Quran Apps in many lanuages:

Surah Al-Baqara Ayahs #198 Translated in Punjabi

الشَّهْرُ الْحَرَامُ بِالشَّهْرِ الْحَرَامِ وَالْحُرُمَاتُ قِصَاصٌ ۚ فَمَنِ اعْتَدَىٰ عَلَيْكُمْ فَاعْتَدُوا عَلَيْهِ بِمِثْلِ مَا اعْتَدَىٰ عَلَيْكُمْ ۚ وَاتَّقُوا اللَّهَ وَاعْلَمُوا أَنَّ اللَّهَ مَعَ الْمُتَّقِينَ
ਹੁਰਮਤ ਵਾਲਾ (ਵਿਸ਼ੇਸ਼) ਮਹੀਨਾ, ਹੁਰਮਤ ਵਾਲੇ ਮਹੀਨਿਆਂ ਦਾ ਬਦਲਾ ਹੈ ਅਤੇ ਹੁਰਮਤਾਂ ਦਾ ਵੀ ਕੱਸਾਸ (ਬਦਲਾ) ਹੈ ਜਾਂ ਜਿਸ ਨੇ ਤੁਹਾਡੇ ਉੱਪਰ ਅੱਤਿਆਚਾਰ ਕੀਤਾ, ਤੁਸੀਂ ਵੀ ਉਨ੍ਹਾਂ ਉੱਪਰ ਅੱਤਿਆਚਾਰ ਕਰੋਂ, ਜਿਹੋ ਜਿਹਾ ਤੁਹਾਡੇ ਉੱਪਰ ਅੱਤਿਆਚਾਰ ਕੀਤਾ ਹੈ। ਅਤੇ ਅੱਲਾਹ ਤੋਂ ਡਰੋ ਅਤੇ ਜਾਣ ਲਵੋ ਕਿ ਅੱਲਾਹ ਪ੍ਰਹੇਜ਼ਗਾਰਾਂ ਦੇ ਨਾਲ ਹੈ।
وَأَنْفِقُوا فِي سَبِيلِ اللَّهِ وَلَا تُلْقُوا بِأَيْدِيكُمْ إِلَى التَّهْلُكَةِ ۛ وَأَحْسِنُوا ۛ إِنَّ اللَّهَ يُحِبُّ الْمُحْسِنِينَ
ਅਤੇ ਅੱਲਾਹ ਦੇ ਰਾਹ ਵਿਚ ਖ਼ਰਚ ਕਰੋ ਅਤੇ ਆਪਣੇ ਆਪ ਨੂੰ ਹਲਾਕਤ (ਮੁਸੀਬਤ) ਵਿਚ ਨਾ ਪਾਉ ਅਤੇ ਕੰਮ ਚੰਗੀ ਤਰ੍ਹਾਂ ਕਰੋ, ਬੇਸ਼ੱਕ ਅੱਲਾਹ ਚੰਗੀ ਤਰ੍ਹਾਂ ਕੰਮ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ।
وَأَتِمُّوا الْحَجَّ وَالْعُمْرَةَ لِلَّهِ ۚ فَإِنْ أُحْصِرْتُمْ فَمَا اسْتَيْسَرَ مِنَ الْهَدْيِ ۖ وَلَا تَحْلِقُوا رُءُوسَكُمْ حَتَّىٰ يَبْلُغَ الْهَدْيُ مَحِلَّهُ ۚ فَمَنْ كَانَ مِنْكُمْ مَرِيضًا أَوْ بِهِ أَذًى مِنْ رَأْسِهِ فَفِدْيَةٌ مِنْ صِيَامٍ أَوْ صَدَقَةٍ أَوْ نُسُكٍ ۚ فَإِذَا أَمِنْتُمْ فَمَنْ تَمَتَّعَ بِالْعُمْرَةِ إِلَى الْحَجِّ فَمَا اسْتَيْسَرَ مِنَ الْهَدْيِ ۚ فَمَنْ لَمْ يَجِدْ فَصِيَامُ ثَلَاثَةِ أَيَّامٍ فِي الْحَجِّ وَسَبْعَةٍ إِذَا رَجَعْتُمْ ۗ تِلْكَ عَشَرَةٌ كَامِلَةٌ ۗ ذَٰلِكَ لِمَنْ لَمْ يَكُنْ أَهْلُهُ حَاضِرِي الْمَسْجِدِ الْحَرَامِ ۚ وَاتَّقُوا اللَّهَ وَاعْلَمُوا أَنَّ اللَّهَ شَدِيدُ الْعِقَابِ
ਅਤੇ ਹੱਜ ਅਤੇ ਉਮਰਾ ਅੱਲਾਹ ਦੇ ਲਈ ਪੂਰਾ ਕਰੋ ਫਿਰ ਜੇਕਰ ਤੁਸੀਂ ਘਰ ਜਾਉ ਤਾਂ ਜੋ ਕੁਰਬਾਨੀ (ਜਾਨਵਰ) ਉਪਲੱਬਧ ਹੋਵੇ, ਉਹ ਹਾਜ਼ਿਰ ਕਰ ਦੇਵੋ ਅਤੇ ਆਪਣੇ ਸਿਰਾਂ ਦੇ ਮੁੰਡਣ ਨਾ ਕਰਾਉ ਜਦੋਂ ਤੱਕ ਕੁਰਬਾਨੀ ਆਪਣੇ ਪਤੇ ਤੇ ਨਾ ਪਹੁੰਚ ਜਾਵੇ ਤੁਹਾਡੇ ਵਿਚੋਂ ਜਿਹੜੇ ਲੋਕ ਬਿਮਾਰ ਹੋਣ ਅਤੇ ਉਨ੍ਹਾਂ ਦੇ ਸਿਰ ਵਿਚ ਕੋਈ ਦਰਦ ਹੋਵੇ ਤਾਂ ਉਹ ਫਿਦੀਆ (ਅਰਥ ਦੰਡ) ਦੇਵੇ ਰੋਜ਼ਾ ਜਾਂ ਦਾਨ ਜਾਂ ਕੁਰਬਾਨੀ ਦਾ, ਜਦੋਂ’ ਸ਼ਾਂਤੀ ਦੀ ਹਾਲਤ ਹੋਵੇ ਅਤੇ ਕੋਈ ਹੱਜ ਤੱਕ ਉਮਰਾ ਦਾ ਲਾਭ ਪ੍ਰਾਪਤ ਕਰਨਾ ਚਾਹੇ ਤਾਂ ਉਹ ਕੁਰਬਾਨੀ ਹਾਜ਼ਰ ਕਰੇ ਜੋ ਉਸ ਨੂੰ ਉਪਲਬੱਧ ਹੋਵੇ। ਫਿਰ ਜਿਸ ਦੇ ਕੋਲ ਉਪਲਬੱਧ ਨਾ ਹੋਵੇ ਤਾਂ ਉਹ ਹੱਜ ਦੇ ਦਿਨਾਂ ਵਿਚ ਤਿੰਨ ਦਿਨ ਰੋਜੇ ਰੱਖੇ ਅਤੇ ਸੱਤ ਦਿਨ ਦੇ ਰੋਜ਼ੇ ਜਦੋਂ ਤੁਸੀਂ ਘਰਾਂ ਨੂੰ ਪਰਤੋ। ਇਹ ਪੂਰੇ ਦਸ ਦਿਨ ਹੋਏ ਇਹ ਉਸ ਬੰਦੇ ਦੇ ਲਈ ਹੈ ਜਿਸ ਦਾ ਪਰਿਵਾਰ ਮਸਜਿਦ-ਏ-ਹਰਾਮ ਦੇ ਕੋਲ ਨਾ ਵਸਿਆ ਹੋਵੇ। ਅੱਲਾਹ ਤੋਂ ਡਰੋਂ ਅਤੇ ਜਾਣ ਲਵੋ ਕਿ ਅੱਲਾਹ ਸਖ਼ਤ ਸਜ਼ਾ ਦੇਣ ਵਾਲਾ ਹੈ।
الْحَجُّ أَشْهُرٌ مَعْلُومَاتٌ ۚ فَمَنْ فَرَضَ فِيهِنَّ الْحَجَّ فَلَا رَفَثَ وَلَا فُسُوقَ وَلَا جِدَالَ فِي الْحَجِّ ۗ وَمَا تَفْعَلُوا مِنْ خَيْرٍ يَعْلَمْهُ اللَّهُ ۗ وَتَزَوَّدُوا فَإِنَّ خَيْرَ الزَّادِ التَّقْوَىٰ ۚ وَاتَّقُونِ يَا أُولِي الْأَلْبَابِ
ਹੱਜ ਦੇ ਨਿਰਧਾਰਿਤ ਮਹੀਨੇ ਹਨ। ਇਸ ਲਈ ਜਿਸ ਨੇ ਇਨ੍ਹਾਂ ਨਿਰਧਾਰਿਤ ਮਹੀਨਿਆਂ ਵਿਚ ਹੱਜ ਦਾ ਇਰਾਦਾ ਕਰ ਲਿਆ ਤਾਂ ਫਿਰ ਉਸ ਨੇ ਹੱਜ ਦੇ ਦੌਰਾਨ ਨਾ ਕੋਈ ਗੰਦੀ ਗੱਲ ਕਰਨੀ ਹੈ ਅਤੇ ਨਾ ਪਾਪ ਦੀ, ਨਾ ਲੜਾਈ ਝਗੜੇ ਦੀ ਗੱਲ। ਅਤੇ ਜੋ ਭਲੇ ਕਰਮ ਤੁਸੀਂ ਕਰੋਗੇ, ਅੱਲਾਹ ਨੂੰ ਉਸ ਦਾ ਗਿਆਨ ਹੋ ਜਾਵੇਗਾ ਅਤੇ ਤੁਸੀਂ ਸਫ਼ਰ ਦਾ ਖ਼ਰਚ ਲਵੋ। ਸਭ ਤੋਂ ਵਧੀਆ ਖ਼ਰਚ ਤਕਵਾ (ਪਰਹੇਜ਼ਗਾਰੀ) ਦਾ ਹੈ ਅਤੇ ਹੇ ਬੁੱਧੀ ਵਾਲਿਓ! ਮੇਰੇ ਤੋਂ ਡਰੋ।
لَيْسَ عَلَيْكُمْ جُنَاحٌ أَنْ تَبْتَغُوا فَضْلًا مِنْ رَبِّكُمْ ۚ فَإِذَا أَفَضْتُمْ مِنْ عَرَفَاتٍ فَاذْكُرُوا اللَّهَ عِنْدَ الْمَشْعَرِ الْحَرَامِ ۖ وَاذْكُرُوهُ كَمَا هَدَاكُمْ وَإِنْ كُنْتُمْ مِنْ قَبْلِهِ لَمِنَ الضَّالِّينَ
ਇਸ ਵਿਚ ਕੋਈ ਪਾਪ ਨਹੀਂ_ਕਿ ਤੁਸੀਂ ਆਪਣੇ ਰੱਬ ਦਾ ਫ਼ਜ਼ਲ (ਕਿਰਪਾ) ਤਲਾਸ਼ ਕਰੋਂ। ਫਿਰ ਜਦੋਂ ਤੁਸੀਂ ਲੋਕ “ਅਰਾਫਾਤ ”ਤੋਂ ਵਾਪਿਸ ਹੋਵੋ ਤਾਂ ਅੱਲਾਹ ਨੂੰ ਮਸ਼ਅਰੇ-ਏ-ਹਰਾਮ ਦੇ ਨੇੜੇ ਯਾਦ ਕਰੋ ਅਤੇ ਉਸ ਨੂੰ ਯਾਦ ਕਰੋ ਜਿਸ ਤਰ੍ਹਾਂ ਅੱਲਾਹ ਨੇ ਤੁਹਾਨੂੰ ਦੱਸਿਆ ਹੈ ਇਸ ਤੋਂ ਪਹਿਲਾਂ ਨਿਸ਼ਚਿਤ ਹੀ’ ਤੁਸੀਂ ਭਟਕੇ ਹੋਏ ਲੋਕਾਂ ਵਿਚੋਂ ਸੀ।

Choose other languages: