Quran Apps in many lanuages:

Surah Aal-E-Imran Ayahs #176 Translated in Punjabi

الَّذِينَ اسْتَجَابُوا لِلَّهِ وَالرَّسُولِ مِنْ بَعْدِ مَا أَصَابَهُمُ الْقَرْحُ ۚ لِلَّذِينَ أَحْسَنُوا مِنْهُمْ وَاتَّقَوْا أَجْرٌ عَظِيمٌ
ਜਿਨ੍ਹਾਂ ਲੋਕਾਂ ਨੇ ਅੱਲਾਹ ਅਤੇ ਉਸ ਦੇ ਰਸੂਲ ਦੇ ਆਦੇਸ਼ ਦਾ ਪਾਲਣ ਕੀਤਾ, ਇਸ ਤੋਂ ਬਾਅਦ ਕਿ ਉਨ੍ਹਾਂ ਨੂੰ ਜਖ਼ਮ ਲੱਗ ਚੁੱਕਾ ਸੀ, ਉਨ੍ਹਾਂ ਵਿਚੋਂ ਜਿਹੜੇ ਲੋਕ ਨੇਕ ਅਤੇ ਪ੍ਰਹੇਜ਼ਗਾਰ ਹਨ ਉਨ੍ਹਾਂ ਲਈ ਵੱਡਾ ਬਦਲਾ ਹੈ।
الَّذِينَ قَالَ لَهُمُ النَّاسُ إِنَّ النَّاسَ قَدْ جَمَعُوا لَكُمْ فَاخْشَوْهُمْ فَزَادَهُمْ إِيمَانًا وَقَالُوا حَسْبُنَا اللَّهُ وَنِعْمَ الْوَكِيلُ
ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਕਿ ਦੁਸ਼ਮਣ ਨੇ ਤੁਹਾਡੇ ਖਿਲਾਫ਼ ਵੱਡੀ ਸ਼ਕਤੀ ਇਕੱਠੀ ਕਰ ਲਈ ਹੈ ਤੁਸੀਂ ਉਸ ਤੋਂ ਡਰੋ। ਪਰ ਇਸ ਚੀਜ਼ ਨੇ ਉਨ੍ਹਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਕਿ ਅੱਲਾਹ ਸਾਡੇ ਲਈ ਹਾਜ਼ਿਰ ਹੈ ਉਹ ਸਾਡਾ ਬਿਹਤਰ ਸਾਥੀ ਹੈ।
فَانْقَلَبُوا بِنِعْمَةٍ مِنَ اللَّهِ وَفَضْلٍ لَمْ يَمْسَسْهُمْ سُوءٌ وَاتَّبَعُوا رِضْوَانَ اللَّهِ ۗ وَاللَّهُ ذُو فَضْلٍ عَظِيمٍ
ਫਿਰ ਉਹ ਅੱਲਾਹ ਦੀ ਬਖਸ਼ਿਸ਼ ਅਤੇ ਉਸ ਦੀ ਕਿਰਪਾ ਨਾਲ ਵਾਪਿਸ ਆਏ। ਇਨ੍ਹਾਂ ਲੋਕਾਂ ਦਾ ਕਿਸੇ ਬੁਰਾਈ ਨਾਲ ਸਾਹਮਣਾ ਨਾ ਹੋਇਆ। ਉਹ ਅੱਲਾਹ ਦੀ ਖੁਸ਼ੀ ਦੇ ਰਾਹ ਉੱਪਰ ਚੱਲੇ, ਅੱਲਾਹ ਬੜਾ ਕਿਰਪਾਸ਼ੀਲ ਹੈ।
إِنَّمَا ذَٰلِكُمُ الشَّيْطَانُ يُخَوِّفُ أَوْلِيَاءَهُ فَلَا تَخَافُوهُمْ وَخَافُونِ إِنْ كُنْتُمْ مُؤْمِنِينَ
ਇਹ ਸੈਤਾਨ ਹੈ ਜੋ ਤੁਹਾਨੂੰ ਆਪਣੇ ਮਿੱਤਰਾਂ ਦੇ ਰਾਹੀਂ ਡਰਾਉਂਦਾ ਹੈ। ਤੁਸੀਂ ਉਸ ਤੋਂ ਨਾ ਡਰੋ ਬਲਕਿ ਮੇਰੇ ਤੋਂ ਡਰੋਂ ਜੇਕਰ ਤੁਸੀਂ ਈਮਾਨ ਵਾਲੇ ਹੋ।
وَلَا يَحْزُنْكَ الَّذِينَ يُسَارِعُونَ فِي الْكُفْرِ ۚ إِنَّهُمْ لَنْ يَضُرُّوا اللَّهَ شَيْئًا ۗ يُرِيدُ اللَّهُ أَلَّا يَجْعَلَ لَهُمْ حَظًّا فِي الْآخِرَةِ ۖ وَلَهُمْ عَذَابٌ عَظِيمٌ
ਉਹ ਲੋਕ ਤੁਹਾਡੇ ਲਈ ਦੁੱਖ ਦਾ ਕਾਰਨ ਨਾ ਬਣਨ ਜੋ ਅਵੱਗਿਆ ਵਿਚ ਕਾਹਲੀ ਦਿਖਾ ਰਹੇ ਹਨ। ਉਹ ਅੱਲਾਹ ਨੂੰ ਕਦੇ ਵੀ ਕੋਈ ਨੁਕਸਾਨ ਨਾ ਪਹੁੰਚਾ ਸਕਣਗੇ। ਅੱਲਾਹ ਚਾਹੁੰਦਾ ਹੈ ਕਿ ਉਨ੍ਹਾਂ ਦੇ ਲਈ ਪ੍ਰਲੋਕ ਵਿਚ ਕੋਈ ਹਿੱਸਾ ਨਾ ਰੱਖੇ। ਇਹ ਉਨ੍ਹਾਂ ਲਈ ਬੜੀ ਸਜ਼ਾ ਹੈ।

Choose other languages: