Quran Apps in many lanuages:

Surah Al-Baqara Ayahs #204 Translated in Punjabi

فَإِذَا قَضَيْتُمْ مَنَاسِكَكُمْ فَاذْكُرُوا اللَّهَ كَذِكْرِكُمْ آبَاءَكُمْ أَوْ أَشَدَّ ذِكْرًا ۗ فَمِنَ النَّاسِ مَنْ يَقُولُ رَبَّنَا آتِنَا فِي الدُّنْيَا وَمَا لَهُ فِي الْآخِرَةِ مِنْ خَلَاقٍ
ਫਿਰ ਜਦੋਂ ਤੁਸੀਂ ਆਪਣੇ ਹੱਜ ਦੇ ਮਨਾਸਿਕ (ਹੱਜ ਦੀ ਪਰਿਕ੍ਰਿਆ) ਪੂਰਾ ਕਰ ਲਵੋ ਤਾਂ ਅੱਲਾਹ ਨੂੰ ਯਾਦ ਕਰੋਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਆਪਣੇ ਬਾਪ ਦਾਦਿਆਂ ਨੂੰ ਯਾਦ ਕਰਦੇ ਸੀ। ਸਗੋਂ ਉਸ ਤੋਂ ਵੀ ਜ਼ਿਆਦਾ। ਲੋਕਾਂ ਵਿਚੋਂ ਕੋਈ ਮਨੁੱਖ ਕਹਿੰਦਾ ਹੈ, ਹੇ ਸਾਡੇ ਰੱਬ! ਸਾਨੂੰ ਵੈਸੇ ਸੰਸਾਰ ਵਿਚ ਸਭ ਕੁਝ ਦੇ ਅਤੇ ਪ੍ਰਲੋਕ ਵਿਚ ਉਸ ਦਾ ਕੁਝ ਹਿੱਸਾ ਨਹੀਂ।
وَمِنْهُمْ مَنْ يَقُولُ رَبَّنَا آتِنَا فِي الدُّنْيَا حَسَنَةً وَفِي الْآخِرَةِ حَسَنَةً وَقِنَا عَذَابَ النَّارِ
ਅਤੇ ਕੋਈ ਬੰਦਾ ਹੈ, ਜਿਹੜਾ ਕਹਿੰਦਾ ਹੈ, ਹੇ ਸਾਡੇ ਪਾਲਣਹਾਰ! ਸਾਨੂੰ ਸੰਸਾਰ ਵਿਚ ਨੇਕੀ ਦੇ ਅਤੇ ਪ੍ਰਲੋਕ ਵਿਚ ਵੀ ਨੇਕੀ ਦੇ ਅਤੇ ਸਾਨੂੰ ਅੱਗ ਦੇ ਅਜ਼ਾਬ ਤੋ’ ਬਚਾ।
أُولَٰئِكَ لَهُمْ نَصِيبٌ مِمَّا كَسَبُوا ۚ وَاللَّهُ سَرِيعُ الْحِسَابِ
ਉਨ੍ਹਾਂ ਲੋਕਾਂ ਦੇ ਲਈ ਹਿੱਸਾ’ ਹੈ, ਉਨ੍ਹਾਂ ਦੇ ਕੀਤੇ ਦਾ (ਦੋਵਾਂ ਸਥਾਨਾਂ-ਲੋਕ ਤੇ ਪ੍ਰਲੋਕ) ਲਈ ਅਤੇ ਅੱਲਾਹ ਜਲਦੀ ਹੀ ਹਿਸਾਬ ਲੈਣ ਵਾਲਾ ਹੈ।
وَاذْكُرُوا اللَّهَ فِي أَيَّامٍ مَعْدُودَاتٍ ۚ فَمَنْ تَعَجَّلَ فِي يَوْمَيْنِ فَلَا إِثْمَ عَلَيْهِ وَمَنْ تَأَخَّرَ فَلَا إِثْمَ عَلَيْهِ ۚ لِمَنِ اتَّقَىٰ ۗ وَاتَّقُوا اللَّهَ وَاعْلَمُوا أَنَّكُمْ إِلَيْهِ تُحْشَرُونَ
ਅਤੇ ਅੱਲਾਹ ਨੂੰ ਨਿਰਧਾਰਿਤ ਕੀਤੇ ਦਿਨਾ ਵਿਚ ਯਾਦ ਕਰੋ। ਫਿਰ ਜਿਹੜਾ ਬੰਦਾ ਜਲਦੀ ਹੀ ਦੋ ਦਿਨਾਂ ਵਿਚ ਮੱਕਾ ਵਾਪਸ ਆ ਜਾਵੇ। ਉਸ ਉੱਪਰ ਕੋਈ ਪਾਪ ਨਹੀਂ ਅਤੇ ਜਿਹੜਾ ਬੰਦਾ ਰੂਕ ਜਾਵੇ ਉਸ ਉੱਪਰ ਵੀ ਕੋਈ ਪਾਪ ਨਹੀਂ। ਇਹ ਉਸ ਲਈ ਹੈ ਜਿਹੜਾ ਅੱਲਾਹ ਤੋਂ ਡਰੇ ਅਤੇ ਤੁਸੀਂ ਅੱਲਾਹ ਤੋਂ ਡਰਦੇ ਰਹੋ ਅਤੇ ਚੰਗੀ ਤਰ੍ਹਾਂ ਜਾਣ ਲਵੋ ਕਿ ਤੁਸੀਂ ਉਸ ਦੇ ਕੋਲ ਇੱਕਠੇ ਕੀਤੇ ਜਾਵੋਗੇ।
وَمِنَ النَّاسِ مَنْ يُعْجِبُكَ قَوْلُهُ فِي الْحَيَاةِ الدُّنْيَا وَيُشْهِدُ اللَّهَ عَلَىٰ مَا فِي قَلْبِهِ وَهُوَ أَلَدُّ الْخِصَامِ
ਅਤੇ ਲੋਕਾਂ ਵਿਚੋਂ ਕੋਈ ਅਜਿਹਾ ਹੈ ਕਿ ਉਸ ਦੀ ਗੱਲ ਇਸ ਸੰਸਾਰਿਕ ਜੀਵਨ ਵਿਚ ਤੁਹਾਨੂੰ ਭਲੀ ਪ੍ਰਤੀਤ ਹੁੰਦੀ ਹੈ ਅਤੇ ਉਹ ਆਪਣੇ ਦਿਲ ਦੀ ਗੱਲ ਉੱਪਰ ਅੱਲਾਹ ਨੂੰ ਗਵਾਹ ਬਣਾਉਂਦਾ ਹੈ, ਹਾਲਾਂਕਿ ਉਹ ਬਹੁਤ ਝਗੜਾਲੂ ਹੈ।

Choose other languages: