Quran Apps in many lanuages:

Surah Aal-E-Imran Ayahs #173 Translated in Punjabi

وَلَا تَحْسَبَنَّ الَّذِينَ قُتِلُوا فِي سَبِيلِ اللَّهِ أَمْوَاتًا ۚ بَلْ أَحْيَاءٌ عِنْدَ رَبِّهِمْ يُرْزَقُونَ
ਜਿਹੜੇ ਲੋਕ ਅੱਲਾਹ ਦੇ ਰਾਹ ਵਿਚ ਮਾਰੇ ਗਏ ਉਨ੍ਹਾਂ ਨੂੰ ਮੁਰਦਾ ਨਾ ਸਮਝੋ। ਸਗੋਂ ਉਹ ਜਿਊਂਦੇ ਹਨ ਆਪਣੇ ਰੱਬ ਦੇ ਕੋਲ, ਉਨ੍ਹਾਂ ਨੂੰ ਰਿਜ਼ਕ ਮਿਲ ਰਿਹਾ ਹੈ।
فَرِحِينَ بِمَا آتَاهُمُ اللَّهُ مِنْ فَضْلِهِ وَيَسْتَبْشِرُونَ بِالَّذِينَ لَمْ يَلْحَقُوا بِهِمْ مِنْ خَلْفِهِمْ أَلَّا خَوْفٌ عَلَيْهِمْ وَلَا هُمْ يَحْزَنُونَ
ਉਹ ਖੁਸ਼ ਹਨ ਉਨ੍ਹਾਂ ਉੱਪਰ ਜਿਹੜੇ ਅੱਲਾਹ ਨੇ ਆਪਣੀ ਕਿਰਪਾ ਵਿਚੋਂ ਉਨਾਂ ਨੂੰ ਦਿੱਤਾ ਹੈ ਅਤੇ ਖੁਸ਼ਖ਼ਬਰੀ ਲੈ ਰਹੇ ਹਨ, ਜਿਹੜੇ ਲੋਕ ਉਨ੍ਹਾਂ ਦੇ ਪਿੱਛੇ ਹਨ ਅਜੇ ਉੱਤੇ ਨਹੀਂ ਪਹੁੰਚੇ ਉਨ੍ਹਾਂ ਲਈ ਨਾ ਕੋਈ ਭੈਅ ਹੈ ਅਤੇ ਨਾ ਹੀ ਉਹ ਦੁਖੀ ਹੋਣਗੇ।
يَسْتَبْشِرُونَ بِنِعْمَةٍ مِنَ اللَّهِ وَفَضْلٍ وَأَنَّ اللَّهَ لَا يُضِيعُ أَجْرَ الْمُؤْمِنِينَ
ਉਹ ਪ੍ਰਸੰਨ’ ਹੋ ਰਹੇ ਹਨ ਅੱਲਾਹ ਦੇ ਤੋਹਫ਼ਿਆਂ ਅਤੇ ਉਸ ਦੀ ਕਿਰਪਾ ਉੱਪਰ। ਇਸ ਉੱਪਰ ਕਿ ਅੱਲਾਹ ਈਮਾਨ ਵਾਲਿਆਂ ਦਾ ਬਦਲਾ ਨਸ਼ਟ ਨਹੀਂ ਕਰਦਾ।
الَّذِينَ اسْتَجَابُوا لِلَّهِ وَالرَّسُولِ مِنْ بَعْدِ مَا أَصَابَهُمُ الْقَرْحُ ۚ لِلَّذِينَ أَحْسَنُوا مِنْهُمْ وَاتَّقَوْا أَجْرٌ عَظِيمٌ
ਜਿਨ੍ਹਾਂ ਲੋਕਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਦੇ ਆਦੇਸ਼ ਦਾ ਪਾਲਣ ਕੀਤਾ, ਇਸ ਤੋਂ ਬਾਅਦ ਕਿ ਉਨ੍ਹਾਂ ਨੂੰ ਜਖ਼ਮ ਲੱਗ ਚੁੱਕਾ ਸੀ, ਉਨ੍ਹਾਂ ਵਿਚੋਂ ਜਿਹੜੇ ਲੋਕ ਨੇਕ ਅਤੇ ਪ੍ਰਹੇਜ਼ਗਾਰ ਹਨ ਉਨ੍ਹਾਂ ਲਈ ਵੱਡਾ ਬਦਲਾ ਹੈ।
الَّذِينَ قَالَ لَهُمُ النَّاسُ إِنَّ النَّاسَ قَدْ جَمَعُوا لَكُمْ فَاخْشَوْهُمْ فَزَادَهُمْ إِيمَانًا وَقَالُوا حَسْبُنَا اللَّهُ وَنِعْمَ الْوَكِيلُ
ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਕਿ ਦੁਸ਼ਮਣ ਨੇ ਤੁਹਾਡੇ ਖਿਲਾਫ਼ ਵੱਡੀ ਸ਼ਕਤੀ ਇਕੱਠੀ ਕਰ ਲਈ ਹੈ ਤੁਸੀਂ ਉਸ ਤੋਂ ਡਰੋ। ਪਰ ਇਸ ਚੀਜ਼ ਨੇ ਉਨ੍ਹਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਕਿ ਅੱਲਾਹ ਸਾਡੇ ਲਈ ਹਾਜ਼ਿਰ ਹੈ ਉਹ ਸਾਡਾ ਬਿਹਤਰ ਸਾਥੀ ਹੈ।

Choose other languages: