Quran Apps in many lanuages:

Surah Al-Anaam Ayahs #108 Translated in Punjabi

قَدْ جَاءَكُمْ بَصَائِرُ مِنْ رَبِّكُمْ ۖ فَمَنْ أَبْصَرَ فَلِنَفْسِهِ ۖ وَمَنْ عَمِيَ فَعَلَيْهَا ۚ وَمَا أَنَا عَلَيْكُمْ بِحَفِيظٍ
ਹੁਣ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਅੱਖਾਂ ਖੌਲ੍ਹਣ ਵਾਲੇ ਫੁਰਮਾਨ ਦਾ ਪ੍ਰਕਾਸ਼ ਆ ਚੁੱਕਾ ਹੈ। ਇਸ ਲਈ ਜੋ ਅਕਲ ਤੋਂ ਕੰਮ ਲਵੇਗਾ, ਉਹ ਆਪਣਾ ਭਲਾ ਕਰੇਗਾ ਅਤੇ ਜਿਹੜਾ ਅੰਨ੍ਹਾ ਬਣੇਗਾ ਉਹ ਖੂਦ ਨੁਕਸਾਨ ਉਠਾਏਗਾ। ਮੈਂ ਤੁਹਾਡੇ ਉੱਪਰ ਕੋਈ ਨਿਗਰਾਨ ਨਹੀਂ ਹਾਂ।
وَكَذَٰلِكَ نُصَرِّفُ الْآيَاتِ وَلِيَقُولُوا دَرَسْتَ وَلِنُبَيِّنَهُ لِقَوْمٍ يَعْلَمُونَ
ਇਸ ਤਰ੍ਹਾਂ ਅਸੀਂ ਆਪਣੇ ਤਰਕ ਅਲੱਗ ਅਲੱਗ ਢੰਗਾਂ ਨਾਲ ਬਿਆਨ ਕਰਦੇ ਹਾਂ ਤਾਂ ਕਿ ਉਹ ਕਹਿਣ ਕਿ ਤੁਸੀਂ ਪੜ੍ਹ ਦਿੱਤਾ। ਅਤੇ ਅਸੀਂ ਉਨ੍ਹਾਂ ਲੋਕਾਂ ਲਈ ਜਿਹੜੇ ਜਾਨਣਾ ਚਾਹੁੰਦੇ ਹਨ (ਇਸ ਨੂੰ) ਚੰਗੀ ਤਰ੍ਹਾਂ ਖੋਲ੍ਹ ਦੇਈਏ।
اتَّبِعْ مَا أُوحِيَ إِلَيْكَ مِنْ رَبِّكَ ۖ لَا إِلَٰهَ إِلَّا هُوَ ۖ وَأَعْرِضْ عَنِ الْمُشْرِكِينَ
ਤੁਸੀਂ ਬੱਸ ਉਸੇ ਚੀਜ਼ ਦਾ ਪਾਲਣ ਕਰੋ, ਜੋ ਤੁਹਾਡੇ ਰੱਬ ਵੱਲੋਂ, ਤੁਹਾਡੇ ਲਈ ਉਤਾਰੀ ਜਾ ਰਹੀ ਹੈ। ਉਸ ਤੋਂ ਸ਼ਿਨਾਂ ਕੋਈ ਪੂਜਣਯੋਗ ਨਹੀਂ ਅਤੇ ਬੁੱਤ ਪੂਜਣ ਵਾਲਿਆਂ ਵੱਲ ਧਿਆਨ ਨਾ ਦੇਵੋ।
وَلَوْ شَاءَ اللَّهُ مَا أَشْرَكُوا ۗ وَمَا جَعَلْنَاكَ عَلَيْهِمْ حَفِيظًا ۖ وَمَا أَنْتَ عَلَيْهِمْ بِوَكِيلٍ
ਅਤੇ ਜੇਕਰ ਅੱਲਾਹ ਚਾਹੁੰਦਾ ਤਾਂ ਇਹ ਲੋਕ ਉਸ ਦਾ ਸ਼ਰੀਕ ਨਾ ਬਣਾਉਂਦੇ। ਅਤੇ ਅਸੀਂ ਤੁਹਾਨੂੰ ਉਨ੍ਹਾਂ ਉੱਪਰ ਨਿਗਰਾਨ ਨਹੀਂ ਬਣਾਇਆ ਅਤੇ ਨਾ ਤੁਸੀਂ ਉਨ੍ਹਾਂ ਉੱਪਰ ਅਧਿਕਾਰੀ ਹੋ।
وَلَا تَسُبُّوا الَّذِينَ يَدْعُونَ مِنْ دُونِ اللَّهِ فَيَسُبُّوا اللَّهَ عَدْوًا بِغَيْرِ عِلْمٍ ۗ كَذَٰلِكَ زَيَّنَّا لِكُلِّ أُمَّةٍ عَمَلَهُمْ ثُمَّ إِلَىٰ رَبِّهِمْ مَرْجِعُهُمْ فَيُنَبِّئُهُمْ بِمَا كَانُوا يَعْمَلُونَ
ਅਤੇ ਅੱਲਾਹ ਤੋ ਬਿਨਾਂ ਜਿਸ ਨੂੰ ਇਹ ਲੋਕ ਪੁਕਾਰਦੇ ਹਨ, ਉਸ ਲਈ ਮਾੜੇ ਸ਼ਬਦ ਨਾ ਕਹੋਂ, ਨਹੀਂ ਤਾਂ ਇਹ ਲੋਕ ਅਗਿਆਨਤਾ ਦੇ ਕਾਰਨ ਹੱਦਾਂ ਲੰਘ ਕੇ ਅੱਲਾਹ ਨੂੰ ਮਾੜਾ ਬੋਲਣਗੇ। ਇਸ ਤਰ੍ਹਾਂ ਅਸੀਂ ਹਰੇਕ ਵਰਗ ਦੀ ਨਜ਼ਰ ਵਿੱਚ, ਉਨ੍ਹਾਂ ਦੇ ਕਰਮਾਂ ਨੂੰ ਮਨਮੋਹਕ ਬਣਾ ਦਿੱਤਾ ਹੈ। ਫਿਰ ਉਨ੍ਹਾਂ ਸਾਰਿਆਂ ਨੇ ਆਪਣੇ ਰੱਬ ਵੱਲ ਜਾਣਾ ਹੈ। ਉਸ ਵਖ਼ਤ ਅੱਲਾਹ ਉਨ੍ਹਾਂ ਨੂੰ ਦੱਸ ਦੇਵਾਂਗਾ ਜੋ ਉਹ ਕਰਦੇ ਰਹੇ ਸਨ।

Choose other languages: