Quran Apps in many lanuages:

Surah Al-Baqara Ayahs #79 Translated in Punjabi

أَفَتَطْمَعُونَ أَنْ يُؤْمِنُوا لَكُمْ وَقَدْ كَانَ فَرِيقٌ مِنْهُمْ يَسْمَعُونَ كَلَامَ اللَّهِ ثُمَّ يُحَرِّفُونَهُ مِنْ بَعْدِ مَا عَقَلُوهُ وَهُمْ يَعْلَمُونَ
ਕੀ ਤੁਸੀ ਇਹ ਉਮੀਦ ਰਖਦੇ ਹੋ ਕਿ ਇਹ ਯਹੂਦੀ ਤੁਹਾਡੇ ਕਹਿਣ ਤੇ ਈਮਾਨ ਲੈ ਆਉਣਗੇ। ਹਾਲਾਂ ਕਿ ਉਨ੍ਹਾਂ ਵਿਚੋਂ ਕੁਝ ਲੋਕ ਅਜਿਹੇ ਹਨ ਜਿਹੜੇ ਉਸ ਅੱਲਾਹ ਦੀ ਬਾਣੀ ਨੂੰ ਸੁਣਦੇ ਸਨ ਅਤੇ ਸਮਝਣ ਤੋਂ ਬਾਅਦ ਫਿਰ ਉਸ ਨੂੰ ਬਦਲ ਦਿੰਦੇ ਸਨ ਅਤੇ ਉਹ ਜਾਣਦੇ ਹਨ।
وَإِذَا لَقُوا الَّذِينَ آمَنُوا قَالُوا آمَنَّا وَإِذَا خَلَا بَعْضُهُمْ إِلَىٰ بَعْضٍ قَالُوا أَتُحَدِّثُونَهُمْ بِمَا فَتَحَ اللَّهُ عَلَيْكُمْ لِيُحَاجُّوكُمْ بِهِ عِنْدَ رَبِّكُمْ ۚ أَفَلَا تَعْقِلُونَ
ਜਦ ਉਹ ਈਮਾਨ ਵਾਲਿਆਂ ਨੂੰ ਮਿਲਦੇ ਹਨ ਤਾਂ ਕਹਿੰਦੇ ਹਨ ਕਿ ਅਸੀਂ ਈਮਾਨ ਲੈ ਆਏ ਹਾਂ। ਅਤੇ ਜਦੋਂ ਉਹ ਆਪਸ ਵਿਚ ਇੱਕ ਦੂਸਰੇ ਨੂੰ ਮਿਲਦੇ ਹਨ ਤਾਂ ਆਖਦੇ ਹਨ-ਕੀ ਤੁਸੀਂ’ ਉਨ੍ਹਾਂ ਨੂੰ ਉਹ ਗੱਲਾਂ ਵਸਦੇ ਹੋ, ਜਿਹੜੀਆਂ ਅੱਲਾਹ ਨੇ ਤੁਹਾਡੇ ਪਾਸ ਖੌਲ੍ਹੀਆਂ ਹਨ। ਉਹ ਤੁਹਾਡੇ ਵਿਰੁੱਧ, ਤੁਹਾਡੇ ਰੱਬ ਦੇ ਕੋਲ ਤੁਹਾਡੇ ਤੇ ਚੋਸ਼ ਲਾਉਣ। ਕੀ ਤੁਸੀਂ ਸਮਝਦੇ ਨਹੀਂ
أَوَلَا يَعْلَمُونَ أَنَّ اللَّهَ يَعْلَمُ مَا يُسِرُّونَ وَمَا يُعْلِنُونَ
ਕੀ ਉਹ ਨਹੀਂ ਜਾਣਦੇ ਕਿ ਅੱਲਾਹ ਨੂੰ ਪਤਾ ਹੈ, ਜੋ ਕੁਝ ਉਹ ਛਿਪਾਉਦੇ ਹਨ ਅਤੇ ਜੋ ਕੁਝ ਉਹ ਪ੍ਰਗਟ ਕਰਦੇ ਹਨ।
وَمِنْهُمْ أُمِّيُّونَ لَا يَعْلَمُونَ الْكِتَابَ إِلَّا أَمَانِيَّ وَإِنْ هُمْ إِلَّا يَظُنُّونَ
ਅਤੇ ਉਨ੍ਹਾਂ ਵਿਚ ਅਨਪੜ੍ਹ ਹਨ ਜੋ ਕਿਤਾਬ ਨੂੰ ਨਹੀਂ ਜਾਣਦੇ ਪਰ ਇੱਛਾਵਾਂ ਵਿਚ ਉਨ੍ਹਾਂ ਦੇ ਕੋਲ ਕਲਪਨਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ।
فَوَيْلٌ لِلَّذِينَ يَكْتُبُونَ الْكِتَابَ بِأَيْدِيهِمْ ثُمَّ يَقُولُونَ هَٰذَا مِنْ عِنْدِ اللَّهِ لِيَشْتَرُوا بِهِ ثَمَنًا قَلِيلًا ۖ فَوَيْلٌ لَهُمْ مِمَّا كَتَبَتْ أَيْدِيهِمْ وَوَيْلٌ لَهُمْ مِمَّا يَكْسِبُونَ
ਅੰਤ ਵਿਨਾਸ਼ ਹੈ ਉਨਾਂ ਲੋਕਾਂ ਦੇ ਲਈ ਜੋ ਆਪਣੇ ਹੱਥ ਨਾਲ ਕਿਤਾਬ ਲਿਖਦੇ ਹਨ ਫਿਰ ਕਹਿੰਦੇ ਹਨ ਕਿ ਇਹ ਅਲਾਹ ਵੱਲੋਂ ਹੈ ਤਾਂ ਕਿ ਉਸ ਦੇ ਰਾਹੀਂ ਉਹ ਥੋੜ੍ਹਾ ਜਿਹਾ ਧਨ ਪ੍ਰਾਪਤ ਕਰ ਲੈਣ। ਅੰਤ ਵਿਨਾਸ਼ ਹੈ ਉਸ ਚੀਜ਼ ਦੇ ਕਾਰਨ ਜੋ ਇਨ੍ਹਾਂ ਦੇ ਹੱਥਾਂ ਨੇ ਲਿਖੀ ਅਤੇ ਉਨਾਂ ਲਈ ਅਜਿਹੀ ਕਮਾਈ ਤੋਂ ਵਿਨਾਸ਼ ਹੈ।

Choose other languages: