوا اسْمَ اللَّهِ عَلَيْهَا صَوَافَّ ۖ فَإِذَا وَجَبَتْ جُنُوبُهَا فَكُلُوا مِنْهَا وَأَطْعِمُوا الْقَانِعَ وَالْمُعْتَرَّ ۚ كَذَٰلِكَ سَخَّرْنَاهَا لَكُمْ لَعَلَّكُمْ تَشْكُرُونَ
ਅਤੇ ਕੁਰਬਾਨੀ ਦੇ ਊਠਾਂ ਨੂੰ ਅਸੀਂ ਤੁਹਾਡੇ ਲਈ ਅੱਲਾਹ ਦੀ ਹੋਂਦ ਦੀ ਨਿਸ਼ਾਨੀ ਬਣਇਆ ਹੈ। ਇਸ ਵਿਚ ਤੁਹਾਡੇ ਲਈ ਨੇਕੀ ਹੈ। ਇਸ ਲਈ ਉਨ੍ਹਾਂ ਨੂੰ ਖੜ੍ਹਾ ਕਰਕੇ ਉਨ੍ਹਾਂ ਉੱਪਰ ਅੱਲਾਹ ਦਾ ਨਾਮ ਲਵੋ। ਫਿਰ ਜਦੋਂ ਉਹ ਪਾਸੇ ਭਾਰ ਡਿੱਗ ਪੈਣ ਤਾਂ ਉਸ ਵਿਚੋਂ ਖਾਉ। ਮੰਗਣ ਵਾਲੇ ਅਤੇ ਨਾ ਮੰਗਣ ਵਾਲੇ ਕੰਗਾਲਾਂ ਨੂੰ ਵੀ ਖੁਵਾਉ। ਤਾਂ ਅਸੀਂ ਉਨ੍ਹਾਂ ਪਸ਼ੂਆਂ ਨੂੰ ਤੁਹਾਡੇ ਅਧਿਕਾਰ ਵਿਜ਼ ਦੇ ਦਿੱਤਾ ਹੈ, ਤਾਂ ਕਿ ਤੁਸੀਂ ਸ਼ੁਕਰ ਗੁਜ਼ਾਰ ਬਣੇ।
لَنْ يَنَالَ اللَّهَ لُحُومُهَا وَلَا دِمَاؤُهَا وَلَٰكِنْ يَنَالُهُ التَّقْوَىٰ مِنْكُمْ ۚ كَذَٰلِكَ سَخَّرَهَا لَكُمْ لِتُكَبِّرُوا اللَّهَ عَلَىٰ مَا هَدَاكُمْ ۗ وَبَشِّرِ الْمُحْسِنِينَ
ਅਤੇ ਅੱਲਾਹ ਨੂੰ ਨਾ ਉਨ੍ਹਾਂ ਦਾ ਮਾਸ ਪਹੁੰਚਦਾ ਹੈ, ਤੇ ਨਾ ਉਸ ਦਾ ਖੂਨ। ਸਗੋਂ ਅੱਲਾਹ ਨੂੰ ਤਾਂ ਸਿਰਫ਼ ਤੁਹਾਡਾ ਤਕਵਾ (ਅੱਲਾਹ ਵਿਚ ਸੱਚੀ ਭਾਵਨਾ) ਪਹੁੰਚਦਾ ਹੈ। ਇਸ ਤਰਾਂ ਅੱਲਾਹ ਨੇ ਉਨ੍ਹਾਂ ਨੂੰ ਤੁਹਾਡੇ ਵੱਸ ਵਿਚ ਕਰ ਦਿੱਤਾ ਹੈ। ਤਾਂ ਕਿ ਤੁਸੀਂ ਅੱਲਾਹ ਦੇ ਬਖਸ਼ੇ ਮਾਰਗ ਦਰਸ਼ਨ ਲਈ ਉਸ ਦੀ ਵਡਿਆਈ ਕਰੋਂ। ਅਤੇ ਨੇਕੀ ਕਰਨ ਵਾਲਿਆਂ ਨੂੰ ਖੁਸ਼ਖ਼ਬਰੀ ਦੇ ਦੇਵੋ।
إِنَّ اللَّهَ يُدَافِعُ عَنِ الَّذِينَ آمَنُوا ۗ إِنَّ اللَّهَ لَا يُحِبُّ كُلَّ خَوَّانٍ كَفُورٍ
ਬੇਸ਼ੱਕ ਅੱਲਾਹ ਉਨ੍ਹਾਂ ਲੋਕਾਂ ਨੂੰ ਬਚਾਉਂਦਾ ਹੈ, ਜਿਹੜੇ ਈਮਾਨ ਲਿਆਏ। ਬੇਸ਼ੱਕ ਅੱਲਾਹ ਵਿਸ਼ਵਾਸ਼ਘਾਤੀ ਅਤੇ ਨਾ ਸ਼ੁਕਰੇ ਲੋਕਾਂ ਨੂੰ ਪਸੰਦ ਨਹੀਂ ਕਰਦਾ।
أُذِنَ لِلَّذِينَ يُقَاتَلُونَ بِأَنَّهُمْ ظُلِمُوا ۚ وَإِنَّ اللَّهَ عَلَىٰ نَصْرِهِمْ لَقَدِيرٌ
ਉਨ੍ਹਾਂ ਲੋਕਾਂ ਨੂੰ ਆਗਿਆ ਦੇ ਦਿੱਤੀ ਗਈ ਹੈ ਜਿਨ੍ਹਾਂ ਨਾਲ ਲੜਾਈ ਕੀਤੀ ਜਾ ਰਹੀ ਹੈ, ਇਸ ਲਈ ਕਿ ਉਨ੍ਹਾਂ ਉੱਪਰ ਜ਼ੁਲਮ ਕੀਤਾ ਗਿਆ ਹੈ। ਬੇਸ਼ੱਕ ਅੱਲਾਹ ਉਨ੍ਹਾਂ ਦੀ ਮਦਦ ਦੀ ਸਮਰੱਥਾ ਰੱਖਦਾ ਹੈ।
الَّذِينَ أُخْرِجُوا مِنْ دِيَارِهِمْ بِغَيْرِ حَقٍّ إِلَّا أَنْ يَقُولُوا رَبُّنَا اللَّهُ ۗ وَلَوْلَا دَفْعُ اللَّهِ النَّاسَ بَعْضَهُمْ بِبَعْضٍ لَهُدِّمَتْ صَوَامِعُ وَبِيَعٌ وَصَلَوَاتٌ وَمَسَاجِدُ يُذْكَرُ فِيهَا اسْمُ اللَّهِ كَثِيرًا ۗ وَلَيَنْصُرَنَّ اللَّهُ مَنْ يَنْصُرُهُ ۗ إِنَّ اللَّهَ لَقَوِيٌّ عَزِيزٌ
ਉਹ ਲੋਕ ਜਿਹੜੇ ਆਪਣੇ ਘਰਾਂ ਤੋਂ ਸ਼ਿਨਾ ਕਿਸੇ ਕਾਰਨ ਕੱਢੇ ਗਏ, ਜਾਂ ਸਿਰਫ਼ ਇਸ ਲਈ ਕਿ ਉਹ ਆਖਦੇ ਹਨ ਕਿ ਸਾਡਾ ਰੱਬ ਅੱਲਾਹ ਹੈ। ਅਤੇ ਜੇਕਰ ਅੱਲਾਹ ਲੋਕਾਂ ਨੂੰ ਇੱਕ ਦੂਜੇ ਦੇ ਰਾਹੀਂ ਨਾ ਹਟਾਵੇ ਤਾਂ ਖਾਨਗਾਹਾਂ, ਗਿਰਜੇ, ਇਬਾਦਤ ਘਰ ਅਤੇ ਮਸਜਿਦਾਂ ਜਿਨ੍ਹਾਂ ਵਿਚ ਅੱਲਾਹ ਦਾ ਨਾਮ ਵੱਧ ਤੋਂ ਵੱਧ ਲਿਆ ਜਾਂਦਾ ਹੈ, ਢਾਹ ਦਿੱਤੇ ਜਾਂਦੇ। ਅਤੇ ਅੱਲਾਹ ਜ਼ਰੂਰ ਉਨ੍ਹਾਂ ਦੀ ਮਦਦ ਕਰੇਗਾ ਜਿਹੜੇ ਅੱਲਾਹ ਦੀ ਮਦਦ ਕਰਦੇ ਹਨ (ਭਾਵ ਉਸ ਦੇ ਦੱਸੇ ਰਾਹ ਤੇ ਚਲਦੇ ਹਨ)। ਬੇਸ਼ੱਕ ਅੱਲਾਹ ਬੜਾ ਤਾਕਤਵਰ ਅਤੇ ਪ੍ਰਭਾਵਸ਼ਾਲੀ ਹੈ।

Choose other languages: