Quran Apps in many lanuages:

Surah Al-Baqara Ayahs #58 Translated in Punjabi

وَإِذْ قَالَ مُوسَىٰ لِقَوْمِهِ يَا قَوْمِ إِنَّكُمْ ظَلَمْتُمْ أَنْفُسَكُمْ بِاتِّخَاذِكُمُ الْعِجْلَ فَتُوبُوا إِلَىٰ بَارِئِكُمْ فَاقْتُلُوا أَنْفُسَكُمْ ذَٰلِكُمْ خَيْرٌ لَكُمْ عِنْدَ بَارِئِكُمْ فَتَابَ عَلَيْكُمْ ۚ إِنَّهُ هُوَ التَّوَّابُ الرَّحِيمُ
ਅਤੇ ਜਦੋਂ ਮੂਸਾ ਨੇ ਅਪਣੀ ਕੌਮ ਨੂੰ ਕਿਹਾ, ਹੇ ਮੇਰੀ ਕੌਮ! ਤੁਸੀ ਵੱਛੇ ਨੂੰ ਰੱਬ ਬਣਾ ਕੇ ਆਪਣੇ ਆਪ ਤੇ ਭਾਰੀ ਜ਼ੁਲਮ ਕੀਤਾ ਹੈ। ਹੁਣ ਅਪਣੇ ਹੈਦਾ ਕਰਨ ਵਾਲੇ ਵੱਲ ਅਪਣਾ ਧਿਆਨ ਕਰੋ ਅਤੇ ਅਪਣੇ ਅਪਰਾਧੀਆਂ ਦੀ ਆਪਣੇ ਹੱਥਾਂ ਨਾਲ ਹੱਤਿਆ ਕਰੋ ਇਹ ਤੁਹਾਡੇ ਲਈ ਤੁਹਾਡੇ ਪੈਦਾ ਕਰਨ ਵਾਲੇ ਅਨੁਸਾਰ ਚੰਗਾ ਹੈ, ਤਾਂ ਅੱਲਾਹ ਨੇ ਤੁਹਾਡੀ ਤੌਬਾ (ਖ਼ਿਮਾ ਜਾਚਨਾ) ਸਵੀਕਾਰ ਕੀਤੀ। ਬੇਸ਼ੱਕ ਉਹ ਭਾਰੀ ਤੌਬਾ ਸਵੀਕਾਰ ਕਰਨ ਵਾਲਾ, ਬਹੁਤ ਰਹਿਮਤ ਵਾਲਾ ਹੈ।
وَإِذْ قُلْتُمْ يَا مُوسَىٰ لَنْ نُؤْمِنَ لَكَ حَتَّىٰ نَرَى اللَّهَ جَهْرَةً فَأَخَذَتْكُمُ الصَّاعِقَةُ وَأَنْتُمْ تَنْظُرُونَ
ਅਤੇ ਜਦੋਂ ਤੁਸੀ ਕਿਹਾ ਕਿ ਹੈ ਮੂਸਾ! ਅਸੀਂ ਤੁਹਾਡਾ ਵਿਸ਼ਵਾਸ਼ ਨਹੀਂ ਕਰਾਂਗੇ ਜਦੋਂ ਤੱਕ ਕਿ ਅਸੀਂ ਅੱਲਾਹ ਨੂੰ ਪ੍ਰਤੱਖ ਅਪਣੇ ਸਾਹਮਣੇ ਦੇਖ ਨਹੀਂ ਲੈਂਦੇ, ਤਾਂ ਤੁਹਾਨੂੰ ਬਿਜਲੀ ਦੇ ਕੜਾਕੇ ਨੇ ਪਕੜ ਲਿਆ ਅਤੇ ਤੁਸੀ ਦੇਖ ਰਹੇ ਸੀ।
ثُمَّ بَعَثْنَاكُمْ مِنْ بَعْدِ مَوْتِكُمْ لَعَلَّكُمْ تَشْكُرُونَ
ਫਿਰ ਅਸੀਂ’ ਤੁਹਾਡੀ ਮੌਤ ਤੋਂ ਬਾਅਦ ਤੁਹਾਨੂੰ ਉਠਾਇਆ ਤਾਂ ਕਿ ਤੁਸੀ ਅਹਿਸਾਨ ਮੰਦ ਬਣੋ।
وَظَلَّلْنَا عَلَيْكُمُ الْغَمَامَ وَأَنْزَلْنَا عَلَيْكُمُ الْمَنَّ وَالسَّلْوَىٰ ۖ كُلُوا مِنْ طَيِّبَاتِ مَا رَزَقْنَاكُمْ ۖ وَمَا ظَلَمُونَا وَلَٰكِنْ كَانُوا أَنْفُسَهُمْ يَظْلِمُونَ
ਅਤੇ ਅਸੀਂ ਤੁਹਾਡੇ ਉੱਪਰ ਬੱਦਲਾਂ ਦੀ ਛਾਂ ਕੀਤੀ ਅਤੇ ਤੁਹਾਡੇ ਉੱਤੇ ਮੰਨ (ਬਟੇਰ ਜਿਹਾ ਪੰਛੀ) ਅਤੇ ਸਲਵਾ (ਇੱਕ ਵਿਸ਼ੇਸ਼ ਖੁਰਾਕ) ਉਤਾਰਿਆ। ਖਾਉ ਸੁਥਰੀਆਂ ਚੀਜ਼ਾਂ ਵਿੱਚੋਂ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਸਾਡਾ ਕੁਝ ਨਹੀਂ ਵਿਗਾੜਿਆ ਸਗੋਂ ਉਹ ਅਪਣਾ ਹੀ ਨੁਕਸਾਨ ਕਰਦੇ ਰਹੇ।
وَإِذْ قُلْنَا ادْخُلُوا هَٰذِهِ الْقَرْيَةَ فَكُلُوا مِنْهَا حَيْثُ شِئْتُمْ رَغَدًا وَادْخُلُوا الْبَابَ سُجَّدًا وَقُولُوا حِطَّةٌ نَغْفِرْ لَكُمْ خَطَايَاكُمْ ۚ وَسَنَزِيدُ الْمُحْسِنِينَ
ਅਤੇ ਜਦੋਂ ਅਸੀਂ ਕਿਹਾ ਕਿ ਪ੍ਰਵੇਸ਼ ਕਰੋ ਇਸ ਨਗਰ ਵਿਚ ਅਤੇ ਖਾਉ ਇਸ ਵਿਚੋਂ’ ਜਿਥੋਂ ਚਾਹੋਂ, ਆਪਣੀ ਇੱਛਾ ਅਨੁਸਾਰ ਦੁਆਰ ਵਿਚ ਸਿਰ ਝੁਕਾਏ ਹੋਏ ਵਾਖ਼ਿਲ ਹੋਵੋ ਅਤੇ ਕਹੋ ਕਿ ਹੇ ਪਾਲਣਹਾਰ! ਸਾਡੇ ਪਾਪ ਬਖਸ਼ ਦੇ। ਅਸੀਂ ਤੁਹਾਡੇ ਪਾਪਾਂ ਨੂੰ ਬਖਸ਼ ਦੇਵਾਂਗੇ ਅਤੇ ਨੇਕੀ ਕਰਨ ਵਾਲਿਆਂ ਨੂੰ ਜ਼ਿਆਦਾ ਵੀ ਦੇਵਾਂਗੇ।

Choose other languages: