Quran Apps in many lanuages:

Surah Al-Hajj Ayahs #34 Translated in Punjabi

ذَٰلِكَ وَمَنْ يُعَظِّمْ حُرُمَاتِ اللَّهِ فَهُوَ خَيْرٌ لَهُ عِنْدَ رَبِّهِ ۗ وَأُحِلَّتْ لَكُمُ الْأَنْعَامُ إِلَّا مَا يُتْلَىٰ عَلَيْكُمْ ۖ فَاجْتَنِبُوا الرِّجْسَ مِنَ الْأَوْثَانِ وَاجْتَنِبُوا قَوْلَ الزُّورِ
ਇਹ ਗੱਲ ਹੋ ਚੁੱਕੀ ਅਤੇ ਜਿਹੜਾ ਬੰਦਾ ਅੱਲਾਹ ਦੀ ਨਿਰਧਾਰਿਤ ਕੀਤੀ ਹੋਈ ਮਰਿਆਦਾ ਦਾ ਸਨਮਾਣ ਕਰੇਗਾ ਤਾਂ ਉਸ ਦਾ ਰੱਬ ਉਸ ਨੂੰ ਪਸੰਦ ਕਰੇਗਾ। ਉਹ ਆਪਣੇ ਪੱਖ ਵਿਚ ਉਸ ਦੇ ਰੱਬ ਦੇ ਨਜ਼ਦੀਕ ਉਤਮ ਹੈ ਅਤੇ ਤੁਹਾਡੇ ਲਈ ਪਸ਼ੂ ਜਾਇਜ਼ ਕਰ ਦਿੱਤੇ ਗਏ ਹਨ, ਬਿਨਾ ਉਨ੍ਹਾਂ ਦੇ ਜਿਹੜੇ ਤੁਹਾਨੂੰ ਪੜ੍ਹ ਕੇ ਸੁਣਾਏ ਜਾ ਚੁੱਕੇ ਹਨ। ਤਾਂ ਤੁਸੀਂ ਮੂਰਤੀਆਂ ਦੀ ਗੰਦਗੀ ਅਤੇ ਝੂਠੀਆਂ ਗੱਲਾਂ ਤੋਂ ਬਚੋ
حُنَفَاءَ لِلَّهِ غَيْرَ مُشْرِكِينَ بِهِ ۚ وَمَنْ يُشْرِكْ بِاللَّهِ فَكَأَنَّمَا خَرَّ مِنَ السَّمَاءِ فَتَخْطَفُهُ الطَّيْرُ أَوْ تَهْوِي بِهِ الرِّيحُ فِي مَكَانٍ سَحِيقٍ
ਅੱਲਾਹ ਵੱਲ ਇਕਾਗਰ ਚਿੱਤ ਹੋ ਕੇ ਰਹੋ, ਉਸ ਦੇ ਬਰਾਬਰ ਸ਼ਰੀਕ ਨਾ ਠਹਿਰਾਉ ਅਤੇ ਜਿਹੜਾ ਬੰਦਾ ਅੱਲਾਹ ਦਾ ਸ਼ਰੀਕ ਮੰਨਦਾ ਹੈ, ਤਾਂ ਸਮਝੋ ਉਹ ਅਸਮਾਨ ਤੋਂ ਥੱਲੇ ਡਿੱਗ ਪਿਆ। ਫਿਰ ਪੰਛੀ ਉਸ ਨੂੰ ਝਪੱਟਾ ਮਾਰ ਕੇ ਲੈ ਜਾਣ ਜਾਂ ਹਵਾ ਉੱਸ ਨੂੰ ਦੂਰ ਕਿਸੇ ਸਥਾਨ ਤੋ ਸੁੱਟ ਦੇਵੇ।
ذَٰلِكَ وَمَنْ يُعَظِّمْ شَعَائِرَ اللَّهِ فَإِنَّهَا مِنْ تَقْوَى الْقُلُوبِ
ਇਹ ਗੱਲ ਹੋਂ ਚੁੱਕੀ ਜਿਹੜਾ ਬੰਦਾ ਅੱਲਾਹ ਦੇ ਹੁਕਮਾਂ ਦਾ ਪੂਰਾ ਧਿਆਨ ਰੱਖੋਗਾ, ਤਾਂ ਇਹ ਦਿਲਾਂ ਦੇ ਸੰਜਮੀ ਹੋਣ ਦੀ ਗੱਲ ਹੈ।
لَكُمْ فِيهَا مَنَافِعُ إِلَىٰ أَجَلٍ مُسَمًّى ثُمَّ مَحِلُّهَا إِلَى الْبَيْتِ الْعَتِيقِ
ਤੁਹਾਨੂੰ ਇਨ੍ਹਾਂ ਤੋਂ ਇੱਕ ਨਿਸ਼ਚਿਤ ਸਮੇ ਤੱਕ ਲਾਭ ਉਠਾਉਣਾ ਹੈ। ਫਿਰ ਇਨ੍ਹਾਂ ਨੂੰ ਕੁਰਬਾਨੀ ਲਈ ਪ੍ਰਾਚੀਨ ਘਰ ਵੱਲ ਲੈ ਜਾਣਾ ਹੈ।
وَلِكُلِّ أُمَّةٍ جَعَلْنَا مَنْسَكًا لِيَذْكُرُوا اسْمَ اللَّهِ عَلَىٰ مَا رَزَقَهُمْ مِنْ بَهِيمَةِ الْأَنْعَامِ ۗ فَإِلَٰهُكُمْ إِلَٰهٌ وَاحِدٌ فَلَهُ أَسْلِمُوا ۗ وَبَشِّرِ الْمُخْبِتِينَ
ਅਤੇ ਅਸੀਂ ਹਰੇਕ (ਉੱਮਤ) ਸੰਪਰਦਾ ਦੇ ਲਈ ਕੁਰਬਾਨੀ ਕਰਨਾ ਜ਼ਰੂਰੀ ਕੀਤਾ ਹੈ। ਤਾਂ ਕਿ ਉਹ ਉਨ੍ਹਾਂ ਪਸ਼ੂਆਂ ਤੇ ਅੱਲਾਹ ਦਾ ਨਾਮ ਲੈਣ ਜਿਹੜੇ ਉਸਨੇ ਉਨ੍ਹਾਂ ਨੂੰ ਪ੍ਰਦਾਨ ਕੀਤੇ। ਤੁਹਾਡਾ ਪੂਜਣ ਯੋਗ ਬਸ ਇੱਕ ਹੀ ਹੈ। ਤਾਂ ਤੁਸੀਂ ਉਸ ਦੇ ਹੀ ਹੋ ਕੇ ਰਹੋਂ ਅਤੇ ਨਿਮਰਤਾ ਧਾਰਨ ਕਰਨ ਵਾਲਿਆਂ ਨੂੰ ਖੁਸ਼ਖਬਰੀ ਦੇਵੋ।

Choose other languages: