Quran Apps in many lanuages:

Surah Aal-E-Imran Ayahs #171 Translated in Punjabi

وَلِيَعْلَمَ الَّذِينَ نَافَقُوا ۚ وَقِيلَ لَهُمْ تَعَالَوْا قَاتِلُوا فِي سَبِيلِ اللَّهِ أَوِ ادْفَعُوا ۖ قَالُوا لَوْ نَعْلَمُ قِتَالًا لَاتَّبَعْنَاكُمْ ۗ هُمْ لِلْكُفْرِ يَوْمَئِذٍ أَقْرَبُ مِنْهُمْ لِلْإِيمَانِ ۚ يَقُولُونَ بِأَفْوَاهِهِمْ مَا لَيْسَ فِي قُلُوبِهِمْ ۗ وَاللَّهُ أَعْلَمُ بِمَا يَكْتُمُونَ
ਉਨ੍ਹਾਂ ਨੂੰ ਵੀ ਜਾਨ ਲਵੇ ਜੋ ਕਪਟੀ ਸਨ ਜਿਨ੍ਹਾਂ ਨੂੰ ਕਿਹਾ ਗਿਆ, ਆਉ ਅੱਲਾਹ ਦੇ ਰਾਹ ਵਿਚ ਲੜੋਂ ਜਾਂ ਦੁਸ਼ਮਣ ਨੂੰ ਰੋਕੋ। ਉਨ੍ਹਾਂ ਨੇ ਕਿਹਾ ਜੇਕਰ ਅਸੀਂ ਜਾਣਦੇ ਕਿ ਯੁੱਧ ਹੋਣਾ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਚੱਲਦੇ। ਇਹ ਲੋਕ ਉਸ ਦਿਨ ਈਮਾਨ ਦੇ ਮੁਕਾਬਲੇ (ਕੁਫ਼ਰ) ਅਧਰਮ ਦੇ ਜ਼ਿਆਦਾ ਨੇੜੇ ਸਨ। ਉਹ ਆਪਣੇ ਮੂੰਹ ਨਾਲ ਇਹ ਗੱਲ ਕਹਿੰਦੇ ਹਨ ਕਿ ਜੋ ਉਨ੍ਹਾਂ ਦੇ ਦਿਲਾਂ ਵਿਚ ਨਹੀਂ। ਅੱਲਾਹ ਉਸ ਚੀਜ਼ ਨੂੰ ਭਲੀਭਾਂਤ ਜਾਣਦਾ ਹੈ ਜਿਸ ਨੂੰ ਉਹ ਲੁਕਾਉਂਦੇ ਹਨ।
الَّذِينَ قَالُوا لِإِخْوَانِهِمْ وَقَعَدُوا لَوْ أَطَاعُونَا مَا قُتِلُوا ۗ قُلْ فَادْرَءُوا عَنْ أَنْفُسِكُمُ الْمَوْتَ إِنْ كُنْتُمْ صَادِقِينَ
ਇਹ ਲੋਕ ਜਿਹੜੇ ਖ਼ੁਦ ਬੈਠੇ ਰਹੇ। ਆਪਣੇ ਭਰਾਵਾਂ ਦੇ ਸਬੰਧ ਵਿਚ ਕਹਿੰਦੇ ਹਨ ਕਿ ਜੇਕਰ ਉਹ ਸਾਡੀ ਗੱਲ ਮੰਨਦੇ ਤਾਂ ਮਾਰੇ ਨਾ ਜਾਂਦੇ। ਆਖੋ, ਕਿ ਤੁਸੀਂ ਆਪਣੇ ਉਪਰੋਂ ਮੌਤ ਨੂੰ ਹਟਾ ਲਵੋ, ਜੇਕਰ ਤੁਸੀਂ ਸੱਚੇ ਹੋ।
وَلَا تَحْسَبَنَّ الَّذِينَ قُتِلُوا فِي سَبِيلِ اللَّهِ أَمْوَاتًا ۚ بَلْ أَحْيَاءٌ عِنْدَ رَبِّهِمْ يُرْزَقُونَ
ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਗਏ ਉਨ੍ਹਾਂ ਨੂੰ ਮੁਰਦਾ ਨਾ ਸਮਝੋ। ਸਗੋਂ ਉਹ ਜਿਊਂਦੇ ਹਨ ਆਪਣੇ ਰੱਬ ਦੇ ਕੋਲ, ਉਨ੍ਹਾਂ ਨੂੰ ਰਿਜ਼ਕ ਮਿਲ ਰਿਹਾ ਹੈ।
فَرِحِينَ بِمَا آتَاهُمُ اللَّهُ مِنْ فَضْلِهِ وَيَسْتَبْشِرُونَ بِالَّذِينَ لَمْ يَلْحَقُوا بِهِمْ مِنْ خَلْفِهِمْ أَلَّا خَوْفٌ عَلَيْهِمْ وَلَا هُمْ يَحْزَنُونَ
ਉਹ ਖੁਸ਼ ਹਨ ਉਨ੍ਹਾਂ ਉੱਪਰ ਜਿਹੜੇ ਅੱਲਾਹ ਨੇ ਆਪਣੀ ਕਿਰਪਾ ਵਿਚੋਂ ਉਨਾਂ ਨੂੰ ਦਿੱਤਾ ਹੈ ਅਤੇ ਖੁਸ਼ਖ਼ਬਰੀ ਲੈ ਰਹੇ ਹਨ, ਜਿਹੜੇ ਲੋਕ ਉਨ੍ਹਾਂ ਦੇ ਪਿੱਛੇ ਹਨ ਅਜੇ ਉੱਤੇ ਨਹੀਂ ਪਹੁੰਚੇ ਉਨ੍ਹਾਂ ਲਈ ਨਾ ਕੋਈ ਭੈਅ ਹੈ ਅਤੇ ਨਾ ਹੀ ਉਹ ਦੁਖੀ ਹੋਣਗੇ।
يَسْتَبْشِرُونَ بِنِعْمَةٍ مِنَ اللَّهِ وَفَضْلٍ وَأَنَّ اللَّهَ لَا يُضِيعُ أَجْرَ الْمُؤْمِنِينَ
ਉਹ ਪ੍ਰਸੰਨ’ ਹੋ ਰਹੇ ਹਨ ਅੱਲਾਹ ਦੇ ਤੋਹਫ਼ਿਆਂ ਅਤੇ ਉਸ ਦੀ ਕਿਰਪਾ ਉੱਪਰ। ਇਸ ਉੱਪਰ ਕਿ ਅੱਲਾਹ ਈਮਾਨ ਵਾਲਿਆਂ ਦਾ ਬਦਲਾ ਨਸ਼ਟ ਨਹੀਂ ਕਰਦਾ।

Choose other languages: