Quran Apps in many lanuages:

Surah Aal-E-Imran Ayahs #36 Translated in Punjabi

قُلْ أَطِيعُوا اللَّهَ وَالرَّسُولَ ۖ فَإِنْ تَوَلَّوْا فَإِنَّ اللَّهَ لَا يُحِبُّ الْكَافِرِينَ
ਕਹੋ, ਕਿ ਅੱਲਾਹ ਅਤੇ ਰਸੂਲ (ਸੰਦੇਸ਼ਵਾਹਕ) ਦਾ ਆਗਿਆ ਪਾਲਣ ਕਰੋ। ਫਿਰ ਜੇਕਰ ਉਹ ਮੂੰਹ ਮੋੜੇ ਤਾਂ ਅੱਲਾਹ ਇਨਕਾਰੀਆਂ ਨੂੰ ਆਪਣੇ ਮਿੱਤਰ ਨਹੀਂ ਬਣਾਉਦਾ।
إِنَّ اللَّهَ اصْطَفَىٰ آدَمَ وَنُوحًا وَآلَ إِبْرَاهِيمَ وَآلَ عِمْرَانَ عَلَى الْعَالَمِينَ
ਬੇਸ਼ੱਕ ਅੱਲਾਹ ਨੇ ਆਦਮ ਅਤੇ ਨੂਹ ਨੂੰ ਅਤੇ ਇਬਰਾਹੀਮ ਦੇ ਅਨੁਯਾਈਆਂ ਨੂੰ ਅਤੇ ਇਮਰਾਨ ਦੇ ਅਨੁਯਾਈਆਂ ਨੂੰ ਸੰਪੂਰਨ ਸੰਸਾਰ ਵਿੱਚੋਂ ਚੁਣ ਲਿਆ ਹੈ।
ذُرِّيَّةً بَعْضُهَا مِنْ بَعْضٍ ۗ وَاللَّهُ سَمِيعٌ عَلِيمٌ
ਇਹ ਇੱਕ ਦੂਜੇ ਦੀ ਸੰਤਾਨ ਹਨ। ਅਤੇ ਅੱਲਾਹ ਸੁਣਨ ਵਾਲਾ ਹੈ। ਜਾਣਨ ਵਾਲਾ ਹੈ।
إِذْ قَالَتِ امْرَأَتُ عِمْرَانَ رَبِّ إِنِّي نَذَرْتُ لَكَ مَا فِي بَطْنِي مُحَرَّرًا فَتَقَبَّلْ مِنِّي ۖ إِنَّكَ أَنْتَ السَّمِيعُ الْعَلِيمُ
(ਜਦੋਂ ਇਮਰਾਨ ਦੀ ਪਤਨੀ ਨੇ ਕਿਹਾ, ਹੇ ਮਰੇ ਪਾਲਣਹਾਰ) ਮੈਂ ਭੋਟ ਕੀਤਾ ਤਰੇ ਲਈ, ਜੋ ਮਰੇ ਪੇਟ ਵਿਚ ਹੈ, ਉਹ ਸੁਤੰਤਰ ਰੱਖਿਆ ਜਾਵੇਗਾ। ਅਤੇ ਤੂੰ ਮੇਰੇ ਤੋਂ ਇਹ ਸਵੀਕਾਰ ਕਰ, ਬੇਸ਼ੱਕ ਤੂੰ ਸੁਣਨ ਵਾਲਾ, ਜਾਣਨ ਵਾਲਾ ਹੈ।
فَلَمَّا وَضَعَتْهَا قَالَتْ رَبِّ إِنِّي وَضَعْتُهَا أُنْثَىٰ وَاللَّهُ أَعْلَمُ بِمَا وَضَعَتْ وَلَيْسَ الذَّكَرُ كَالْأُنْثَىٰ ۖ وَإِنِّي سَمَّيْتُهَا مَرْيَمَ وَإِنِّي أُعِيذُهَا بِكَ وَذُرِّيَّتَهَا مِنَ الشَّيْطَانِ الرَّجِيمِ
ਫਿਰ ਜਦੋਂ ਉਸ ਨੇ ਧੀ ਨੂੰ ਜਨਮ ਦਿੱਤਾ, ਤਾਂ ਉਸ ਨੇ ਕਿਹਾ, ਹੈ ਮੇਰੇ ਪਰਵਰਦਿਗਾਰ! ਮੈਂ ਜੋ ਕੁਝ ਜੰਮਿਆ ਹੈ ਤੂੰ ਉਸ ਨੂੰ ਭਲੀਭਾਂਤ ਜਾਣਦਾ ਹੈ ਕਿ ਉਸ ਨੇ ਕੀ ਜਨਮ ਦਿੱਤਾ ਹੈ ਅਤੇ ਮੁੰਡਾ ਕੁੜੀ ਦੀ ਤਰ੍ਹਾਂ ਨਹੀਂ ਹੁੰਦਾ ਅਤੇ ਮੈਂ ਇਸ ਦਾ ਨਾਮ ਮਰੀਅਮ ਰੱਖਿਆ ਹੈ ਅਤੇ ਮੈਂ ਇਸ ਨੂੰ ਅਤੇ ਇਸ ਦੀ ਔਲਾਦ ਨੂੰ, ਫਿਟਕਾਰੇ ਹੋਏ ਸ਼ੈਤਾਨ ਤੋਂ, ਤੇਰੀ ਸ਼ਰਣ ਵਿਚ ਦਿੰਦੀ ਹਾਂ।

Choose other languages: