Quran Apps in many lanuages:

Surah Al-Baqara Ayahs #77 Translated in Punjabi

فَقُلْنَا اضْرِبُوهُ بِبَعْضِهَا ۚ كَذَٰلِكَ يُحْيِي اللَّهُ الْمَوْتَىٰ وَيُرِيكُمْ آيَاتِهِ لَعَلَّكُمْ تَعْقِلُونَ
ਤਾਂ ਅਸੀਂ ਰੁਕਮ ਦਿੱਤਾ ਕਿ ਉਸ ਮੁਰਦੇ (ਦੀ ਲਾਸ਼) ਤੇ, ਇਸ ਗਾਂ ਦਾ ਇੱਕ ਟੁਕੜਾ ਮਾਰੋ। ਇਸੇ ਤਰ੍ਹਾਂ ਅੱਲਾਹ ਮੁਰਦਿਆਂ ਨੂੰ ਜੀਉਂਦੇ ਕਰਦਾ ਹੈ ਅਤੇ ਉਹ ਤੁਹਾਨੂੰ ਅਪਣੀਆਂ ਨਿਸ਼ਾਨੀਆਂ ਦਿਖਾਉਦਾ ਹੈ, ਤਾਂ ਕਿ ਤੁਸੀਂ ਸਮਝ ਸਕੋਂ।
ثُمَّ قَسَتْ قُلُوبُكُمْ مِنْ بَعْدِ ذَٰلِكَ فَهِيَ كَالْحِجَارَةِ أَوْ أَشَدُّ قَسْوَةً ۚ وَإِنَّ مِنَ الْحِجَارَةِ لَمَا يَتَفَجَّرُ مِنْهُ الْأَنْهَارُ ۚ وَإِنَّ مِنْهَا لَمَا يَشَّقَّقُ فَيَخْرُجُ مِنْهُ الْمَاءُ ۚ وَإِنَّ مِنْهَا لَمَا يَهْبِطُ مِنْ خَشْيَةِ اللَّهِ ۗ وَمَا اللَّهُ بِغَافِلٍ عَمَّا تَعْمَلُونَ
ਫਿਰ ਇਸ ਤੋਂ ਬਾਅਦ ਤੁਹਾਡੇ ਦਿਲ ਸਖ਼ਤ ਹੋਂ ਗਏ। ਅਖ਼ੀਰ ਉਹ ਪੱਥਰ ਵਰਗੇ ਹੋ ਗਏ ਜਾਂ ਉਸ ਤੋਂ ਵੀ ਜ਼ਿਆਦਾ ਸਖ਼ਤ। ਪੱਥਰਾਂ ਵਿਚ ਕੁਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਚੋਂ ਨਹਿਰਾਂ ਫੁੱਟ ਨਿਕਲਦੀਆਂ ਹਨ, ਕੂਝ ਪੱਥਰ ਪਾਟ ਜਾਂਦੇ ਹਨ ਅਤੇ ਉਨ੍ਹਾਂ ਵਿਚੋਂ ਪਾਣੀ ਨਿਕਲ ਆਉਂਦਾ ਹੈ ਅਤੇ ਕੁਝ ਪੱਥਰ ਅਜਿਹੇ ਵੀ ਹੁੰਦੇ ਹਨ ਜਿਹੜੇ ਅੱਲਾਹ ਦੇ ਡਰ ਨਾਲ ਡਿੱਗ ਪੈਂਦੇ ਹਨ। ਅਤੇ ਅੱਲਾਹ ਉਸ ਤੋਂ ਅਨਜਾਣ ਨਹੀਂ ਹੈ ਜੋ ਕੁਝ ਤੁਸੀਂ ਕਰਦੇ ਹੋ।
أَفَتَطْمَعُونَ أَنْ يُؤْمِنُوا لَكُمْ وَقَدْ كَانَ فَرِيقٌ مِنْهُمْ يَسْمَعُونَ كَلَامَ اللَّهِ ثُمَّ يُحَرِّفُونَهُ مِنْ بَعْدِ مَا عَقَلُوهُ وَهُمْ يَعْلَمُونَ
ਕੀ ਤੁਸੀ ਇਹ ਉਮੀਦ ਰਖਦੇ ਹੋ ਕਿ ਇਹ ਯਹੂਦੀ ਤੁਹਾਡੇ ਕਹਿਣ ਤੇ ਈਮਾਨ ਲੈ ਆਉਣਗੇ। ਹਾਲਾਂ ਕਿ ਉਨ੍ਹਾਂ ਵਿਚੋਂ ਕੁਝ ਲੋਕ ਅਜਿਹੇ ਹਨ ਜਿਹੜੇ ਉਸ ਅੱਲਾਹ ਦੀ ਬਾਣੀ ਨੂੰ ਸੁਣਦੇ ਸਨ ਅਤੇ ਸਮਝਣ ਤੋਂ ਬਾਅਦ ਫਿਰ ਉਸ ਨੂੰ ਬਦਲ ਦਿੰਦੇ ਸਨ ਅਤੇ ਉਹ ਜਾਣਦੇ ਹਨ।
وَإِذَا لَقُوا الَّذِينَ آمَنُوا قَالُوا آمَنَّا وَإِذَا خَلَا بَعْضُهُمْ إِلَىٰ بَعْضٍ قَالُوا أَتُحَدِّثُونَهُمْ بِمَا فَتَحَ اللَّهُ عَلَيْكُمْ لِيُحَاجُّوكُمْ بِهِ عِنْدَ رَبِّكُمْ ۚ أَفَلَا تَعْقِلُونَ
ਜਦ ਉਹ ਈਮਾਨ ਵਾਲਿਆਂ ਨੂੰ ਮਿਲਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲੈ ਆਏ ਹਾਂ। ਅਤੇ ਜਦੋਂ ਉਹ ਆਪਸ ਵਿਚ ਇੱਕ ਦੂਸਰੇ ਨੂੰ ਮਿਲਦੇ ਹਨ ਤਾਂ ਆਖਦੇ ਹਨ-ਕੀ ਤੁਸੀਂ’ ਉਨ੍ਹਾਂ ਨੂੰ ਉਹ ਗੱਲਾਂ ਵਸਦੇ ਹੋ, ਜਿਹੜੀਆਂ ਅੱਲਾਹ ਨੇ ਤੁਹਾਡੇ ਪਾਸ ਖੌਲ੍ਹੀਆਂ ਹਨ। ਉਹ ਤੁਹਾਡੇ ਵਿਰੁੱਧ, ਤੁਹਾਡੇ ਰੱਬ ਦੇ ਕੋਲ ਤੁਹਾਡੇ ਤੇ ਚੋਸ਼ ਲਾਉਣ। ਕੀ ਤੁਸੀਂ ਸਮਝਦੇ ਨਹੀਂ
أَوَلَا يَعْلَمُونَ أَنَّ اللَّهَ يَعْلَمُ مَا يُسِرُّونَ وَمَا يُعْلِنُونَ
ਕੀ ਉਹ ਨਹੀਂ ਜਾਣਦੇ ਕਿ ਅੱਲਾਹ ਨੂੰ ਪਤਾ ਹੈ, ਜੋ ਕੁਝ ਉਹ ਛਿਪਾਉਦੇ ਹਨ ਅਤੇ ਜੋ ਕੁਝ ਉਹ ਪ੍ਰਗਟ ਕਰਦੇ ਹਨ।

Choose other languages: