Quran Apps in many lanuages:

Surah Al-Baqara Ayahs #19 Translated in Punjabi

اللَّهُ يَسْتَهْزِئُ بِهِمْ وَيَمُدُّهُمْ فِي طُغْيَانِهِمْ يَعْمَهُونَ
ਅੱਲਾਹ ਉਨ੍ਹਾਂ ਨਾਲ ਮਖੌਲ ਕਰ ਰਿਹਾ ਹੈ ਅਤੇ ਉਹ, ਉਨ੍ਹਾਂ ਨੂੰ, ਉਨ੍ਹਾਂ ਦੀ ਬਗਾਵਤ ਵਿਚ ਢਿੱਲ ਦੇ ਰਿਹਾ ਹੈ। ਉਹ ਭਟਕਦੇ ਫਿਰ ਰਹੇ ਹਨ।
أُولَٰئِكَ الَّذِينَ اشْتَرَوُا الضَّلَالَةَ بِالْهُدَىٰ فَمَا رَبِحَتْ تِجَارَتُهُمْ وَمَا كَانُوا مُهْتَدِينَ
ਇਹ ਉਹ ਲੋਕ ਹਨ ਜਿਨ੍ਹਾਂ ਨੇ ਚੰਗੇ ਰਾਹ ਦੇ ਬਦਲੇ ਬੂਰਾ ਰਾਹ (ਗੂੰਮਰਾਹੀ) ਖਰੀਦਿਆ ’ਤਾਂ ਉਨ੍ਹਾਂ ਦਾ ਵਪਾਰ ਲਾਭਦਇਕ ਨਾ ਹੋਇਆ ਅਤੇ ਉਹ ਸ੍ਰੇਸ਼ਟ ਮਾਰਗ ਪ੍ਰਾਪਤ ਕਰਨ ਵਾਲੇ ਨਾ ਹੋਏ।
مَثَلُهُمْ كَمَثَلِ الَّذِي اسْتَوْقَدَ نَارًا فَلَمَّا أَضَاءَتْ مَا حَوْلَهُ ذَهَبَ اللَّهُ بِنُورِهِمْ وَتَرَكَهُمْ فِي ظُلُمَاتٍ لَا يُبْصِرُونَ
ਉਨ੍ਹਾਂ ਦੀ ਮਿਸਾਲ ਇਉਂ ਹੈ ਜਿਵੇਂ ਇਕ ਵਿਅਕਤੀ ਨੇ ਅੱਗ ਬਾਲ ਲਈ, ਜਦੋਂ ਅੱਗ ਨੇ ਉਸ ਦਾ ਆਲਾ ਦੁਆਲਾ ਰੌਸ਼ਨ ਕਰ ਦਿੱਤਾ ਤਾਂ ਅੱਲਾਹ ਨੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਖੋਹ ਲਈ ਅਤੇ ਉਨ੍ਹਾਂ ਨੂੰ ਹਨੇਰੇ ਵਿਚ ਛੱਡ ਦਿੱਤਾ ਕਿ ਉਨ੍ਹਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ।
صُمٌّ بُكْمٌ عُمْيٌ فَهُمْ لَا يَرْجِعُونَ
ਉਹ ਬੌਲੇ ਹਨ, ਗੂੰਗੇ ਹਨ, ਅੰਨ੍ਹੇ ਹਨ, ਹੁਣ ਇਹ (ਸ੍ਰੇਸ਼ਟ ਰਾਹ ਵੱਲ) ਪਲਟਣ ਵਾਲੇ ਨਹੀਂ।
أَوْ كَصَيِّبٍ مِنَ السَّمَاءِ فِيهِ ظُلُمَاتٌ وَرَعْدٌ وَبَرْقٌ يَجْعَلُونَ أَصَابِعَهُمْ فِي آذَانِهِمْ مِنَ الصَّوَاعِقِ حَذَرَ الْمَوْتِ ۚ وَاللَّهُ مُحِيطٌ بِالْكَافِرِينَ
ਭਾਵ ਉਨ੍ਹਾਂ ਦੀ ਮਿਸਾਲ ਇਉਂ ਹੈ, ਜਿਵੇਂ ਅਸਮਾਨ ਵਿੱਚੋਂ ਮੀਂਹ ਪੈ ਰਿਹਾ ਹੋਵੇ ਉਸ ਵਿਚ ਹਨ੍ਹੇਰਾ ਵੀ ਹੋਵੇ ਅਤੇ ਗਰਜ ਚਮਕ ਵੀ, ਉਹ ਗੜਗੜਾਹਟ ਤੋਂ ਡਰ ਕੇ ਮੌਤ ਤੋਂ ਬਣ ਲਈ ਅਪਣੀਆਂ ਉਂਗਲਾਂ ਅਪਣੇ ਕੰਨਾਂ ਵਿਚ ਪਾ ਰਹੇ ਹੋਣ, ਜਦੋਂ ਕਿ ਅੱਲਾਹ ਨੇ ਅਵੱਗਿਆਕਾਰੀਆਂ ਨੂੰ ਅਪਣੇ ਕਲਾਵੇ ਵਿਚ ਲਿਆ ਹੋਇਆ ਹੈ।

Choose other languages: