Quran Apps in many lanuages:

Surah Al-Baqara Ayahs #101 Translated in Punjabi

قُلْ مَنْ كَانَ عَدُوًّا لِجِبْرِيلَ فَإِنَّهُ نَزَّلَهُ عَلَىٰ قَلْبِكَ بِإِذْنِ اللَّهِ مُصَدِّقًا لِمَا بَيْنَ يَدَيْهِ وَهُدًى وَبُشْرَىٰ لِلْمُؤْمِنِينَ
ਆਖੋ ਕਿ ਜੋ ਕੋਈ ਜਿਬਰਾਈਲ (ਰੱਬ ਦਾ ਕਲਾਮ ਪੈਗ਼ੰਬਰ ਤੱਕ ਲਿਆਉਣ ਵਾਲਾ ਫ਼ਰਸ਼ਿਤਾ) ਦਾ ਵਿਰੋਧੀ ਹੈ, ਤਾਂ ਉਸ ਨੇ ਇਸ ਬਾਣੀ ਨੂੰ ਤੁਹਾਡੇ ਦਿਲਾਂ ਵਿਚ ਅੱਲਾਹ ਦੇ ਹੁਕਮ ਨਾਲ ਉਤਾਰਿਆ ਹੈ, ਉਹ ਉਸ ਦੀ ਪੁਸ਼ਟੀ ਕਰਨ ਵਾਲਾ ਹੈ, ਜੋ ਉਸ ਦੇ ਅੱਗੇ ਹੈ ਅਤੇ ਉਹ ਈਮਾਨ ਵਾਲਿਆਂ ਲਈ ਨਸੀਹਤ ਅਤੇ ਖ਼ੁਸ਼ਖਬਰੀ ਹੈ।
مَنْ كَانَ عَدُوًّا لِلَّهِ وَمَلَائِكَتِهِ وَرُسُلِهِ وَجِبْرِيلَ وَمِيكَالَ فَإِنَّ اللَّهَ عَدُوٌّ لِلْكَافِرِينَ
ਜਿਹੜਾ ਕੋਈ ਅੱਲਾਹ ਦੇ ਫ਼ਰਿਸ਼ਤਿਆਂ ਦਾ ਅਤੇ ਉਸ ਦੇ ਰਸੂਲਾਂ (ਸੰਦੇਸ਼ ਵਾਹਕ) ਅਤੇ ਜਿਬਰਾਇਲ ਅਤੇ ਮੀਕਾਇਲ (ਇੱਕ ਫ਼ਰਿਸ਼ਤਾ) ਦਾ ਵੈਰੀ ਹੋਵੇ ਤਾਂ ਅੱਲਾਹ ਅਜਿਹੇ ਅਵੱਗਾਕਾਰੀਆਂ ਦਾ ਦੁਸ਼ਮਣ ਹੈ।
وَلَقَدْ أَنْزَلْنَا إِلَيْكَ آيَاتٍ بَيِّنَاتٍ ۖ وَمَا يَكْفُرُ بِهَا إِلَّا الْفَاسِقُونَ
ਅਤੇ ਅਸੀਂ ਤੁਹਾਡੇ ਉੱਪਰ ਸਪੱਸ਼ਟ ਨਿਸ਼ਾਨੀਆਂ ਉਤਾਰੀਆਂ ਅਤੇ ਕੋਈ ਉਨ੍ਹਾਂ ਨੂੰ ਨਹੀਂ ਝੁਠਲਾਉਂਦਾ, ਪਰ ਉਹ ਹੀ ਲੋਕ ਜਿਹੜੇ ਹੱਦ ਤੋਂ ਨਿੱਕਲ ਜਾਣ ਵਾਲੇ ਹਨ
أَوَكُلَّمَا عَاهَدُوا عَهْدًا نَبَذَهُ فَرِيقٌ مِنْهُمْ ۚ بَلْ أَكْثَرُهُمْ لَا يُؤْمِنُونَ
ਜਦੋਂ ਵੀ ਉਹ ਕੋਈ ਵਚਨ ਦੇਣਗੇ ਤਾਂ ਉਨ੍ਹਾਂ ਦਾ ਇੱਕ ਵਰਗ ਉਸ ਨੂੰ ਤੋੜ ਸੁਟੇਗਾ। ਸਗੋਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਈਮਾਨ ਨਹੀਂ’ ਰੱਖਦੇ
وَلَمَّا جَاءَهُمْ رَسُولٌ مِنْ عِنْدِ اللَّهِ مُصَدِّقٌ لِمَا مَعَهُمْ نَبَذَ فَرِيقٌ مِنَ الَّذِينَ أُوتُوا الْكِتَابَ كِتَابَ اللَّهِ وَرَاءَ ظُهُورِهِمْ كَأَنَّهُمْ لَا يَعْلَمُونَ
ਅਤੇ ਜਦੋਂ’ ਉਨ੍ਹਾਂ ਦੇ ਪਾਸ ਅੱਲਾਹ ਵੱਲੋਂ ਇੱਕ ਰਸੂਲ ਆਇਆ, ਜੋ ਉਸ ਚੀਜ਼ ਦੀ ਪੁਸ਼ਟੀ ਕਰਨ ਵਾਲਾ ਸੀ; ਜੋ ਉਨ੍ਹਾਂ ਦੇ ਕੋਲ ਹੈ ਤਾਂ ਉਨ੍ਹਾਂ ਲੋਕਾਂ ਨੇ ਅੱਲਾਹ ਦੀ ਕਿਤਾਸ਼ ਨੂੰ ਜਿਨ੍ਹਾਂ ਨੂੰ ਇਹ ਕਿਤਾਬ ਦਿੱਤੀ ਗਈ ਸੀ, ਇਸ ਤਰ੍ਹਾਂ ਪਿੱਠ ਪਿੱਛੇ ਸੁੱਟ ਦਿੱਤਾ, ਜਿਵੇਂ ਉਹ ਇਸ ਨੂੰ ਜਾਣਦੇ ਹੀ ਨਹੀਂ।

Choose other languages: