Quran Apps in many lanuages:

Surah Al-Baqara Ayahs #143 Translated in Punjabi

قُلْ أَتُحَاجُّونَنَا فِي اللَّهِ وَهُوَ رَبُّنَا وَرَبُّكُمْ وَلَنَا أَعْمَالُنَا وَلَكُمْ أَعْمَالُكُمْ وَنَحْنُ لَهُ مُخْلِصُونَ
ਕਹੋ ਕੀ ਤੁਸੀਂ ਅੱਲਾਹ ਦੇ ਸਬੰਧ ਵਿਚ ਸਾਡੇ ਨਾਲ ਲੜਦੇ ਹੋ, ਹਾਲਾਂਕਿ ਉਹ ਸਾਡਾ ਵੀ ਪਾਲਣਹਾਰ ਹੈ ਅਤੇ ਤੁਹਾਡਾ ਵੀ ਪਾਲਣਹਾਰ ਹੈ। ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ ਅਤੇ ਅਸੀਂ ਪੂਰਨ ਰੂਪ ਵਿਚ ਉਸ ਦੇ ਲਈ ਹਾਂ
أَمْ تَقُولُونَ إِنَّ إِبْرَاهِيمَ وَإِسْمَاعِيلَ وَإِسْحَاقَ وَيَعْقُوبَ وَالْأَسْبَاطَ كَانُوا هُودًا أَوْ نَصَارَىٰ ۗ قُلْ أَأَنْتُمْ أَعْلَمُ أَمِ اللَّهُ ۗ وَمَنْ أَظْلَمُ مِمَّنْ كَتَمَ شَهَادَةً عِنْدَهُ مِنَ اللَّهِ ۗ وَمَا اللَّهُ بِغَافِلٍ عَمَّا تَعْمَلُونَ
ਕੀ ਤੁਸੀਂ ਕਹਿੰਦੇ ਹੋ ਇਬਰਾਹੀਮ, ਇਸਮਾਈਲ ਅਤੇ ਇਸਹਾਕ ਅਤੇ ਯਾਕੂਬ ਅਤੇ ਉਸ ਦੀ ਸੰਤਾਨ ਸਭ ਯਹੂਦੀ ਜਾਂ ਈਸਾਈ ਸੀ ਆਖੋ ਕੀ ਤੁਸੀਂ ਜ਼ਿਆਦਾ ਜਾਣਦੇ ਹੋ ਜਾਂ ਅੱਲਾਹ। ਅਤੇ ਉਸ ਤੋਂ ਵੱਡਾ ਅਤਿਆਚਾਰੀ ਹੋਰ ਕੌਣ ਹੋਵੇਗਾ ਜੋ ਉਸ ਗਵਾਹੀ ਨੂੰ ਡੁਪਾਏ ਜਿਹੜੀ ਅੱਲਾਹ ਦੇ ਵੱਲੋਂ ਉਸ ਦੇ ਪਾਸ ਆਈ ਹੋਈ ਹੈ ਅਤੇ ਜੋ ਕੁਝ ਤੁਸੀਂ ਕਰਦੇ ਹੋਂ ਅੱਲਾਹ ਉਸ ਤੋਂ ਅਣਜਾਣ ਨਹੀਂ।
تِلْكَ أُمَّةٌ قَدْ خَلَتْ ۖ لَهَا مَا كَسَبَتْ وَلَكُمْ مَا كَسَبْتُمْ ۖ وَلَا تُسْأَلُونَ عَمَّا كَانُوا يَعْمَلُونَ
ਇਹ ਇਕ ਪੀੜ੍ਹੀ ਸੀ ਜਿਹੜੀ ਗੁਜ਼ਰ ਚੁੱਕੀ, ਉਸ ਨੂੰ ਮਿਲੇਗਾ ਜੋ ਉਸ ਨੇ ਕਮਾਇਆ ਅਤੇ ਤੁਹਾਨੂੰ ਮਿਲੇਗਾ, ਜਿਹੜਾ ਤੁਸੀਂ ਕਮਾਇਆ ਅਤੇ ਤੁਹਾਡੇ ਤੋਂ ਉਨ੍ਹਾਂ ਦੁਆਰਾ ਕੀਤੇ ਕੀਤੇ ਕੰਮਾਂ ਦੀ ਪੁੱਛਗਿੱਛ ਨਾ ਹੋਵੇਗੀ।
سَيَقُولُ السُّفَهَاءُ مِنَ النَّاسِ مَا وَلَّاهُمْ عَنْ قِبْلَتِهِمُ الَّتِي كَانُوا عَلَيْهَا ۚ قُلْ لِلَّهِ الْمَشْرِقُ وَالْمَغْرِبُ ۚ يَهْدِي مَنْ يَشَاءُ إِلَىٰ صِرَاطٍ مُسْتَقِيمٍ
ਹੁਣ ਬੇਵਕੂਫ਼ ਲੋਕ ਆਖਣਗੇ ਕਿ ਮੁਸਲਮਾਨਾਂ ਨੂੰ ਕਿਸ ਚੀਜ਼ ਨੇ ਉਨ੍ਹਾਂ ਦੇ ਕਿਬਲੇ (ਕੇਂਦਰ) ਤੋਂ ਮੌੜ ਦਿੱਤਾ। ਕਹੋ ਪੂਰਬ ਅਤੇ ਪੱਛਮ ਅੱਲਾਹ ਦੇ ਹੀ ਹਨ। ਉਹ ਜਿਸ ਨੂੰ ਚਾਹੁੰਦਾ ਹੈ ਸਿੱਧਾ ਮਾਰਗ ਦਿਖਾਉਂਦਾ ਹੈ।
وَكَذَٰلِكَ جَعَلْنَاكُمْ أُمَّةً وَسَطًا لِتَكُونُوا شُهَدَاءَ عَلَى النَّاسِ وَيَكُونَ الرَّسُولُ عَلَيْكُمْ شَهِيدًا ۗ وَمَا جَعَلْنَا الْقِبْلَةَ الَّتِي كُنْتَ عَلَيْهَا إِلَّا لِنَعْلَمَ مَنْ يَتَّبِعُ الرَّسُولَ مِمَّنْ يَنْقَلِبُ عَلَىٰ عَقِبَيْهِ ۚ وَإِنْ كَانَتْ لَكَبِيرَةً إِلَّا عَلَى الَّذِينَ هَدَى اللَّهُ ۗ وَمَا كَانَ اللَّهُ لِيُضِيعَ إِيمَانَكُمْ ۚ إِنَّ اللَّهَ بِالنَّاسِ لَرَءُوفٌ رَحِيمٌ
ਅਤੇ ਇਸ ਤਰ੍ਹਾਂ ਅਸੀਂ ਤੁਹਾਨੂੰ ਵਿਚਕਾਰ ਦੀ ਪੀੜ੍ਹੀ ਬਣਾ ਦਿੱਤਾ ਹੈ, ਤਾਂ ਕਿ ਤੁਸੀਂ ਹੋਵੋ ਦੱਸਣ ਵਾਲੇ ਲੋਕਾਂ ਉੱਪਰ ਅਤੇ ਰਸੂਲ (ਮੁਹਮੰਦ) ਹੋਵੇ ਤੁਹਾਡੇ ਉੱਪਰ ਦੱਸਣ ਵਾਲਾ। ਅਤੇ ਜਿਸ ਕਿਬਲੇ ਵਿਚ ਤੁਸੀਂ ਸੀ, ਅਸੀਂ ਉਸ ਨੂੰ ਸਿਰਫ਼ ਇਸ ਲਈ ਨਹਿਰਾਇਆ ਸੀ ਕਿ ਅਸੀਂ ਜਾਣ ਲਈਏ ਕਿ ਕਿਹੜਾ ਰਸੂਲ ਦਾ ਪਾਲਣ ਕਰਦਾ ਹੈ ਅਤੇ ਕਿਹੜਾ ਇਸ ਤੋਂ ਉਲਟੇ ਪੈਰੀ ਫਿਰ ਜਾਂਦਾ ਹੈ ਅਤੇ ਬਿਨਾਂ ਸ਼ੱਕ, ਇਹ ਗੱਲ ਭਾਰੀ ਹੈ। ਪਰ ਉਨ੍ਹਾਂ ਲੋਕਾਂ ਉੱਪਰ ਜਿਨ੍ਹਾਂ ਨੂੰ ਅੱਲਾਹ ਨੇ ਸਿੱਧਾ ਰਸਤਾ ਦਿਖਾ ਦਿੱਤਾ ਹੈ ਅਤੇ ਅੱਲਾਹ ਅਜਿਹਾ ਨਹੀਂ’ ਕਿ ਉਹ ਤੁਹਾਡੇ ਈਮਾਨ ਨੂੰ ਨਸ਼ਟ ਕਰ ਦੇਵੇ, ਬੇਸ਼ੱਕ ਅੱਲਾਹ ਲੋਕਾਂ ਦੇ ਨਾਲ ਸਨੇਹ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।

Choose other languages: