Quran Apps in many lanuages:

Surah Al-Baqara Ayahs #99 Translated in Punjabi

وَلَنْ يَتَمَنَّوْهُ أَبَدًا بِمَا قَدَّمَتْ أَيْدِيهِمْ ۗ وَاللَّهُ عَلِيمٌ بِالظَّالِمِينَ
ਪਰ ਉਨ੍ਹਾਂ ਕਰਮਾਂ ਕਾਰਨ ਕਦੇ ਵੀ ਇਸ ਦੀ ਕਾਮਨਾ ਨਹੀਂ ਕਰਨਗੇ, ਜਿਹੜੇ ਕਰਮ ਉਹ ਆਪਣੇ ਅੱਗੇ ਭੇਜ ਚੁੱਕੇ ਹਨ। ਅਤੇ ਅੱਲਾਹ ਜ਼ੁਲਮ ਕਰਨ ਵਾਲਿਆਂ ਨੂੰ ਭਲੀ-ਭਾਂਤ ਜਾਣਦਾ ਹੈ।
وَلَتَجِدَنَّهُمْ أَحْرَصَ النَّاسِ عَلَىٰ حَيَاةٍ وَمِنَ الَّذِينَ أَشْرَكُوا ۚ يَوَدُّ أَحَدُهُمْ لَوْ يُعَمَّرُ أَلْفَ سَنَةٍ وَمَا هُوَ بِمُزَحْزِحِهِ مِنَ الْعَذَابِ أَنْ يُعَمَّرَ ۗ وَاللَّهُ بَصِيرٌ بِمَا يَعْمَلُونَ
ਅਤੇ ਤੁਸੀਂ ਉਨ੍ਹਾਂ ਨੂੰ ਜੀਵਨ ਦੇ ਸਭ ਤੋਂ ਵੱਧ ਲੋਭੀ ਪਾਉਗੇ, ਉਨ੍ਹਾਂ ਲੋਕਾਂ ਤੋਂ ਵੀ ਜ਼ਿਆਦਾ, ਜੋ ਸ਼ਿਕਾਰ ਕਰਨ ਵਾਲੇ ਹਨ। ਉਨ੍ਹਾਂ ਵਿਚੋਂ ਹਰੇਕ ਇਹ ਚਾਹੁੰਦਾ ਹੈ ਕਿ ਉਹ ਹਜ਼ਾਰ ਸਾਲ ਦੀ ਉਮਰ ਪਾਵੇ, ਹਾਲਾਂਕਿ ਇਨ੍ਹਾਂ ਜਿਉਣਾ ਵੀ ਉਨ੍ਹਾਂ ਨੂੰ ਅਜ਼ਾਸ਼ ਤੋਂ ਨਹੀਂ ਬਚਾ ਸਕਦਾ। ਅਤੇ ਅੱਲਾਹ ਦੇਖਦਾ ਹੈ ਜੋ ਕੁਝ ਉਹ ਕਰ ਰਹੇ ਹਨ।
قُلْ مَنْ كَانَ عَدُوًّا لِجِبْرِيلَ فَإِنَّهُ نَزَّلَهُ عَلَىٰ قَلْبِكَ بِإِذْنِ اللَّهِ مُصَدِّقًا لِمَا بَيْنَ يَدَيْهِ وَهُدًى وَبُشْرَىٰ لِلْمُؤْمِنِينَ
ਆਖੋ ਕਿ ਜੋ ਕੋਈ ਜਿਬਰਾਈਲ (ਰੱਬ ਦਾ ਕਲਾਮ ਪੈਗ਼ੰਬਰ ਤੱਕ ਲਿਆਉਣ ਵਾਲਾ ਫ਼ਰਸ਼ਿਤਾ) ਦਾ ਵਿਰੋਧੀ ਹੈ, ਤਾਂ ਉਸ ਨੇ ਇਸ ਬਾਣੀ ਨੂੰ ਤੁਹਾਡੇ ਦਿਲਾਂ ਵਿਚ ਅੱਲਾਹ ਦੇ ਹੁਕਮ ਨਾਲ ਉਤਾਰਿਆ ਹੈ, ਉਹ ਉਸ ਦੀ ਪੁਸ਼ਟੀ ਕਰਨ ਵਾਲਾ ਹੈ, ਜੋ ਉਸ ਦੇ ਅੱਗੇ ਹੈ ਅਤੇ ਉਹ ਈਮਾਨ ਵਾਲਿਆਂ ਲਈ ਨਸੀਹਤ ਅਤੇ ਖ਼ੁਸ਼ਖਬਰੀ ਹੈ।
مَنْ كَانَ عَدُوًّا لِلَّهِ وَمَلَائِكَتِهِ وَرُسُلِهِ وَجِبْرِيلَ وَمِيكَالَ فَإِنَّ اللَّهَ عَدُوٌّ لِلْكَافِرِينَ
ਜਿਹੜਾ ਕੋਈ ਅੱਲਾਹ ਦੇ ਫ਼ਰਿਸ਼ਤਿਆਂ ਦਾ ਅਤੇ ਉਸ ਦੇ ਰਸੂਲਾਂ (ਸੰਦੇਸ਼ ਵਾਹਕ) ਅਤੇ ਜਿਬਰਾਇਲ ਅਤੇ ਮੀਕਾਇਲ (ਇੱਕ ਫ਼ਰਿਸ਼ਤਾ) ਦਾ ਵੈਰੀ ਹੋਵੇ ਤਾਂ ਅੱਲਾਹ ਅਜਿਹੇ ਅਵੱਗਾਕਾਰੀਆਂ ਦਾ ਦੁਸ਼ਮਣ ਹੈ।
وَلَقَدْ أَنْزَلْنَا إِلَيْكَ آيَاتٍ بَيِّنَاتٍ ۖ وَمَا يَكْفُرُ بِهَا إِلَّا الْفَاسِقُونَ
ਅਤੇ ਅਸੀਂ ਤੁਹਾਡੇ ਉੱਪਰ ਸਪੱਸ਼ਟ ਨਿਸ਼ਾਨੀਆਂ ਉਤਾਰੀਆਂ ਅਤੇ ਕੋਈ ਉਨ੍ਹਾਂ ਨੂੰ ਨਹੀਂ ਝੁਠਲਾਉਂਦਾ, ਪਰ ਉਹ ਹੀ ਲੋਕ ਜਿਹੜੇ ਹੱਦ ਤੋਂ ਨਿੱਕਲ ਜਾਣ ਵਾਲੇ ਹਨ

Choose other languages: