Quran Apps in many lanuages:

Surah Aal-E-Imran Ayahs #37 Translated in Punjabi

إِنَّ اللَّهَ اصْطَفَىٰ آدَمَ وَنُوحًا وَآلَ إِبْرَاهِيمَ وَآلَ عِمْرَانَ عَلَى الْعَالَمِينَ
ਬੇਸ਼ੱਕ ਅੱਲਾਹ ਨੇ ਆਦਮ ਅਤੇ ਨੂਹ ਨੂੰ ਅਤੇ ਇਬਰਾਹੀਮ ਦੇ ਅਨੁਯਾਈਆਂ ਨੂੰ ਅਤੇ ਇਮਰਾਨ ਦੇ ਅਨੁਯਾਈਆਂ ਨੂੰ ਸੰਪੂਰਨ ਸੰਸਾਰ ਵਿੱਚੋਂ ਚੁਣ ਲਿਆ ਹੈ।
ذُرِّيَّةً بَعْضُهَا مِنْ بَعْضٍ ۗ وَاللَّهُ سَمِيعٌ عَلِيمٌ
ਇਹ ਇੱਕ ਦੂਜੇ ਦੀ ਸੰਤਾਨ ਹਨ। ਅਤੇ ਅੱਲਾਹ ਸੁਣਨ ਵਾਲਾ ਹੈ। ਜਾਣਨ ਵਾਲਾ ਹੈ।
إِذْ قَالَتِ امْرَأَتُ عِمْرَانَ رَبِّ إِنِّي نَذَرْتُ لَكَ مَا فِي بَطْنِي مُحَرَّرًا فَتَقَبَّلْ مِنِّي ۖ إِنَّكَ أَنْتَ السَّمِيعُ الْعَلِيمُ
(ਜਦੋਂ ਇਮਰਾਨ ਦੀ ਪਤਨੀ ਨੇ ਕਿਹਾ, ਹੇ ਮਰੇ ਪਾਲਣਹਾਰ) ਮੈਂ ਭੋਟ ਕੀਤਾ ਤਰੇ ਲਈ, ਜੋ ਮਰੇ ਪੇਟ ਵਿਚ ਹੈ, ਉਹ ਸੁਤੰਤਰ ਰੱਖਿਆ ਜਾਵੇਗਾ। ਅਤੇ ਤੂੰ ਮੇਰੇ ਤੋਂ ਇਹ ਸਵੀਕਾਰ ਕਰ, ਬੇਸ਼ੱਕ ਤੂੰ ਸੁਣਨ ਵਾਲਾ, ਜਾਣਨ ਵਾਲਾ ਹੈ।
فَلَمَّا وَضَعَتْهَا قَالَتْ رَبِّ إِنِّي وَضَعْتُهَا أُنْثَىٰ وَاللَّهُ أَعْلَمُ بِمَا وَضَعَتْ وَلَيْسَ الذَّكَرُ كَالْأُنْثَىٰ ۖ وَإِنِّي سَمَّيْتُهَا مَرْيَمَ وَإِنِّي أُعِيذُهَا بِكَ وَذُرِّيَّتَهَا مِنَ الشَّيْطَانِ الرَّجِيمِ
ਫਿਰ ਜਦੋਂ ਉਸ ਨੇ ਧੀ ਨੂੰ ਜਨਮ ਦਿੱਤਾ, ਤਾਂ ਉਸ ਨੇ ਕਿਹਾ, ਹੈ ਮੇਰੇ ਪਰਵਰਦਿਗਾਰ! ਮੈਂ ਜੋ ਕੁਝ ਜੰਮਿਆ ਹੈ ਤੂੰ ਉਸ ਨੂੰ ਭਲੀਭਾਂਤ ਜਾਣਦਾ ਹੈ ਕਿ ਉਸ ਨੇ ਕੀ ਜਨਮ ਦਿੱਤਾ ਹੈ ਅਤੇ ਮੁੰਡਾ ਕੁੜੀ ਦੀ ਤਰ੍ਹਾਂ ਨਹੀਂ ਹੁੰਦਾ ਅਤੇ ਮੈਂ ਇਸ ਦਾ ਨਾਮ ਮਰੀਅਮ ਰੱਖਿਆ ਹੈ ਅਤੇ ਮੈਂ ਇਸ ਨੂੰ ਅਤੇ ਇਸ ਦੀ ਔਲਾਦ ਨੂੰ, ਫਿਟਕਾਰੇ ਹੋਏ ਸ਼ੈਤਾਨ ਤੋਂ, ਤੇਰੀ ਸ਼ਰਣ ਵਿਚ ਦਿੰਦੀ ਹਾਂ।
فَتَقَبَّلَهَا رَبُّهَا بِقَبُولٍ حَسَنٍ وَأَنْبَتَهَا نَبَاتًا حَسَنًا وَكَفَّلَهَا زَكَرِيَّا ۖ كُلَّمَا دَخَلَ عَلَيْهَا زَكَرِيَّا الْمِحْرَابَ وَجَدَ عِنْدَهَا رِزْقًا ۖ قَالَ يَا مَرْيَمُ أَنَّىٰ لَكِ هَٰذَا ۖ قَالَتْ هُوَ مِنْ عِنْدِ اللَّهِ ۖ إِنَّ اللَّهَ يَرْزُقُ مَنْ يَشَاءُ بِغَيْرِ حِسَابٍ
ਤਾਂ ਉਸ ਦੇ ਰੱਬ ਨੇ, ਉਸ ਨੂੰ ਚੰਗੀ ਤਰ੍ਹਾਂ ਨਾਲ ਸਵੀਕਾਰ ਕੀਤਾ। ਅਤੇ ਉਸ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕੀਤਾ ਅਤੇ ਜ਼ਕਰੀਆ ਨੂੰ ਉਸ ਦਾ ਰੱਖਿਅਕ ਬਣਾਇਆ। ਜਦੋ ਕਿਤੇ ਵੀ ਜ਼ਕਰੀਆ ਉਸਦੇ ਕਮਰੇ ਵਿਚ ਆਉਂਦਾ, ਉਹ ਉੱਤੇ ਰਿਜ਼ਕ ਪਾਉਂਦਾ। ਉਸ ਨੇ ਪੁੱਛਿਆ, ਹੇ ਮਰੀਅਮ! ਇਹ ਚੀਜ਼ ਤੈਨੂੰ ਕਿਥੋਂ ਮਿਲਦੀ ਹੈ। ਮਰੀਅਮ ਨੇ ਕਿਹਾ, ਇਹ ਅੱਲਾਹ ਦੇ ਪਾਸੋਂ ਹੈ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ ਬੇਹਿਸਾਬ ਰਿਜ਼ਕ ਦਿੰਦਾ ਹੈ।

Choose other languages: