Quran Apps in many lanuages:

Surah Al-Baqara Ayahs #201 Translated in Punjabi

الْحَجُّ أَشْهُرٌ مَعْلُومَاتٌ ۚ فَمَنْ فَرَضَ فِيهِنَّ الْحَجَّ فَلَا رَفَثَ وَلَا فُسُوقَ وَلَا جِدَالَ فِي الْحَجِّ ۗ وَمَا تَفْعَلُوا مِنْ خَيْرٍ يَعْلَمْهُ اللَّهُ ۗ وَتَزَوَّدُوا فَإِنَّ خَيْرَ الزَّادِ التَّقْوَىٰ ۚ وَاتَّقُونِ يَا أُولِي الْأَلْبَابِ
ਹੱਜ ਦੇ ਨਿਰਧਾਰਿਤ ਮਹੀਨੇ ਹਨ। ਇਸ ਲਈ ਜਿਸ ਨੇ ਇਨ੍ਹਾਂ ਨਿਰਧਾਰਿਤ ਮਹੀਨਿਆਂ ਵਿਚ ਹੱਜ ਦਾ ਇਰਾਦਾ ਕਰ ਲਿਆ ਤਾਂ ਫਿਰ ਉਸ ਨੇ ਹੱਜ ਦੇ ਦੌਰਾਨ ਨਾ ਕੋਈ ਗੰਦੀ ਗੱਲ ਕਰਨੀ ਹੈ ਅਤੇ ਨਾ ਪਾਪ ਦੀ, ਨਾ ਲੜਾਈ ਝਗੜੇ ਦੀ ਗੱਲ। ਅਤੇ ਜੋ ਭਲੇ ਕਰਮ ਤੁਸੀਂ ਕਰੋਗੇ, ਅੱਲਾਹ ਨੂੰ ਉਸ ਦਾ ਗਿਆਨ ਹੋ ਜਾਵੇਗਾ ਅਤੇ ਤੁਸੀਂ ਸਫ਼ਰ ਦਾ ਖ਼ਰਚ ਲਵੋ। ਸਭ ਤੋਂ ਵਧੀਆ ਖ਼ਰਚ ਤਕਵਾ (ਪਰਹੇਜ਼ਗਾਰੀ) ਦਾ ਹੈ ਅਤੇ ਹੇ ਬੁੱਧੀ ਵਾਲਿਓ! ਮੇਰੇ ਤੋਂ ਡਰੋ।
لَيْسَ عَلَيْكُمْ جُنَاحٌ أَنْ تَبْتَغُوا فَضْلًا مِنْ رَبِّكُمْ ۚ فَإِذَا أَفَضْتُمْ مِنْ عَرَفَاتٍ فَاذْكُرُوا اللَّهَ عِنْدَ الْمَشْعَرِ الْحَرَامِ ۖ وَاذْكُرُوهُ كَمَا هَدَاكُمْ وَإِنْ كُنْتُمْ مِنْ قَبْلِهِ لَمِنَ الضَّالِّينَ
ਇਸ ਵਿਚ ਕੋਈ ਪਾਪ ਨਹੀਂ_ਕਿ ਤੁਸੀਂ ਆਪਣੇ ਰੱਬ ਦਾ ਫ਼ਜ਼ਲ (ਕਿਰਪਾ) ਤਲਾਸ਼ ਕਰੋਂ। ਫਿਰ ਜਦੋਂ ਤੁਸੀਂ ਲੋਕ “ਅਰਾਫਾਤ ”ਤੋਂ ਵਾਪਿਸ ਹੋਵੋ ਤਾਂ ਅੱਲਾਹ ਨੂੰ ਮਸ਼ਅਰੇ-ਏ-ਹਰਾਮ ਦੇ ਨੇੜੇ ਯਾਦ ਕਰੋ ਅਤੇ ਉਸ ਨੂੰ ਯਾਦ ਕਰੋ ਜਿਸ ਤਰ੍ਹਾਂ ਅੱਲਾਹ ਨੇ ਤੁਹਾਨੂੰ ਦੱਸਿਆ ਹੈ ਇਸ ਤੋਂ ਪਹਿਲਾਂ ਨਿਸ਼ਚਿਤ ਹੀ’ ਤੁਸੀਂ ਭਟਕੇ ਹੋਏ ਲੋਕਾਂ ਵਿਚੋਂ ਸੀ।
ثُمَّ أَفِيضُوا مِنْ حَيْثُ أَفَاضَ النَّاسُ وَاسْتَغْفِرُوا اللَّهَ ۚ إِنَّ اللَّهَ غَفُورٌ رَحِيمٌ
ਫਿਰ ਪਰਿਕਰਮਾ ਸ਼ੁਰੂ ਕਰੋ। ਜਿਥੋਂ ਸਭ ਲੋਕ ਚੱਲਣ ਅਤੇ ਅੱਲਾਹ ਤੋਂ ਮੁਆਫ਼ੀ ਮੰਗੋ ਅਸਲ ਵਿਚ ਅੱਲਾਹ ਖਿਮਾ ਦੇਣ ਵਾਲਾ ਹੈ, ਰਹਿਮ ਕਰਨ ਵਾਲਾ ਹੈ।
فَإِذَا قَضَيْتُمْ مَنَاسِكَكُمْ فَاذْكُرُوا اللَّهَ كَذِكْرِكُمْ آبَاءَكُمْ أَوْ أَشَدَّ ذِكْرًا ۗ فَمِنَ النَّاسِ مَنْ يَقُولُ رَبَّنَا آتِنَا فِي الدُّنْيَا وَمَا لَهُ فِي الْآخِرَةِ مِنْ خَلَاقٍ
ਫਿਰ ਜਦੋਂ ਤੁਸੀਂ ਆਪਣੇ ਹੱਜ ਦੇ ਮਨਾਸਿਕ (ਹੱਜ ਦੀ ਪਰਿਕ੍ਰਿਆ) ਪੂਰਾ ਕਰ ਲਵੋ ਤਾਂ ਅੱਲਾਹ ਨੂੰ ਯਾਦ ਕਰੋਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪਣੇ ਬਾਪ ਦਾਦਿਆਂ ਨੂੰ ਯਾਦ ਕਰਦੇ ਸੀ। ਸਗੋਂ ਉਸ ਤੋਂ ਵੀ ਜ਼ਿਆਦਾ। ਲੋਕਾਂ ਵਿਚੋਂ ਕੋਈ ਮਨੁੱਖ ਕਹਿੰਦਾ ਹੈ, ਹੇ ਸਾਡੇ ਰੱਬ! ਸਾਨੂੰ ਵੈਸੇ ਸੰਸਾਰ ਵਿਚ ਸਭ ਕੁਝ ਦੇ ਅਤੇ ਪ੍ਰਲੋਕ ਵਿਚ ਉਸ ਦਾ ਕੁਝ ਹਿੱਸਾ ਨਹੀਂ।
وَمِنْهُمْ مَنْ يَقُولُ رَبَّنَا آتِنَا فِي الدُّنْيَا حَسَنَةً وَفِي الْآخِرَةِ حَسَنَةً وَقِنَا عَذَابَ النَّارِ
ਅਤੇ ਕੋਈ ਬੰਦਾ ਹੈ, ਜਿਹੜਾ ਕਹਿੰਦਾ ਹੈ, ਹੇ ਸਾਡੇ ਪਾਲਣਹਾਰ! ਸਾਨੂੰ ਸੰਸਾਰ ਵਿਚ ਨੇਕੀ ਦੇ ਅਤੇ ਪ੍ਰਲੋਕ ਵਿਚ ਵੀ ਨੇਕੀ ਦੇ ਅਤੇ ਸਾਨੂੰ ਅੱਗ ਦੇ ਅਜ਼ਾਬ ਤੋ’ ਬਚਾ।

Choose other languages: