Quran Apps in many lanuages:

Surah Al-Baqara Ayahs #195 Translated in Punjabi

وَاقْتُلُوهُمْ حَيْثُ ثَقِفْتُمُوهُمْ وَأَخْرِجُوهُمْ مِنْ حَيْثُ أَخْرَجُوكُمْ ۚ وَالْفِتْنَةُ أَشَدُّ مِنَ الْقَتْلِ ۚ وَلَا تُقَاتِلُوهُمْ عِنْدَ الْمَسْجِدِ الْحَرَامِ حَتَّىٰ يُقَاتِلُوكُمْ فِيهِ ۖ فَإِنْ قَاتَلُوكُمْ فَاقْتُلُوهُمْ ۗ كَذَٰلِكَ جَزَاءُ الْكَافِرِينَ
ਅਤੇ ਉਨ੍ਹਾਂ ਨੂੰ ਜਿਸ ਜਗ੍ਹਾ ਤੇ ਪਾਉ, ਮਾਰੋ ਅਤੇ ਉਨ੍ਹਾਂ ਨੂੰ ਉਸ ਜਗ੍ਹਾ ਤੋਂ ਕੱਢ ਦੇਵੋ। ਜਿਥੋਂ ਉਨ੍ਹਾਂ ਨੇ ਤੁਹਾਨੂੰ ਕੱਢਿਆ ਹੈ। ਅਤੇ ਫ਼ਿਤਨਾ (ਫਸਾਦ) ਹੱਤਿਆ ਤੋਂ ਵੀ ਵੱਧ ਕੇ ਹੈ ਅਤੇ ਉਨ੍ਹਾਂ ਨਾਲ ਮਸਜ਼ਿਦ-ਏ-ਹਰਾਮ ਦੇ ਕੋਲ ਨਾ ਲੜੋਂ, ਜਦੋਂ ਤੱਕ ਕਿ ਉਹ ਤੁਹਾਡੇ ਨਾਲ ਉੱਤੇ ਲੜਾਈ ਨਾ ਛੇੜਨ ਜੇਕਰ ਉਹ ਤੁਹਾਡੇ ਨਾਲ ਯੁੱਧ ਛੇੜਨ ਤਾਂ ਉਨ੍ਹਾਂ ਦਾ ਨਾਸ਼ ਕਰੋ। ਇਹੀ ਸਜ਼ਾ ਹੈ ਅਵੱਗਿਆਕਾਰੀਆਂ ਦੀ।
فَإِنِ انْتَهَوْا فَإِنَّ اللَّهَ غَفُورٌ رَحِيمٌ
ਫਿਰ ਜੇਕਰ ਉਹ ਮੰਨ ਜਾਣ ਤਾਂ ਅੱਲਾਹ ਮੁਆਫ਼ ਕਰਨ ਵਾਲਾ, ਰਹਿਮਤ ਵਾਲਾ ਹੈ।
وَقَاتِلُوهُمْ حَتَّىٰ لَا تَكُونَ فِتْنَةٌ وَيَكُونَ الدِّينُ لِلَّهِ ۖ فَإِنِ انْتَهَوْا فَلَا عُدْوَانَ إِلَّا عَلَى الظَّالِمِينَ
ਅਤੇ ਉਨ੍ਹਾਂ ਨਾਲ ਯੁੱਧ ਕਰੋ ਇਥੋਂ ਤੱਕ ਕਿ ਫ਼ਿਤਨਾ (ਧਾਰਮਿਕ ਜ਼ੁਲਮ) ਬਾਕੀ ਨਾ ਰਹੇ ਅਤੇ ਦੀਨ ਅੱਲਾਹ ਦਾ ਹੋ ਜਾਵੇ, ਫਿਰ ਜੇਕਰ ਉਹ ਮੰਨ ਜਾਣ ਤਾਂ ਇਸ ਤੋਂ ਬਾਅਦ ਸਖ਼ਤੀ ਨਹੀਂ, ਪਰ ਕੇਵਲ ਅਤਿਆਚ਼ਾਰੀਆਂ ਉੱਤੇ।
الشَّهْرُ الْحَرَامُ بِالشَّهْرِ الْحَرَامِ وَالْحُرُمَاتُ قِصَاصٌ ۚ فَمَنِ اعْتَدَىٰ عَلَيْكُمْ فَاعْتَدُوا عَلَيْهِ بِمِثْلِ مَا اعْتَدَىٰ عَلَيْكُمْ ۚ وَاتَّقُوا اللَّهَ وَاعْلَمُوا أَنَّ اللَّهَ مَعَ الْمُتَّقِينَ
ਹੁਰਮਤ ਵਾਲਾ (ਵਿਸ਼ੇਸ਼) ਮਹੀਨਾ, ਹੁਰਮਤ ਵਾਲੇ ਮਹੀਨਿਆਂ ਦਾ ਬਦਲਾ ਹੈ ਅਤੇ ਹੁਰਮਤਾਂ ਦਾ ਵੀ ਕੱਸਾਸ (ਬਦਲਾ) ਹੈ ਜਾਂ ਜਿਸ ਨੇ ਤੁਹਾਡੇ ਉੱਪਰ ਅੱਤਿਆਚਾਰ ਕੀਤਾ, ਤੁਸੀਂ ਵੀ ਉਨ੍ਹਾਂ ਉੱਪਰ ਅੱਤਿਆਚਾਰ ਕਰੋਂ, ਜਿਹੋ ਜਿਹਾ ਤੁਹਾਡੇ ਉੱਪਰ ਅੱਤਿਆਚਾਰ ਕੀਤਾ ਹੈ। ਅਤੇ ਅੱਲਾਹ ਤੋਂ ਡਰੋ ਅਤੇ ਜਾਣ ਲਵੋ ਕਿ ਅੱਲਾਹ ਪ੍ਰਹੇਜ਼ਗਾਰਾਂ ਦੇ ਨਾਲ ਹੈ।
وَأَنْفِقُوا فِي سَبِيلِ اللَّهِ وَلَا تُلْقُوا بِأَيْدِيكُمْ إِلَى التَّهْلُكَةِ ۛ وَأَحْسِنُوا ۛ إِنَّ اللَّهَ يُحِبُّ الْمُحْسِنِينَ
ਅਤੇ ਅੱਲਾਹ ਦੇ ਰਾਹ ਵਿਚ ਖ਼ਰਚ ਕਰੋ ਅਤੇ ਆਪਣੇ ਆਪ ਨੂੰ ਹਲਾਕਤ (ਮੁਸੀਬਤ) ਵਿਚ ਨਾ ਪਾਉ ਅਤੇ ਕੰਮ ਚੰਗੀ ਤਰ੍ਹਾਂ ਕਰੋ, ਬੇਸ਼ੱਕ ਅੱਲਾਹ ਚੰਗੀ ਤਰ੍ਹਾਂ ਕੰਮ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ।

Choose other languages: