Quran Apps in many lanuages:

Surah Al-Baqara Ayahs #61 Translated in Punjabi

وَظَلَّلْنَا عَلَيْكُمُ الْغَمَامَ وَأَنْزَلْنَا عَلَيْكُمُ الْمَنَّ وَالسَّلْوَىٰ ۖ كُلُوا مِنْ طَيِّبَاتِ مَا رَزَقْنَاكُمْ ۖ وَمَا ظَلَمُونَا وَلَٰكِنْ كَانُوا أَنْفُسَهُمْ يَظْلِمُونَ
ਅਤੇ ਅਸੀਂ ਤੁਹਾਡੇ ਉੱਪਰ ਬੱਦਲਾਂ ਦੀ ਛਾਂ ਕੀਤੀ ਅਤੇ ਤੁਹਾਡੇ ਉੱਤੇ ਮੰਨ (ਬਟੇਰ ਜਿਹਾ ਪੰਛੀ) ਅਤੇ ਸਲਵਾ (ਇੱਕ ਵਿਸ਼ੇਸ਼ ਖੁਰਾਕ) ਉਤਾਰਿਆ। ਖਾਉ ਸੁਥਰੀਆਂ ਚੀਜ਼ਾਂ ਵਿੱਚੋਂ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਸਾਡਾ ਕੁਝ ਨਹੀਂ ਵਿਗਾੜਿਆ ਸਗੋਂ ਉਹ ਅਪਣਾ ਹੀ ਨੁਕਸਾਨ ਕਰਦੇ ਰਹੇ।
وَإِذْ قُلْنَا ادْخُلُوا هَٰذِهِ الْقَرْيَةَ فَكُلُوا مِنْهَا حَيْثُ شِئْتُمْ رَغَدًا وَادْخُلُوا الْبَابَ سُجَّدًا وَقُولُوا حِطَّةٌ نَغْفِرْ لَكُمْ خَطَايَاكُمْ ۚ وَسَنَزِيدُ الْمُحْسِنِينَ
ਅਤੇ ਜਦੋਂ ਅਸੀਂ ਕਿਹਾ ਕਿ ਪ੍ਰਵੇਸ਼ ਕਰੋ ਇਸ ਨਗਰ ਵਿਚ ਅਤੇ ਖਾਉ ਇਸ ਵਿਚੋਂ’ ਜਿਥੋਂ ਚਾਹੋਂ, ਆਪਣੀ ਇੱਛਾ ਅਨੁਸਾਰ ਦੁਆਰ ਵਿਚ ਸਿਰ ਝੁਕਾਏ ਹੋਏ ਵਾਖ਼ਿਲ ਹੋਵੋ ਅਤੇ ਕਹੋ ਕਿ ਹੇ ਪਾਲਣਹਾਰ! ਸਾਡੇ ਪਾਪ ਬਖਸ਼ ਦੇ। ਅਸੀਂ ਤੁਹਾਡੇ ਪਾਪਾਂ ਨੂੰ ਬਖਸ਼ ਦੇਵਾਂਗੇ ਅਤੇ ਨੇਕੀ ਕਰਨ ਵਾਲਿਆਂ ਨੂੰ ਜ਼ਿਆਦਾ ਵੀ ਦੇਵਾਂਗੇ।
فَبَدَّلَ الَّذِينَ ظَلَمُوا قَوْلًا غَيْرَ الَّذِي قِيلَ لَهُمْ فَأَنْزَلْنَا عَلَى الَّذِينَ ظَلَمُوا رِجْزًا مِنَ السَّمَاءِ بِمَا كَانُوا يَفْسُقُونَ
ਤਾਂ ਜ਼ਾਲਿਮਾਂ ਨੇ ਉਸ ਗੱਲ ਨੂੰ ਬਦਲ ਦਿੱਤਾ, ਜਿਹੜੀ ਉਨ੍ਹਾਂ ਨੂੰ ਕਹੀ ਗਈ ਸੀ, ਇੱਕ ਦੂਜੀ ਗੱਲ ਨਾਲ। ਇਸ ਕਰਕੇ ਅਸੀਂ ਉਨ੍ਹਾਂ ਲੋਕਾਂ ਦੇ ਉੱਪਰ , ਜਿਨ੍ਹਾ ਨੇ ਅੱਤਿਆਚਾਰ ਕੀਤਾ, ਉਨ੍ਹਾਂ ਦੀ ਨਾ- ਫ਼ਰਮਾਨੀ ਦੇ ਕਾਰਨ ਆਕਾਸ਼ ਵਿਚੋਂ ਆਫ਼ਤ ਭੇਜੀ।
وَإِذِ اسْتَسْقَىٰ مُوسَىٰ لِقَوْمِهِ فَقُلْنَا اضْرِبْ بِعَصَاكَ الْحَجَرَ ۖ فَانْفَجَرَتْ مِنْهُ اثْنَتَا عَشْرَةَ عَيْنًا ۖ قَدْ عَلِمَ كُلُّ أُنَاسٍ مَشْرَبَهُمْ ۖ كُلُوا وَاشْرَبُوا مِنْ رِزْقِ اللَّهِ وَلَا تَعْثَوْا فِي الْأَرْضِ مُفْسِدِينَ
ਅਤੇ ਯਾਦ ਕਰੋਂ ਉਹ ਸਮਾਂ ਜਦੋਂ ਮੂਸਾ ਨੇ ਅਪਣੀ ਕੌਮ ਲਈ ਪਾਣੀ ਮੰਗਿਆ। ਮੈਂ ਕਿਹਾ ਕਿ ਅਪਣੀ ਸੋਟੀ (ਡਾਂਗ) ਪੱਥਰ ਤੇ ਮਾਰੋ, ਤਾਂ ਉਸ ਵਿਚੋਂ ਬਾਰਾਂ ਝਰਨੇ ਵਗ ਨਿਕਲੇ। ਹਰ ਇੱਕ ਵਰਗ ਨੇ ਅਪਣਾ ਅਪਣਾ ਪੱਤਣ ਪਛਾਣ ਲਿਆ। ਖਾਉ ਅਤੇ ਪੀਉ ਅੱਲਾਹ ਦੇ ਦਿੱਤੇ ਹੋਏ ਰਿਜ਼ਕ ਚੋਂ ਅਤੇ ਧਰਤੀ ਤੇ ਵਿਗਾੜ ਫੈਲਾਉਣ ਵਾਲੇ ਬਣ ਕੇ ਨਾ ਫਿਰੋ।
وَإِذْ قُلْتُمْ يَا مُوسَىٰ لَنْ نَصْبِرَ عَلَىٰ طَعَامٍ وَاحِدٍ فَادْعُ لَنَا رَبَّكَ يُخْرِجْ لَنَا مِمَّا تُنْبِتُ الْأَرْضُ مِنْ بَقْلِهَا وَقِثَّائِهَا وَفُومِهَا وَعَدَسِهَا وَبَصَلِهَا ۖ قَالَ أَتَسْتَبْدِلُونَ الَّذِي هُوَ أَدْنَىٰ بِالَّذِي هُوَ خَيْرٌ ۚ اهْبِطُوا مِصْرًا فَإِنَّ لَكُمْ مَا سَأَلْتُمْ ۗ وَضُرِبَتْ عَلَيْهِمُ الذِّلَّةُ وَالْمَسْكَنَةُ وَبَاءُوا بِغَضَبٍ مِنَ اللَّهِ ۗ ذَٰلِكَ بِأَنَّهُمْ كَانُوا يَكْفُرُونَ بِآيَاتِ اللَّهِ وَيَقْتُلُونَ النَّبِيِّينَ بِغَيْرِ الْحَقِّ ۗ ذَٰلِكَ بِمَا عَصَوْا وَكَانُوا يَعْتَدُونَ
ਅਤੇ ਯਾਦ ਕਰੋ, ਜਦੋਂ ਤੁਸੀ ਕਿਹਾ ਕਿ ਅਸੀਂ ਇੱਕ ਹੀ ਪ੍ਰਕਾਰ ਦੇ ਖਾਣੇ ਤੇ ਕਦੇ ਸਬਰ ਨਹੀਂ ਕਰ ਸਕਦੇ। ਆਪਣੇ ਰੱਬ ਨੂੰ ਸਾਡੇ ਲਈ ਪੁਕਾਰੋ ਕਿ ਉਹ ਸਾਡੇ ਲਈ ਸਾਗ, ਕੱਕੜੀ, ਕਣਕ ਮਸੁਰ ਅਤੇ ਪਿਆਜ਼ ਪੈਂਦਾ ਕਰੇ ਜੋ ਧਰਤੀ ਵਿਚ ਉਗਦਾ ਹੈ। ਮੂਸਾ ਨੇ ਕਿਹਾ, ਕੀ ਤੁਸੀਂ ਇੱਕ ਉਤਮ ਵਸਤੂ ਦੇ ਬਦਲੇ ਇੱਕ ਮਾਮੂਲੀ ਚੀਜ਼ ਲੈਣਾ ਚਾਹੁੰਦੇ ਹੋ। ਕਿਸੇ ਸ਼ਹਿਰ ਵਿਚ ਉੱਤਰੋਂ ਤਾਂ ਤੁਹਾਨੂੰ ਉਹ ਚੀਜ਼ਾਂ ਮਿਲਣਗੀਆਂ, ਜਿਹੜੀਆਂ ਤੁਸੀਂ ਮੰਗਦੇ ਹੋ। ਅਤੇ ਉਨ੍ਹਾਂ ਉੱਪਰ ਅਪਮਾਨ ਤੇ ਕੰਗਾਲੀ ਪਾ ਦਿੱਤੀ ਗਈ। ਅਤੇ ਉਹ ਅੱਲਾਹ ਦੇ ਕ੍ਰੋਧ ਦੇ ਭਾਗੀ ਹੋ ਗਏ। ਇਹ ਇਸ ਲਈ ਹੋਇਆ ਕਿ ਉਹ ਅੱਲਾਹ ਦੀਆਂ ਨਿਸ਼ਾਨੀਆਂ ਨੂੰ ਝੁਠਲਾਉਂਦੇ ਸਨ ਅਤੇ ਪੈਗ਼ੰਬਰਾਂ ਦੀ ਬਿਨਾਂ ਕਿਸੇ ਕਾਰਨ ਹੱਤਿਆ ਕਰਦੇ ਸਨ। ਇਹ ਇਸ ਲਈ ਵੀ ਕਿ ਉਨ੍ਹਾਂ ਨੇ ਅਵੱਗਿਆ ਕੀਤੀ ਅਤੇ ਉਹ ਹੱਦ ਤੋਂ ਵਧਣ ਵਾਲੇ ਸਨ।

Choose other languages: